ਸਰਦਾਰਾਂ ਦੀ ਪੱਗ ਦੀ ਸ਼ਾਨ ਨੂੰ ਬਿਆਨ ਕਰਦਾ ਤਰਸੇਮ ਜੱਸੜ ਦਾ ਇਹ ਗਾਣਾ ਲੋਕਾਂ ਨੂੰ ਆ ਰਿਹਾ ਹੈ ਖੂਬ ਪਸੰਦ …!

Written by  Rupinder Kaler   |  July 04th 2020 11:52 AM  |  Updated: July 04th 2020 11:52 AM

ਸਰਦਾਰਾਂ ਦੀ ਪੱਗ ਦੀ ਸ਼ਾਨ ਨੂੰ ਬਿਆਨ ਕਰਦਾ ਤਰਸੇਮ ਜੱਸੜ ਦਾ ਇਹ ਗਾਣਾ ਲੋਕਾਂ ਨੂੰ ਆ ਰਿਹਾ ਹੈ ਖੂਬ ਪਸੰਦ …!

ਗਾਇਕ ਤਰਸੇਮ ਜੱਸੜ ਦਾ ਨਵਾਂ ਗਾਣਾ ਰਿਲੀਜ਼ ਹੋ ਗਿਆ ਹੈ । ‘ਮਾਈ ਪਰਾਈਡ’ ਟਾਈਟਲ ਹੇਠ ਰਿਲੀਜ਼ ਹੋਏ ਇਸ ਗਾਣੇ ਨੂੰ ਪੰਜਾਬੀ ਮਿਊਜ਼ਿਕ ਸੁਣਨ ਵਾਲਿਆਂ ਵੱਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ । ਗਾਣੇ ਦੇ ਰਿਲੀਜ਼ ਹੁੰਦੇ ਹੀ ਇਸ ਦੇ ਵੀਵਰਜ਼ ਦੀ ਗਿਣਤੀ ਲੱਖਾਂ ਵਿੱਚ ਹੋ ਗਈ ਹੈ । ਜੱਸੜ ਦਾ ਇਹ ਗਾਣਾ ਸਰਦਾਰਾਂ ਦੀ ਪੱਗ ਦੀ ਸ਼ਾਨ ਨੂੰ ਬਿਆਨ ਕਰਦਾ ਹੈ ।ਗਾਣੇ ਦੀ ਗੱਲ ਕੀਤੀ ਜਾਵੇ ਤਾਂ ਇਸ ਦੇ ਬੋਲ ਤਰਸੇਮ ਜੱਸੜ ਨੇ ਹੀ ਲਿਖੇ ਹਨ ।

https://www.instagram.com/p/CCNJUa_AFJh/

ਗਾਣੇ ਵਿੱਚ ਰੈਪ ਫਤਿਹ ਦਿਓ ਨੇ ਕੀਤਾ ਹੈ ਤੇ ਗੀਤ ਨੂੰ ਮਿਊਜ਼ਿਕ ਪੇਂਡੂ ਬੁਆਏਜ਼ ਨੇ ਦਿੱਤਾ ਹੈ ।ਸ਼ਰਨ ਆਰਟ ਦੇ ਨਿਰਦੇਸ਼ਨ ਹੇਠ ਗਾਣੇ ਦਾ ਪ੍ਰੋਜੈਕਟ ਤਿਆਰ ਕੀਤਾ ਗਿਆ । ਇਸ ਗਾਣੇ ਨੂੰ ਲੈ ਕੇ ਜੱਸੜ ਦੇ ਪ੍ਰਸ਼ੰਸਕ ਕਾਫੀ ਉਤਸ਼ਾਹਿਤ ਹਨ, ਹਰ ਕੋਈ ਇਸ ਗਾਣੇ ਨੂੰ ਪਸੰਦ ਕਰ ਰਿਹਾ ਹੈ । ਇਸ ਤੋਂ ਪਹਿਲਾਂ ਦੀ ਗੱਲ ਕੀਤੀ ਜਾਵੇ ਤਾਂ ਤਰਸੇਮ ਜੱਸੜ ਦਾ ਗਾਣਾ ਨੋ ਬਲੇਮ ਆਇਆ ਸੀ ਜਿਹੜਾ ਕਿ ਸੁਪਰਹਿੱਟ ਰਿਹਾ ਹੈ ।

https://www.instagram.com/p/B_rxmcggmLj/


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network