ਦੇਖੋ ਕਿਸ ਕੁੜੀ ਨੂੰ ਭਰਮਾਉਣ ਲਈ, ਦੀਪ ਜੰਡੂ ਨੇ ਲਈ 'ਮਸਟੈਂਗ'

Written by  Rupinder Kaler   |  November 05th 2018 08:26 AM  |  Updated: November 05th 2018 08:26 AM

ਦੇਖੋ ਕਿਸ ਕੁੜੀ ਨੂੰ ਭਰਮਾਉਣ ਲਈ, ਦੀਪ ਜੰਡੂ ਨੇ ਲਈ 'ਮਸਟੈਂਗ'

ਗਾਇਕ ਤੇ ਕੰਪੋਜਰ ਦੀਪ ਜੰਡੂ ਇੱਕ ਤੋਂ ਬਾਅਦ ਇੱਕ ਆਪਣਾ ਸਿੰਗਲ ਟਰੈਕ ਬਜ਼ਾਰ ਵਿੱਚ ਉਤਾਰ ਰਹੇ ਹਨ । 'ਵਾਜ਼ ਫਕੀਰਾਂ ਦੀ' ਦੀ ਸਫਲਤਾ ਤੋਂ ਬਾਅਦ ਉਹਨਾਂ ਨੇ ਇੱਕ ਹੋਰ ਗਾਣਾ ਰਿਲੀਜ਼ ਕੀਤਾ ਹੈ । ਇਸ ਗਾਣੇ ਦਾ ਟਾਈਟਲ 'ਮਸਟੈਂਗ' ਹੈ ਤੇ ਇਸ ਗਾਣੇ ਨੂੰ ਸ਼ੈਰੀ ਸਿਆਨ ਨੇ ਗਾਇਆ ਹੈ ਗੀਤ ਦੇ ਬੋਲ ਵੀ ਉਹਨਾਂ ਨੇ ਖੁਦ ਲਿਖੇ ਹਨ । ਇਸ ਗਾਣੇ ਦਾ ਮਿਉਜ਼ਿਕ ਦੀਪ ਜੰਡੂ ਤੇ ਜੇ ਸਟਿੱਕ ਨੇ ਬਣਾਇਆ ਹੈ । ਗਾਣੇ ਦੀ ਵੀਡਿਓ ਦਾ ਨਿਰਦੇਸ਼ਨ ਦਵਿੱਤ ਸੂਦ ਤੇ ਜੱਸ ਸੰਧੂ ਨੇ ਕੀਤਾ ਹੈ ।

ਹੋਰ ਵੇਖੋ :ਆਸਕਰ ਦਾ ਐਵਾਰਡ ਜਿੱਤਣ ਵਾਲੇ ਇਸ ਮਿਊਜ਼ਿਕ ਕੰਪੋਜ਼ਰ ਨੂੰ ਆਉਂਦੇ ਸਨ ਖੁਦਕੁਸ਼ੀ ਦੇ ਖਿਆਲ

Shrey Sean Shrey Sean

ਗਾਣੇ ਦੀ ਗੱਲ ਕੀਤੀ ਜਾਵੇ ਤਾਂ ਇਸ ਵਿਚ ਸ਼ੈਰੀ ਸਿਆਨ ਕਿਸੇ ਕੁੜੀ ਦੀ ਖੂਬਸੁਰਤੀ ਦੀ ਤਾਰੀਫ ਕਰਦੇ ਹੋਏ ਨਜ਼ਰ ਆਉਂਦੇ ਹਨ । ਕੁੜੀ ਏਨੀ ਖੂਬਸੁਰਤ ਹੈ ਕਿ ਸ਼ੈਰੀ ਸਿਆਨ ਉਸ ਨੂੰ ਭਰਮਾਉਣ ਲਈ ਨਵੀਂ ਮਸਟਂੈਗ ਖਰੀਦਦੇ ਹਨ । ਇਸੇ ਮਸਟੈਂਗ 'ਤੇ ਸ਼ੈਰੀ ਸਿਆਨ ਉਸ ਕੁੜੀ ਦੇ ਪਿਛੇ ਗੇੜੀਆਂ ਲਗਾਉਂਦੇ ਹੋਏ ਨਜ਼ਰ ਆਉਂਦੇ ਹਨ । ਪਰ ਇਸ ਗਾਣੇ ਦੇ ਅਖੀਰ ਵਿੱਚ ਮੁੰਡਿਆਂ ਨੂੰ ਇੱਕ ਮੈਸੇਜ਼ ਵੀ ਦਿੱਤਾ ਗਿਆ ਹੈ ਕਿ ਸੱਚੇ ਪਿਆਰ ਲਈ ਵਧੀਆ ਦਿਲ ਦੀ ਜ਼ਰੂਰਤ ਹੁੰਦੀ ਹੈ ਨਾ ਕਿ ਗੱਡੀਆਂ ਦੀ ।

ਹੋਰ ਵੇਖੋ :ਜੱਟ ਆਖ ਲੈ ਜਾਂ ਜ਼ਿਮੀਂਦਾਰ ਆਖ ਲੈ ਭਾਵੇਂ ਮੁੰਡਾ ਸ਼ੌਂਕੀ ਸਰਦਾਰ ਆਖ ਲੈ –ਗੁਰਨਾਮ ਭੁੱਲਰ

https://www.instagram.com/p/BpwmLIGhDhB/

ਇਸ ਗਾਣੇ ਦਾ ਫਿਲਮਾਂਕਣ ਬਹੁਤ ਹੀ ਵਧੀਆ ਕੀਤਾ ਗਿਆ ਹੈ ਤੇ ਬਹੁਤ ਥੋੜੇ ਸਮੇਂ ਵਿੱਚ ਪੂਰੀ ਕਹਾਣੀ ਨੂੰ ਦਰਸਾਉਣ ਦੀ ਕੋਸ਼ਿਸ਼ ਕੀਤੀ ਗਈ ਹੈ।ਸ਼ੈਰੀ ਸਿਆਨ ਅਤੇ ਦੀਪ ਜੰਡੂ ਦਾ ਇਹ ਸਿੰਗਲ ਟਰੈਕ ਲੋਕਾਂ ਨੂੰ ਵੀ ਖੂਬ ਪਸੰਦ ਕੀਤਾ ਜਾ ਰਿਹਾ ਹੈ ਗਾਣੇ ਦੇ ਰਿਲੀਜ਼ ਹੋਣ ਤੋਂ ਬਾਅਦ ਇਸ ਦੇ ਵੀਵਰਜ਼ ਦੀ ਗਿਣਤੀ ਹਜ਼ਾਰਾਂ ਵਿੱਚ ਪਹੁੰਚ ਗਈ ਹੈ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network