ਇੰਦਰਜੀਤ ਨਿੱਕੂ ਅਤੇ ਮਿਸ ਪੂਜਾ ਦੀ ਆਵਾਜ਼ 'ਚ ਗੀਤ 'ਮੁੰਡਾ ਮੈਨੂੰ ਪਿਆਰ ਕਰਦਾ' ਗੀਤ ਰਿਲੀਜ਼

Written by  Shaminder   |  February 18th 2020 01:31 PM  |  Updated: February 18th 2020 01:31 PM

ਇੰਦਰਜੀਤ ਨਿੱਕੂ ਅਤੇ ਮਿਸ ਪੂਜਾ ਦੀ ਆਵਾਜ਼ 'ਚ ਗੀਤ 'ਮੁੰਡਾ ਮੈਨੂੰ ਪਿਆਰ ਕਰਦਾ' ਗੀਤ ਰਿਲੀਜ਼

ਇੰਦਰਜੀਤ ਨਿੱਕੂ ਅਤੇ ਮਿਸ ਪੂਜਾ ਦੀ ਆਵਾਜ਼ 'ਚ ਗੀਤ 'ਮੁੰਡਾ ਮੈਨੂੰ ਪਿਆਰ ਕਰਦਾ' ਰਿਲੀਜ਼ ਹੋ ਚੁੱਕਿਆ ਹੈ । ਇਸ ਗੀਤ ਦੇ ਬੋਲ ਮੱਟ ਸ਼ੇਰੋਂਵਾਲਾ ਵੱਲੋਂ ਲਿਖੇ ਗਏ ਨੇ ਅਤੇ ਮਿਊਜ਼ਿਕ ਜੇ.ਐੱਸ.ਐੱਲ ਵੱਲੋਂ ਦਿੱਤਾ ਗਿਆ ਹੈ । ਜੇ.ਸੀ. ਧਨੋਆ ਵੱਲੋਂ ਇਸ ਗੀਤ ਦਾ ਵੀਡੀਓ ਤਿਆਰ ਕੀਤਾ ਗਿਆ ਹੈ ਅਤੇ ਇਸ ਨੂੰ ਟੀ-ਸੀਰੀਜ਼ ਦੇ ਲੇਬਲ ਹੇਠ ਰਿਲੀਜ਼ ਕੀਤਾ ਗਿਆ ਹੈ । ਇਸ ਗੀਤ ਦਾ ਐਕਸਕਲਿਊਸਿਵ ਵੀਡੀਓ ਤੁਸੀਂ ਪੀਟੀਸੀ ਪੰਜਾਬੀ ਅਤੇ ਪੀਟੀਸੀ ਚੱਕ ਦੇ 'ਤੇ ਵੀ ਵੇਖ ਸਕਦੇ ਹੋ ।

ਹੋਰ ਵੇਖੋ:ਇੰਦਰਜੀਤ ਨਿੱਕੂ ਨੇ ਫ਼ਿਲਮ ‘ਜਾਨ ਤੋਂ ਪਿਆਰਾ’ ਦੀ ਪ੍ਰਮੋਸ਼ਨ ਸ਼ੁਰੂ ਕਰਨ ਤੋਂ ਪਹਿਲਾਂ ਸ੍ਰੀ ਹਰਿਮੰਦਰ ਸਾਹਿਬ ‘ਚ ਟੇਕਿਆ ਮੱਥਾ

ਇਸ ਗੀਤ 'ਚ ਇੱਕ ਅਜਿਹੇ ਮੁੰਡੇ ਦੀ ਗੱਲ ਕੀਤੀ ਗਈ ਹੈ,ਜੋ ਕਿ ਕੁੜੀ ਨੂੰ ਆਪਣੇ ਘਰ ਰਿਸ਼ਤੇ ਦੀ ਗੱਲ ਤੋਰਨ ਦੀ ਗੱਲ ਪੁੱਛਦਾ ਹੈ ਕਿ ਉਸ ਨੇ ਆਪਣੇ ਘਰ 'ਚ ਵਿਆਹ ਲਈ ਗੱਲ ਕੀਤੀ ਹੈ ਜਾਂ ਨਹੀਂ।

Inderjit Nikku Inderjit NikkuInderjit Nikku

ਜਿਸ ਤੋਂ ਬਾਅਦ ਕੁੜੀ ਵੀ ਜਵਾਬ ਦਿੰਦੀ ਹੈ ਕਿ ਉਸ ਦੇ ਘਰ ਵਾਲੇ ਉਸ ਤੋਂ ਪੁੱਛਦੇ ਹਨ ਕਿ ਮੁੰਡਾ ਕੀ ਕੰਮ ਕਾਰ ਕਰਦਾ ਹੈ,ਕਿਉਂਕਿ ਰਿਸ਼ਤਾ ਤੈਅ ਕਰਨ ਤੋਂ ਪਹਿਲਾਂ ਸਭ ਕੁਝ ਵੇਖਿਆ ਜਾਂਦਾ ਹੈ ।ਇਸ ਗੀਤ 'ਚ ਆਪਣੀ ਪਸੰਦ ਦੇ ਨਾਲ ਵਿਆਹ ਕਰਵਾਉਣ ਲਈ ਕੀ-ਕੀ ਪਾਪੜ ਵੇਲਣੇ ਪੈਂਦੇ ਨੇ ਇਹੀ ਕੁਝ ਵਿਖਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ।

https://www.instagram.com/p/B8k2_itFMjx/


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network