ਜੋਰਡਨ ਸੰਧੂ ਕਰਦੇ ਹਨ ਕਿਸੇ ਨੂੰ ਬਹੁਤ ਹੀ ਲਾਈਕ, ਦੇਖੋ ਵੀਡਿਓ 

Written by  Rupinder Kaler   |  November 30th 2018 06:59 AM  |  Updated: November 30th 2018 06:59 AM

ਜੋਰਡਨ ਸੰਧੂ ਕਰਦੇ ਹਨ ਕਿਸੇ ਨੂੰ ਬਹੁਤ ਹੀ ਲਾਈਕ, ਦੇਖੋ ਵੀਡਿਓ 

ਜੋਰਡਨ ਸੰਧੂ ਦਾ ਨਵਾਂ ਗਾਣਾ 'ਮੁੰਡਾ ਤੈਨੂੰ ਲਾਈਕ ਕਰੇ' ਰਿਲੀਜ਼ ਹੋ ਗਿਆ ਹੈ । ਇਸ ਸਭ ਦੀ ਜਾਣਕਾਰੀ ਜੋਰਡਨ ਸੰਧੂ ਨੇ ਆਪਣੇ ਇੰਸਟਾਗ੍ਰਾਮ 'ਤੇ ਦਿੱਤੀ ਹੈ । ਸੰਧੂ ਨੇ ਗਾਣੇ ਦੀ ਵੀਡਿਓ ਵੀ ਸ਼ੇਅਰ ਕੀਤੀ ਹੈ । ਇਸ ਗਾਣੇ ਦੇ ਬੋਲ ਬੰਟੀ ਬੈਂਸ ਨੇ ਲਿਖੇ ਹਨ ਜਦੋਂ ਕਿ ਗਾਣੇ ਦਾ ਮਿਊਜ਼ਿਕ ਜੱਸੀ ਐਕਸ ਨੇ ਬਣਾਇਆ ਹੈ । ਗਾਣੇ ਦੀ ਵੀਡਿਓ ਭਿੰਡਰ ਬੁਰਜ ਨੇ ਬਣਾਈ ਹੈ ।

ਹੋਰ ਵੇਖੋ : ਨਵੀਂ ਫਿਲਮ ਵਿੱਚ ਅਕਸ਼ੇ ਦੇ ਨਾਲ ਆਉਣਗੇ ਦਿਲਜੀਤ ਦੋਸਾਂਝ, ਦੇਖੋ ਫਿਲਮ ਦੀ ਸ਼ੂਟਿੰਗ ਦੀ ਵੀਡਿਓ

ਵੀਡਿਓ ਦੀ ਗੱਲ ਕੀਤੀ ਜਾਵੇ ਤਾਂ ਇਸ ਦਾ ਫਿਲਮਾਂਕਣ ਬਹੁਤ ਹੀ ਵਧੀਆ ਹੋਇਆ ਹੈ । ਇਸ ਵੀਡਿਓ 'ਚ ਜੋਰਡਨ ਸੰਧੂ ਦੇ ਨਾਲ ਕੁਝ ਫੀਮੇਲ ਮਾਡਲਸ ਨਜ਼ਰ ਆ ਰਹੀਆਂ ਹਨ । ਜੋਰਡਨ ਸੰਧੂ ਨੇ ਗਾਣੇ ਦੀ ਵੀਡਿਓ ਸ਼ੇਅਰ ਕਰਕੇ  ਆਪਣੇ ਫੈਨਸ ਨੂੰ ਵੀ ਇਸ ਵੀਡਿਓ ਨੂੰ ਲਾਈਕ ਅਤੇ ਸ਼ੇਅਰ ਕਰਨ ਲਈ ਕਿਹਾ ਹੈ ।

ਹੋਰ ਵੇਖੋ : ਜੱਟ ਦੇ ਫਲੈਗ ਲੈ ਕੇ ਹਾਜ਼ਰ ਨੇ ਜੈਜ਼ੀ ਬੀ ਅਤੇ ਕੌਰ ਬੀ, ਵੇਖੋ ਐਕਸਕਲਿਊੁਸਿਵ ਵੀਡਿਓ ਪੀਟੀਸੀ ਪੰਜਾਬੀ ‘ਤੇ

https://www.instagram.com/p/BqyvJIIBuKo/

ਪੰਜਾਬੀ ਮਿਊਜ਼ਿਕ ਇੰਡਸਟਰੀ 'ਚ ਜੋਰਡਨ ਸੰਧੂ ਅਜਿਹੇ ਗਾਇਕ ਨੇ ਜਿਨ੍ਹਾਂ ਨੇ ਕਈ ਹਿੱਟ ਗੀਤ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਦਿੱਤੇ ਨੇ । ਆਪਣੇ ਛੋਟੇ ਜਿਹੀ ਗਾਇਕੀ ਦੇ ਇਸ ਸਫਰ 'ਚ ਉਨ੍ਹਾਂ ਨੇ ਸਰੋਤਿਆਂ ਦੇ ਦਿਲਾਂ 'ਚ ਖਾਸ ਜਗ੍ਹਾ ਬਣਾਈ ਹੈ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network