Advertisment

ਸੰਗੀਤਕਾਰ ਏ ਆਰ ਰਹਿਮਾਨ ਦੀ ਮਾਂ ਦਾ ਹੋਇਆ ਦਿਹਾਂਤ, ਇੰਡਸਟਰੀ ਵਿੱਚ ਸੋਗ ਦੀ ਲਹਿਰ

author-image
By Rupinder Kaler
New Update
ਸੰਗੀਤਕਾਰ ਏ ਆਰ ਰਹਿਮਾਨ ਦੀ ਮਾਂ ਦਾ ਹੋਇਆ ਦਿਹਾਂਤ, ਇੰਡਸਟਰੀ ਵਿੱਚ ਸੋਗ ਦੀ ਲਹਿਰ
Advertisment
ਸੰਗੀਤਕਾਰ ਏ ਆਰ ਰਹਿਮਾਨ ਦੀ ਮਾਂ
Advertisment
ਕਰੀਮਾ ਬੇਗਮ ਦਾ ਦੇਹਾਂਤ ਹੋ ਗਿਆ। ਜਿਸ ਦੀ ਜਾਣਕਾਰੀ ਰਹਿਮਾਨ ਨੇ ਆਪਣੇ ਟਵਿੱਟਰ ਤੇ ਇੱਕ ਇਕ ਫੋਟੋ ਸ਼ੇਅਰ ਕਰਕੇ ਦਿੱਤੀ ਹੈ ।ਏ ਆਰ ਰਹਿਮਾਨ ਵੱਲੋਂ ਸ਼ੇਅਰ ਕੀਤੀ ਤਸਵੀਰ ਤੇ ਲੋਕ ਲਗਾਤਾਰ ਕਮੈਂਟ ਕਰਕੇ ਉਹਨਾਂ ਨਾਲ ਅਫਸੋਸ ਜਾਹਿਰ ਕਰ ਰਹੇ ਹਨ ।ਖ਼ਬਰਾਂ ਮੁਤਾਬਿਕ ਕਰੀਮਾ ਬੇਗਮ ਦੀ ਮੌਤ 28 ਦਸੰਬਰ ਨੂੰ ਸਵੇਰੇ ਚੇਨਈ ’ਚ ਹੋਈ। ਉਹ ਕੁਝ ਸਮੇਂ ਤੋਂ ਬੀਮਾਰ ਚੱਲ ਰਹੀ ਸੀ। Kareema_Begum ਹੋਰ ਪੜ੍ਹੋ :
Advertisment
ਅਮਿਤਾਬ ਬੱਚਨ ਨੇ ਆਪਣੇ ਨਾਨੇ ਖ਼ਜਾਨ ਸਿੰਘ ਦੀ ਤਸਵੀਰ ਕੀਤੀ ਸਾਂਝੀ ਬੀ ਪਰਾਕ ਨੇ ਸ਼ੇਅਰ ਕੀਤੀ ਆਪਣੇ ਪਰਿਵਾਰ ਦੀ ਪਿਆਰੀ ਜਿਹੀ ਤਸਵੀਰ, ਦਰਸ਼ਕਾਂ ਨੂੰ ਆ ਰਹੀ ਹੈ ਖੂਬ ਪਸੰਦ AR_RAHMAN ਰਹਿਮਾਨ ਨੇ ਮਾਂ ਦੀ ਫੋਟੋ ਨਾਲ ਕੋਈ ਕੈਪਸ਼ਨ ਨਹੀਂ ਲਿਖਿਆ। ਰਹਿਮਾਨ ਦੀ ਮਾਂ ਦੇ ਦੇਹਾਂਤ ਦੀ ਖਬਰ ਫੈਲਦੇ ਹੀ ਦੱਖਣੀ ਭਾਰਤੀ ਫਿਲਮ ਇੰਡਸਟਰੀ ’ਚ ਸੋਗ ਦੀ ਲਹਿਰ ਛਾ ਗਈ ਹੈ। ਦੂਜੇ ਪਾਸੇ ਚੇਨਈ ’ਚ ਰਹਿਮਾਨ ਦੇ ਘਰ ਦੇ ਬਾਹਰ ਫੈਨਜ਼ ਇਕੱਠੇ ਹੋਣੇ ਸ਼ੁਰੂ ਹੋ ਗਏ ਹਨ। ਨਿਰਦੇਸ਼ਕ ਸ਼ੰਕਰ ਨੇ ਰਹਿਮਾਨ ਦੇ ਘਰ ਜਾ ਕੇ ਆਪਣੀਆਂ ਸੰਵੇਦਨਾਵਾਂ ਪ੍ਰਗਟ ਕੀਤੀਆਂ। ਰਹਿਮਾਨ ਆਪਣੀ ਮਾਂ ਦੇ ਬਹੁਤ ਕਰੀਬ ਸੀ। AR_RAHMAN_3 ਇਕ ਇੰਟਰਵਿਊ ’ਚ ਰਹਿਮਾਨ ਨੇ ਦੱਸਿਆ ਕਿ ਉਨ੍ਹਾਂ ਦੀ ਮਾਂ ਨੇ ਹੀ ਸਭ ਤੋਂ ਪਹਿਲਾਂ ਇਹ ਅਹਿਸਾਸ ਕੀਤਾ ਸੀ ਕਿ ਉਹ ਸੰਗੀਤ ਦੇ ਖੇਤਰ ’ਚ ਨਾਂ ਕਮਾਉਣਗੇ। ਚੇਨਈ ਟਾਈਮਜ਼ ਨਾਲ ਗੱਲ ਕਰਦੇ ਹੋਏ ਰਹਿਮਾਨ ਨੇ ਕਿਹਾ ਸੀ-ਉਨ੍ਹਾਂ ਦੇ ਅੰਦਰ ਸੰਗੀਤ ਨੂੰ ਸਮਝਾਉਣ ਦੀ ਸ਼ਕਤੀ ਸੀ। ਜਿਸ ਤਰ੍ਹਾਂ ਨਾਲ ਉਹ ਸੋਚਦੀ ਹੈ ਤੇ ਫੈਸਲੇ ਲੈਂਦੀ ਹੈ ਅਧਿਆਤਮਿਕ ਤੌਰ ’ਤੇ ਉਹ ਮੇਰੇ ਤੋਂ ਬਹੁਤ ਉੱਪਰ ਹੈ।
Advertisment

Stay updated with the latest news headlines.

Follow us:
Advertisment
Advertisment
Latest Stories
Advertisment