ਪਿੰਡਾਂ ਦੇ ਮੁੰਡਿਆਂ ਦੇ ਕੁਝ ਕਰਨ ਦੇ ਜਜ਼ਬੇ ਨੂੰ ਪੇਸ਼ ਕਰਦਾ ਹੈ ਹਿੰਮਤ ਸੰਧੂ ਦਾ ਨਵਾਂ ਗੀਤ 'ਮੁੰਡੇ ਪਿੰਡਾਂ ਦੇ'

written by Shaminder | January 28, 2020

ਹਿੰਮਤ ਸੰਧੂ ਦਾ ਨਵਾਂ ਗੀਤ 'ਮੁੰਡੇ ਪਿੰਡਾਂ ਦੇ' ਰਿਲੀਜ਼ ਹੋ ਚੁੱਕਿਆ ਹੈ । ਇਸ ਗੀਤ 'ਚ ਪਿੰਡਾਂ ਦੇ ਮੁੰਡਿਆਂ ਦੀ ਗੱਲ ਕੀਤੀ ਗਈ ਹੈ,ਜੋ ਆਪਣੀ ਜ਼ਿੱਦ ਦੇ ਪੱਕੇ ਹਨ। ਇਸ ਦੇ ਨਾਲ ਹੀ ਪਿੰਡਾਂ ਦੇ ਇਹ ਮੁੰਡੇ ਆਪਣਾ ਹੁਨਰ ਦਿਖਾ ਕੇ ਹੀ ਛੱਡਦੇ ਹਨ,ਭਾਵੇਂ ਇਨ੍ਹਾਂ ਨੂੰ ਕਿੰਨਾ ਵੀ ਦਬਾਉਣ ਦੀ ਕੋਸ਼ਿਸ਼ ਕਿਉਂ ਨਾਂ ਕੀਤੀ ਜਾਵੇ ।ਇਸ ਗੀਤ ਨੂੰ ਹਿੰਮਤ ਸੰਧੂ ਅਤੇ ਹੋਰ ਕਈ ਕਲਾਕਾਰਾਂ 'ਤੇ ਫ਼ਿਲਮਾਇਆ ਗਿਆ ਹੈ । ਹੋਰ ਵੇਖੋ:ਹਿੰਮਤ ਸੰਧੂ ਦੀ ਆਵਾਜ਼ ‘ਚ ਗੀਤ ‘ਵਾਰਨਿੰਗ’ ਹੋਇਆ ਰਿਲੀਜ਼ https://www.instagram.com/p/B70mfCxhWmb/?utm_source=ig_web_copy_link ਇਸ ਗੀਤ ਦੇ ਬੋਲ ਗਿੱਲ ਰੌਂਤਾ ਨੇ ਲਿਖੇ ਨੇ,ਜਦੋਂਕਿ ਮਿਊਜ਼ਿਕ ਦਿੱਤਾ ਹੈ ਲਾਡੀ ਗਿੱਲ ਨੇ । ਇਸ ਗੀਤ ਨੂੰ ਸਰੋਤਿਆਂ ਵੱਲੋਂ ਵੀ ਭਰਵਾਂ ਹੁੰਗਾਰਾ ਮਿਲ ਰਿਹਾ ਹੈ । ਇਸ ਤੋਂ ਪਹਿਲਾਂ ਦੀ ਗੱਲ ਕੀਤੀ ਜਾਵੇ ਤਾਂ ਹਿੰਮਤ ਸੰਧੂ ਕਈ ਹਿੱਟ ਗੀਤ ਇੰਡਸਟਰੀ ਨੂੰ ਦੇ ਚੁੱਕੇ ਹਨ ।ਜਿਸ 'ਚ 'ਬਾਜ਼ੀ ਦਿਲ ਦੀ', 'ਵੱਡੇ ਜਿਗਰੇ', 'ਬੁਰਜ ਖਲੀਫ਼ਾ' ਸਣੇ ਕਈ ਗੀਤ ਸ਼ਾਮਿਲ ਹਨ ।

0 Comments
0

You may also like