ਟਰੱਕ ਡਰਾਈਵਰਾਂ ਨੂੰ ਖੂਬ ਪਸੰਦ ਆ ਰਿਹਾ ਹੈ ਗਾਇਕ ਰੇਸ਼ਮ ਸਿੰਘ ਅਨਮੋਲ ਦਾ ਨਵਾਂ ਗਾਣਾ

Written by  Rupinder Kaler   |  November 08th 2019 12:16 PM  |  Updated: November 08th 2019 12:16 PM

ਟਰੱਕ ਡਰਾਈਵਰਾਂ ਨੂੰ ਖੂਬ ਪਸੰਦ ਆ ਰਿਹਾ ਹੈ ਗਾਇਕ ਰੇਸ਼ਮ ਸਿੰਘ ਅਨਮੋਲ ਦਾ ਨਵਾਂ ਗਾਣਾ

ਗਾਇਕ ਰੇਸ਼ਮ ਸਿੰਘ ਅਨਮੋਲ ਦਾ ਨਵਾਂ ਗਾਣਾ ‘ਮੁਟਿਆਰ’ ਪੀਟੀਸੀ ਪੰਜਾਬੀ ਤੇ ਪਟੀਸੀ ਚੱਕਦੇ ਤੇ ਵਰਲਡ ਵਾਈਡ ਰਿਲੀਜ਼ ਹੋ ਗਿਆ ਹੈ । ਅਨਮੋਲ ਦੇ ਇਸ ਗੀਤ ਦੇ ਬੋਲ ਜਗਜੀਤ ਡਾਇਮੰਡ ਨੇ ਲਿਖੇ ਨੇ ਜਦਕਿ ਮਿਊਜ਼ਿਕ ੁੰਜ਼ਕਿ ਛੳਰਡੲਾ ਨੇ ਦਿੱਤਾ ਹੈ । ਇਸ ਗਾਣੇ ਦੀ ਵੀਡੀਓ ਪ੍ਰਸਿੱਧ ਡਾਇਰੈਕਟਰ ਸੁੱਖ ਸੰਘੇੜਾ ਨੇ ਬਣਾਈ ਹੈ ।

ਗਾਇਕ ਰੇਸ਼ਮ ਸਿੰਘ ਅਨਮੋਲ ਦਾ ਇਹ ਗਾਣਾ ਉਹਨਾਂ ਟਰੱਕ ਡਰਾਇਵਰਾਂ ਲਈ ਹੈ, ਜਿਹੜੇ ਆਪਣੀਆਂ ਘਰਵਾਲੀਆਂ ਦੀ ਥਾਂ ਆਪਣੇ ਕੰਮ ਨੂੰ ਤਰਜੀਹ ਦਿੰਦੇ ਹਨ । ਇੱਕ ਟੱਰਕ ਵਾਲੇ ਦੀ ਘਰਵਾਲੀ ਕਿਸ ਤਰ੍ਹਾਂ ਦੇ ਮਿਹਣੇ ਦਿੰਦੀ ਹੈ ਤੇ ਟਰੱਕ ਡਰਾਈਵਰ ਇਹਨਾਂ ਮਿਹਣਿਆਂ ਦਾ ਕੀ ਜਵਾਬ ਦਿੰਦਾ ਹੈ, ਇਹ ਗਾਣਾ ਇਸੇ ਚੀਜ਼ ਨੂੰ ਬਿਆਨ ਕਰਦਾ ਹੈ ।

https://www.instagram.com/p/B4l-GndHGOp/

ਟਰੱਕ ਡਰਾਈਵਰਾਂ ਨੂੰ ਇਹ ਗਾਣਾ ਖੂਬ ਪਸੰਦ ਆ ਰਿਹਾ ਹੈ । ਯੂ-ਟਿਊਬ ਤੇ ਇਸ ਗਾਣੇ ਦੇ ਵੀਵਰਜ਼ ਵੱਧਦੇ ਜਾ ਰਹੇ ਹਨ । ਇਸ ਤੋਂ ਪਹਿਲਾਂ ਵੀ ਰੇਸ਼ਮ ਸਿੰਘ ਅਨਮੋਲ ਆਪਣੇ ਗੀਤਾਂ ਨਾਲ ਪੰਜਾਬੀਆਂ ਦਾ ਦਿਲ ਜਿੱਤ ਚੁੱਕੇ ਨੇ ਹਾਲ ਹੀ ‘ਚ ਉਨ੍ਹਾਂ ਦਾ ਗੀਤ ਆਇਆ ਸੀ ਜੋ ਕਿ ਸਰੋਤਿਆਂ ਵੱਲੋਂ ਕਾਫੀ ਪਸੰਦ ਕੀਤਾ ਗਿਆ ਸੀ ।ਇਸ ਤੋਂ ਇਲਾਵਾ ਉਨ੍ਹਾਂ ਦੇ ਗੀਤ ‘ਚੇਤੇ ਕਰਦਾ’,ਵੀਜ਼ਾ ਸਣੇ ਕਈ ਗੀਤ ਰਿਲੀਜ਼ ਹੋਏ ਹਨ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network