
ਬਾਲੀਵੁੱਡ ਜਗਤ ਦੀ ਖ਼ੂਬਸੂਰਤ ਤੇ ਫਿੱਟ ਅਦਾਕਾਰਾ ਮਲਾਇਕਾ ਅਰੋੜਾ ਆਏ ਦਿਨ ਸੁਰਖੀਆਂ 'ਚ ਰਹਿੰਦੀ ਹੈ। ਉਹ ਆਪਣੇ ਵੀਡੀਓਜ਼ ਤੇ ਤਸਵੀਰਾਂ ਕਰਕੇ ਸੋਸ਼ਲ ਮੀਡੀਆ ਉੱਤੇ ਛਾਈ ਰਹਿੰਦੀ ਹੈ। ਸੋਸ਼ਲ ਮੀਡੀਆ ਉੱਤੇ Malaika Arora ਦਾ ਇੱਕ ਵੀਡੀਓ ਬਹੁਤ ਹੀ ਤੇਜ਼ੀ ਦੇ ਨਾਲ ਵਾਇਰਲ ਹੋ ਰਿਹਾ ਹੈ, ਜਿਸ ‘ਚ ਕੁਝ ਪੁਲਿਸਕਰਮੀ ਉਨ੍ਹਾਂ ਦੇ ਘਰ 'ਚ ਨਜ਼ਰ ਆ ਰਹੇ ਹਨ। ਜਿਸ ਤੋਂ ਬਾਅਦ ਲੋਕ ਹੈਰਾਨ ਹਨ ਕਿ ਅਜਿਹਾ ਕੀ ਹੋਇਆ ਕਿ ਪੁਲਿਸ ਨੂੰ ਮਲਾਇਕਾ ਦੇ ਘਰ ਜਾਣਾ ਪਿਆ।
ਹੋਰ ਪੜ੍ਹੋ : ਨੀਰੂ ਬਾਜਵਾ ਦੀ ਛੋਟੀ ਭੈਣ ਰੁਬੀਨਾ ਬਾਜਵਾ ਦੇ ਵਿਆਹ ਦੀ ਤਾਰੀਕ ਹੋਈ ਪੱਕੀ, ਇਸ ਦਿਨ ਆਪਣੇ ਮੰਗੇਤਰ ਨਾਲ ਕਰਵਾਏਗੀ ਵਿਆਹ
ਹਾਲ ਹੀ 'ਚ ਇੱਕ ਵੀਡੀਓ ਸਾਹਮਣੇ ਆਈ ਹੈ, ਜਿਸ 'ਚ ਮਲਾਇਕਾ ਅਰੋੜਾ ਨਾਲ ਕੁਝ ਪੁਲਿਸ ਕਰਮਚਾਰੀ ਨਜ਼ਰ ਆ ਰਹੇ ਹਨ। ਇਸ ਵੀਡੀਓ 'ਚ ਸਾਫ ਨਜ਼ਰ ਆ ਰਿਹਾ ਹੈ ਕਿ ਮਲਾਇਕਾ ਸੋਫੇ 'ਤੇ ਬੈਠੀ ਹੈ ਅਤੇ ਕੁਝ ਪੁਲਸ ਵਾਲੇ ਉਸ ਦੇ ਸਾਹਮਣੇ ਖੜ੍ਹੇ ਹਨ। ਇਸ ਵੀਡੀਓ ਨੂੰ ਦੇਖਣ ਤੋਂ ਬਾਅਦ ਪ੍ਰਸ਼ੰਸਕਾਂ ਨੂੰ ਲੱਗਦਾ ਹੈ ਕਿ ਅਭਿਨੇਤਰੀ ਨੂੰ ਕੋਈ ਸਮੱਸਿਆ ਤਾਂ ਨਹੀਂ ਹੈ, ਪਰ ਘਬਰਾਉਣ ਦੀ ਕੋਈ ਲੋੜ ਨਹੀਂ ਹੈ।
ਮਲਾਇਕਾ ਅਰੋੜਾ ਦਾ ਇੱਕ ਵੀਡੀਓ ਸਾਹਮਣੇ ਆਇਆ ਹੈ, ਜਿਸ ਵਿੱਚ ਉਹ ਪੁਲਿਸ ਵਾਲਿਆਂ ਨਾਲ ਗੱਲ ਕਰਦੀ ਨਜ਼ਰ ਆ ਰਹੀ ਹੈ। ਪਰ ਇਸ ਤੋਂ ਪਹਿਲਾਂ ਕਿ ਤੁਸੀਂ ਹੋਰ ਕੁਝ ਸਮਝੋ, ਤੁਹਾਨੂੰ ਦੱਸ ਦੇਈਏ ਕਿ ਇਹ ਪੁਲਿਸ ਵਾਲੇ ਮਲਾਇਕਾ ਅਰੋੜਾ ਦੇ ਘਰ ਉਨ੍ਹਾਂ ਨੂੰ ਇੱਕ ਇਵੈਂਟ ਵਿੱਚ ਸ਼ਾਮਿਲ ਹੋਣ ਦਾ ਸੱਦਾ ਦੇਣ ਆਏ ਸਨ। ਇਸ ਵੀਡੀਓ ਨੂੰ ਬਾਲੀਵੁੱਡ ਦੇ ਮਸ਼ਹੂਰ ਫੋਟੋਗ੍ਰਾਫਰ ਵਿਰਲ ਭਿਯਾਨੀ ਨੇ ਆਪਣੇ ਇੰਸਟਾਗ੍ਰਾਮ ਪੇਜ 'ਤੇ ਸ਼ੇਅਰ ਕੀਤਾ ਹੈ।
ਦੱਸ ਦੇਈਏ ਕਿ ਮਲਾਇਕਾ ਅਰੋੜਾ ਪਿਛਲੇ ਦਿਨੀਂ ਵਿਦੇਸ਼ ਤੁਰਕੀ ਚ ਛੁੱਟੀਆਂ ਦਾ ਅਨੰਦ ਲੈਂਦੀ ਨਜ਼ਰ ਆਈ ਸੀ। ਉਸ ਨੇ ਇਨ੍ਹਾਂ ਛੁੱਟੀਆਂ ਦੀਆਂ ਆਪਣੀਆਂ ਕਈ ਗਲੈਮਰਸ ਤਸਵੀਰਾਂ ਸ਼ੇਅਰ ਕੀਤੀਆਂ ਹਨ। ਉਨ੍ਹਾਂ ਨੇ ਲਾਲ ਰੰਗ ਦਾ ਕਫਤਾਨ ਚ ਆਪਣੀ ਇੱਕ ਵੀਡੀਓ ਸਾਂਝੀ ਕੀਤੀ ਸੀ, ਜਿਸ ‘ਚ ਉਹ ਆਪਣੀ ਦਿਲਕਸ਼ ਅਦਾਵਾਂ ਬਿਖੇਰਦੇ ਹੋਈ ਨਜ਼ਰ ਆਈ ਇਸ ਤੋਂ ਇਲਾਵਾ ਮਲਾਇਕਾ ਨੇ ਨੀਲੇ ਰੰਗ ਦੀ ਸ਼ਾਰਟ ਬੈਕਲੈੱਸ ਡਰੈੱਸ ਪਾਈ ਸੀ। ਜਿਸ 'ਚ ਉਹ ਕਿਲਰ ਲੁੱਕ ਦਿੰਦੀ ਨਜ਼ਰ ਆ ਰਹੀ ਸੀ।
ਹੋਰ ਪੜ੍ਹੋ : ਕੀ ਅਕਸ਼ੈ ਕੁਮਾਰ ਦੀ ਫ਼ਿਲਮ ‘ਸਮਰਾਟ ਪ੍ਰਿਥਵੀਰਾਜ’ ਦਿਖਾਏ ਗਏ ਇਤਿਹਾਸਕ ਤੱਥ ਗ਼ਲਤ ਹਨ? ਦੇਖੋ ਕੀ ਹੈ ਲੋਕਾਂ ਦੀ ਪ੍ਰਤੀਕ੍ਰਿਰਿਆ
View this post on Instagram