ਰੌਸ਼ਨ ਪ੍ਰਿੰਸ ਦੀ ਫ਼ਿਲਮ 'ਮੁੰਡਾ ਫਰੀਦਕੋਟੀਆ' ਕੱਲ੍ਹ ਹੋ ਰਹੀ ਹੈ ਰਿਲੀਜ਼, ਟਿਕਟਾਂ ਦੀ ਐਡਵਾਂਸ ਬੁਕਿੰਗ ਸ਼ੁਰੂ

written by Aaseen Khan | June 13, 2019

14 ਜੂਨ ਯਾਨੀ ਕੱਲ ਨੂੰ ਰਿਲੀਜ਼ ਹੋਣ ਜਾ ਰਹੀ ਰੌਸ਼ਨ ਪ੍ਰਿੰਸ ਦੀ ਮੋਸਟ ਅਵੇਟਡ ਫ਼ਿਲਮ ਮੁੰਡਾ ਫਰੀਦਕੋਟੀਆ ਦੀ ਟਿਕਟਾਂ ਦੀ ਐਡਵਾਂਸ ਬੁਕਿੰਗ ਵੀ ਸ਼ੁਰੂ ਹੋ ਚੁੱਕੀ ਹੈ। ਮਨਦੀਪ ਸਿੰਘ ਚਾਹਲ ਦੇ ਨਿਰਦੇਸ਼ਨ 'ਚ ਬਣੀ ਇਸ ਫ਼ਿਲਮ 'ਚ ਰੌਸ਼ਨ ਪ੍ਰਿੰਸ ਦੇ ਨਾਲ ਲੀਡ ਰੋਲ 'ਚ ਸ਼ਰਨ ਕੌਰ ਨਜ਼ਰ ਆਵੇਗੀ।

Munda Faridkotia Advance booking open Roshan Prince Munda Faridkotia

ਇਹਨਾਂ ਤੋਂ ਇਲਾਵਾ ਦਿੱਗਜ ਅਦਾਕਾਰ ਜਿਵੇਂ ਮੁਕੁਲ ਦੇਵ, ਬੀ.ਐੱਨ. ਸ਼ਰਮਾ, ਕਰਮਜੀਤ ਅਨਮੋਲ, ਹੌਬੀ ਧਾਲੀਵਾਲ, ਰੁਪਿੰਦਰ ਰੂਪੀ, ਨਵਦੀਪ ਬੰਗਾ, ਜਤਿੰਦਰ ਕੌਰ, ਰੌਜ਼ੀ ਕੌਰ, ਪੂਨਮ ਸੂਦ, ਗੁਰਮੀਤ ਸਾਜਨ, ਇੰਦਰ ਬਾਜਵਾ, ਅਮਰਜੀਤ ਸਰਾਂ ਅਹਿਮ ਭੂਮਿਕਾ ਨਿਭਾ ਰਹੇ ਹਨ।

Munda Faridkotia Advance booking open Roshan Prince Munda Faridkotia

ਫ਼ਿਲਮ ਮੁੰਡਾ ਫਰੀਦਕੋਟੀਆ ‘ਚ ਪੰਜਾਬ ਦੇ ਗੱਭਰੂ ਨੂੰ ਪਾਕਿਸਤਾਨ ਦੀ ਮੁਟਿਆਰ ਨਾਲ ਪਿਆਰ ਹੋ ਜਾਂਦਾ ਹੈ। ਇਸ ਫ਼ਿਲਮ ‘ਚ ਸਰਹੱਦ ਤੋਂ ਪਾਰ ਹੋਏ ਪਿਆਰ ਦੇ ਰਿਸ਼ਤੇ ਨੂੰ ਪੇਸ਼ ਕੀਤਾ ਜਾਵੇਗਾ।

ਦੋ ਦੇਸ਼ਾਂ ਦੇ ਸੱਭਿਆਚਾਰ ਨੂੰ ਬਹੁਤ ਹੀ ਵਧੀਆ ਢੰਗ ਦੇ ਨਾਲ ਪੇਸ਼ ਕੀਤਾ ਗਿਆ ਹੈ।ਦੱਸ ਦਈਏ ਮੁੰਡਾ ਫਰੀਦਕੋਟੀਆ ਫ਼ਿਲਮ ਨੂੰ ਗਲੋਬ ਮੂਵੀਜ਼ ਅਤੇ ਪੀਟੀਸੀ ਮੋਸ਼ਨ ਪਿਕਚਰਸ ਦੁਆਰਾ ਦੁਨੀਆਂ ਭਰ 'ਚ ਰਿਲੀਜ਼ ਕੀਤਾ ਜਾ ਰਿਹਾ ਹੈ।

ਹੋਰ ਵੇਖੋ : ਜਲੰਧਰ 'ਚ ਵਰੁਣ ਤੇ ਆਲੀਆ ਨੇ ਪਾਏ ਖੂਬ ਭੰਗੜੇ, ਵੀਡੀਓ ਹੋ ਰਿਹਾ ਹੈ ਵਾਇਰਲ

ਜੇਕਰ ਤੁਸੀਂ ਵੀ ਇਸ ਸਮੇਂ ਫ਼ਿਲਮ ਦੀਆਂ ਟਿਕਟਾਂ ਬੁੱਕ ਕਰਵਾਉਣੀਆਂ ਚਾਹੁੰਦੇ ਹੋ ਤਾਂ ਹੇਠ ਦਿੱਤੇ ਇਸ ਲਿੰਕ 'ਤੇ ਕਲਿੱਕ ਕਰੋ ਤੇ ਫ਼ਿਲਮ ਦੀਆਂ ਐਡਵਾਂਸ 'ਚ ਟਿਕਟਾਂ ਦੀ ਬੁਕਿੰਗ ਕਰੋ।

ਐਡਵਾਂਸ ਬੁਕਿੰਗ ਲਈ ਇਸ ਲਿੰਕ 'ਤੇ ਕਲਿੱਕ ਕਰੋ :  http://bit.ly/BookMundaFaridkotiaTickets

ਭਾਰਤ ਤੋਂ ਇਲਾਵਾ ਮੁੰਡਾ ਫਰੀਦਕੋਟੀਆ ਫ਼ਿਲਮ ਦੁਨੀਆਂ ਭਰ ਇਹਨਾਂ ਦੇਸ਼ਾਂ 'ਚ ਰਿਲੀਜ਼ ਹੋਣ ਜਾ ਰਹੀ ਹੈ।

0 Comments
0

You may also like