ਸਰਦਾਰਾਂ ਦੀ ਪੱਗ ਦੀ ਸ਼ਾਨ ਨੂੰ ਬਿਆਨ ਕਰੇਗਾ ਤਰਸੇਮ ਜੱਸੜ ਦਾ ਨਵਾਂ ਗਾਣਾ

written by Rupinder Kaler | July 01, 2020

ਗਾਇਕ ਤਰਸੇਮ ਜੱਸੜ ਛੇਤੀ ਹੀ ਨਵਾਂ ਗਾਣਾ ਲੈ ਕੇ ਆ ਰਹੇ ਹਨ । ‘ਮਾਈ ਪਰਾਈਡ’ ਟਾਈਟਲ ਹੇਠ ਰਿਲੀਜ਼ ਹੋਣ ਵਾਲੇ ਇਸ ਗਾਣੇ ਦਾ ਟੀਜ਼ਰ ਰਿਲੀਜ਼ ਕੀਤਾ ਗਿਆ ਹੈ । ਪੂਰਾ ਗੀਤ 4 ਜੁਲਾਈ ਨੂੰ ਆਏਗਾ । ਗਾਣੇ ਦੀ ਗੱਲ ਕੀਤੀ ਜਾਵੇ ਤਾਂ ਇਸ ਦੇ ਬੋਲ ਤਰਸੇਮ ਜੱਸੜ ਨੇ ਹੀ ਲਿਖੇ ਹਨ । ਗਾਣੇ ਵਿੱਚ ਰੈਪ ਫਤਿਹ ਦਿਓ ਨੇ ਕੀਤਾ ਹੈ ਤੇ ਗੀਤ ਨੂੰ ਮਿਊਜ਼ਿਕ ਪੇਂਡੂ ਬੁਆਏਜ਼ ਨੇ ਦਿੱਤਾ ਹੈ ।

https://www.instagram.com/p/CCDwwkHADcx/

ਸ਼ਰਨ ਆਰਟ ਦੇ ਨਿਰਦੇਸ਼ਨ ਹੇਠ ਗਾਣੇ ਦਾ ਪ੍ਰੋਜੈਕਟ ਤਿਆਰ ਕੀਤਾ ਗਿਆ । ਇਸ ਗਾਣੇ ਨੂੰ ਲੈ ਕੇ ਤਰਸੇਮ ਜੱਸੜ ਦੇ ਪ੍ਰਸ਼ੰਸਕਾਂ ਵਿੱਚ ਕਾਫੀ ਉਤਸ਼ਾਹ ਹੈ, ਤੇ ਉਹ ਇਸ ਗਾਣੇ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ । ਇਸ ਤੋਂ ਪਹਿਲਾਂ ਦੀ ਗੱਲ ਕੀਤੀ ਜਾਵੇ ਤਾਂ ਤਰਸੇਮ ਜੱਸੜ ਦਾ ਗਾਣਾ ਨੋ ਬਲੇਮ ਆਇਆ ਸੀ ਜਿਹੜਾ ਕਿ ਸੁਪਰਹਿੱਟ ਰਿਹਾ ਹੈ ।

https://www.instagram.com/p/B_rxmcggmLj/

You may also like