Advertisment

ਸੰਗੀਤ ਸਮਰਾਟ ਚਰਨਜੀਤ ਆਹੁਜਾ ਦੇ ਨਾਲ-ਨਾਲ ਜਦੋਂ ਕਈ ਵੱਡੇ ਗਾਇਕਾਂ ਨੇ ਨੱਚ-ਨੱਚ ਹਿਲਾਈ ਸਟੇਜ,ਵਿਜੈ ਧੰਮੀ ਨੇ ਸਾਂਝਾ ਕੀਤਾ ਪੁਰਾਣਾ ਵੀਡੀਓ

author-image
By Shaminder
New Update
ਸੰਗੀਤ ਸਮਰਾਟ ਚਰਨਜੀਤ ਆਹੁਜਾ ਦੇ ਨਾਲ-ਨਾਲ ਜਦੋਂ ਕਈ ਵੱਡੇ ਗਾਇਕਾਂ ਨੇ ਨੱਚ-ਨੱਚ ਹਿਲਾਈ ਸਟੇਜ,ਵਿਜੈ ਧੰਮੀ ਨੇ ਸਾਂਝਾ ਕੀਤਾ ਪੁਰਾਣਾ ਵੀਡੀਓ
Advertisment
ਹਰਭਜਨ ਮਾਨ ਦੇ ਸੰਗੀਤਕ ਸਫ਼ਰ 'ਚ ਉਨ੍ਹਾਂ ਦਾ ਗੀਤ 'ਜੱਗ ਜਿਉਂਦਿਆਂ ਦੇ ਮੇਲੇ' ਇੱਕ ਮੀਲ ਦਾ ਪੱਥਰ ਸਾਬਿਤ ਹੋਇਆ ਸੀ । ਇਸ ਦੇ ਨਾਲ ਲਿਰਿਸਿਟ ਵਿਜੈ ਧੰਮੀ ਇਸ ਗੀਤ ਨਾਲ ਜੁੜੀਆਂ ਗੱਲਾਂ ਸਾਂਝੀਆਂ ਕਰਦੇ ਰਹਿੰਦੇ ਨੇ । ਹੁਣ ਉਨ੍ਹਾਂ ਨੇ ਆਪਣੇ ਪੁੱਤਰ ਦੇ ਵਿਆਹ ਦਾ ਇੱਕ ਵੀਡੀਓ ਸਾਂਝਾ ਕੀਤਾ ਹੈ । ਜਿਸ 'ਚ ਹਰਜੀਤ ਹਰਮਨ,ਹਰਭਜਨ ਮਾਨ,ਹੰਸ ਰਾਜ ਹੰਸ ,ਜਸਬੀਰ ਜੱਸੀ,ਸਤਵਿੰਦਰ ਬੁੱਗਾ,ਬੂਟਾ ਮੁਹੰਮਦ ਸਣੇ ਕਈ ਦਿੱਗਜ ਕਲਾਕਾਰਾਂ ਨੇ ਹਾਜ਼ਰੀ ਲੁਆਈ ਸੀ । ਹੋਰ ਵੇਖੋ:ਹਰਭਜਨ ਮਾਨ ਵੱਲੋਂ ਗਾਏ ਗੀਤ ‘ਜੱਗ ਜਿਉਂਦਿਆਂ ਦੇ ਮੇਲੇ’ ਬਾਰੇ ਗੀਤਕਾਰ ਵਿਜੇ ਧੰਮੀ ਨੇ ਕੀਤਾ ਅਹਿਮ ਖੁਲਾਸਾ
Advertisment
ਪਰ ਸੰਗੀਤ ਦੀ ਦੁਨੀਆ ਦੇ ਸਮਰਾਟ ਜਿਨ੍ਹਾਂ ਨੇ ਜੱਗ ਜਿਉਂਦਿਆਂ ਗੀਤ ਨੂੰ ਆਪਣੇ ਮਿਊਜ਼ਿਕ ਦੇ ਨਾਲ ਸ਼ਿੰਗਾਰਿਆ ਉਹ ਵੀ ਇਸ ਵਿਆਹ 'ਚ ਸ਼ਰੀਕ ਹੋਏ ਸਨ ।ਇਸ ਮਹਿਫ਼ਲ 'ਚ ਜਦੋਂ ਹਰਭਜਨ ਮਾਨ ਨੇ 'ਜੱਗ ਜਿਉਂਦਿਆਂ ਦੇ ਮੇਲੇ' ਗੀਤ ਗਾਇਆ ਤਾਂ ਹਰ ਕੋਈ ਭੰਗੜਾ ਪਾਉਣ ਲਈ ਮਜਬੂਰ ਹੋ ਗਿਆ ਪਰ ਸਭ ਤੋਂ ਜ਼ਿਆਦਾ ਉਤਸ਼ਾਹਿਤ ਦਿਖਾਈ ਦਿੱਤੇ ਸੰਗੀਤ ਸਮਰਾਟ ਚਰਨਜੀਤ ਆਹੁਜਾ। ਜਿਨ੍ਹਾਂ ਨੇ ਇਸ ਗੀਤ 'ਤੇ ਭੰਗੜਾ ਪਾ ਕੇ ਸਟੇਜ ਹਿਲਾ ਦਿੱਤੀ । harbhajan maan with ahuja ji harbhajan maan with ahuja ji ਇਸ ਵੀਡੀਓ ਨੂੰ ਵਿਜੈ ਧੰਮੀ ਨੇ ਸਾਂਝਾ ਕਰਦਿਆਂ ਹੋਇਆ ਲਿਖਿਆ ਹੈ ਕਿ "ਸਮਾਂ ਸੀ ਬਹੁਤ ਖੁਸ਼ੀ ਦਾ। ਵਿਜੈ ਧੰਮੀ ਦੇ ਬੇਟੇ ਵਿਵੇਕ ਧੰਮੀ-ਪ੍ਰਿਆ ਸ਼ਰਮਾ ਦੇ ਵਿਆਹ ਦੇ ਖੁਸ਼ੀ ਦੇ ਮੌਕੇ ਤੇ ਸੰਗੀਤ ਸਮਰਾਟ ਜਨਾਬ ਚਰਨਜੀਤ ਆਹੂਜਾ ਉਚੇਚੇ ਤੌਰ ਤੇ ਦਿੱਲੀ ਤੋਂ ਨਕੋਦਰ ਆਏ ।ਜਨਾਬ ਹੰਸ ਰਾਜ ਹੰਸ ਆਪਣੇ ਬੇਟੇ ਦੇ ਵਿਆਹ ਦੇ ਬਾਵਜੂਦ ਜੋੜੀ ਨੂੰ ਅਸ਼ੀਰਬਾਦ ਦੇਣ ਆਏ । charnjit ahuja charnjit ahuja ਹਰਭਜਨ ਮਾਨ ਵਲੋਂ ਸਟੇਜ ਤੇ ਜਦੋਂ ਜੱਗ ਜਿਊਂਦਿਆਂ ਦੇ ਮੇਲੇ ਗੀਤ ਗਾਇਆ ਤਾਂ ਆਹੂਜਾ ਸਾਹਬ ਨੇ ਨੱਚ ਨੱਚ ਸਟੇਜ ਹੀ ਹਿਲਾ ਦਿੱਤੀ।  ਹਰਭਜਨ ਮਾਨ, ਵਿਜੈ ਧੰਮੀ.ਸਤਵਿੰਦਰ ਬੁੱਗਾ,ਬੂਟਾ ਬੂਟਾ ਮੁਹੰਮਦ,ਸੰਜੀਵ ਅਨੰਦ,ਸਭ ਨੇ ਨੱਚਣ ਵਾਲੀ ਕਮਾਲ ਕਰ ਦਿੱਤੀ। ਇੱਕ ਦਿਨ ਪਹਿਲਾਂ ਬਰਾਤ ਸਮੇਂ ਸਰਦੂਲ ਸਿਕੰਦਰ, ਦੁਰਗਾ ਰੰਗੀਲਾ, ਜਸਵੀਰ ਜੱਸੀ, ਹਰਜੀਤ ਹਰਮਨ, ਇੰਦਰਜੀਤ ਨਿੱਕੂ, ਸੁਖਵਿੰਦਰ ਸੁੱਖੀ, ਬੂਟਾ ਮੁਹੰਮਦ,ਤੇ ਹੋਰ ਕਲਾਕਾਰਾਂ ਨੇ ਖੂਬ ਰੰਗ ਬੰਨਿਆਂ....।  
Advertisment

Stay updated with the latest news headlines.

Follow us:
Advertisment
Advertisment
Latest Stories
Advertisment