ਕਰਤਾਰ ਚੀਮਾ ਹੁਣ ਇਸ ਫ਼ਿਲਮ ਦੀ ਬਣਨਗੇ ਸ਼ਾਨ, ਫ਼ਿਲਮ ਦੀ ਸ਼ੂਟਿੰਗ ਹੋਵੇਗੀ ਯੂਕੇ ਵਿੱਚ !

Written by  Rupinder Kaler   |  July 12th 2019 10:44 AM  |  Updated: July 12th 2019 10:44 AM

ਕਰਤਾਰ ਚੀਮਾ ਹੁਣ ਇਸ ਫ਼ਿਲਮ ਦੀ ਬਣਨਗੇ ਸ਼ਾਨ, ਫ਼ਿਲਮ ਦੀ ਸ਼ੂਟਿੰਗ ਹੋਵੇਗੀ ਯੂਕੇ ਵਿੱਚ !

ਪਾਲੀਵੁੱਡ ਵਿੱਚ ਆਏ ਦਿਨ ਨਵੀਆਂ ਫ਼ਿਲਮਾਂ ਬਣ ਰਹੀਆਂ ਹਨ । ਹੁਣ ਇੱਕ ਹੋਰ ਪੰਜਾਬੀ ਫ਼ਿਲਮ ਦਾ ਐਲਾਨ ਹੋਇਆ ਹੈ । ਇਹ ਫ਼ਿਲਮ 'ਮੁਸਾਫ਼ਿਰ' ਟਾਈਟਲ ਹੇਠ ਬਣਾਈ ਜਾ ਰਹੀ ਹੈ । ਇਸ ਫ਼ਿਲਮ ਦੀ ਸ਼ੂਟਿੰਗ ਯੂਕੇ ਵਿੱਚ ਹੋਵੇਗੀ । ਇਸ ਫ਼ਿਲਮ ਦੀ ਕਹਾਣੀ ਇੰਦਰ ਸੋਹੀ ਨੇ ਲਿਖੀ ਹੈ, ਤੇ ਉਹ ਹੀ ਇਸ ਨੂੰ ਡਾਇਰੈਕਟ ਕਰ ਰਹੇ ਹਨ । ਮੁਸਾਫ਼ਿਰ ਫ਼ਿਲਮ ਨੂੰ ਬਲੈਕ ਰੋਜ਼ ਰਿਆਨ ਮੀਡੀਆ ਤੇ ਹਿਊਮਨ ਮਿਊਜ਼ਿਕ ਦੇ ਬੈਨਰ ਹੇਠ ਬਣਾਇਆ ਜਾ ਰਿਹਾ ਹੈ ।

https://www.instagram.com/p/Bzs9OiSFBaM/

ਫ਼ਿਲਮ ਨੂੰ ਮਾਲਵਿੰਦਰ ਸੰਧੂ, ਪਰਵੇਸ਼ ਕੁਮਾਰ ਇੰਦਰਜੀਤ ਸਿੰਘ ਪ੍ਰੋਡਿਊਸ ਕਰ ਰਹੇ ਹਨ । ਇਸ ਫ਼ਿਲਮ ਵਿੱਚ ਕਰਤਾਰ ਚੀਮਾ ਤੇ ਮਾਡਲ ਨੇਹਾ ਮਲਿਕ ਮੁੱਖ ਭੂਮਿਕਾ ਵਿੱਚ ਨਜ਼ਰ ਆਉਣਗੇ । ਇਹ ਫ਼ਿਲਮ ਨੇਹਾ ਦੀ ਪਹਿਲੀ ਪੰਜਾਬੀ ਫ਼ਿਲਮ ਹੋਵੇਗੀ । ਨੇਹਾ ਨੇ ਇਸ ਫ਼ਿਲਮ ਦੇ ਮਹੂਰਤ ਦੀਆਂ ਕੁਝ ਤਸਵੀਰਾਂ ਆਪਣੇ ਇੰਸਟਾਗ੍ਰਾਮ ਤੇ ਸ਼ੇਅਰ ਕੀਤੀਆਂ ਹਨ ।

ਕਰਤਾਰ ਚੀਮੇ ਦੇ ਕੰਮ ਦੀ ਗੱਲ ਕੀਤੀ ਜਾਵੇ ਤਾਂ ਉਹ ਛੇਤੀ ਹੀ ਸਿਕੰਦਰ-2 ਵਿੱਚ ਨਜ਼ਰ ਆਉਣ ਵਾਲੇ ਹਨ । ਕੁਝ ਦਿਨ ਪਹਿਲਾਂ ਹੀ ਉਹਨਾਂ ਦੀ ਇਸ ਫ਼ਿਲਮ ਦਾ ਟਰੇਲਰ ਰਿਲੀਜ਼ ਹੋਇਆ ਹੈ, ਜਿਸ ਨੂੰ ਕਾਫੀ ਪਸੰਦ ਕੀਤਾ ਜਾ ਰਿਹਾ ਹੈ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network