Advertisment

ਗਾਇਕ ਜਗਪਾਲ ਸੰਧੂ ਤੇ ਕਮਲ ਸਾਬ ਦਾ ਨਵਾਂ ਗਾਣਾ ਪੰਜਾਬ ਦੇ ਲੋਕਾਂ ਦੇ ਦਰਦ ਨੂੰ ਕਰਦਾ ਹੈ ਬਿਆਨ

author-image
By Rupinder Kaler
New Update
ਗਾਇਕ ਜਗਪਾਲ ਸੰਧੂ ਤੇ ਕਮਲ ਸਾਬ ਦਾ ਨਵਾਂ ਗਾਣਾ ਪੰਜਾਬ ਦੇ ਲੋਕਾਂ ਦੇ ਦਰਦ ਨੂੰ ਕਰਦਾ ਹੈ ਬਿਆਨ
Advertisment
ਗਾਇਕ ਜਗਪਾਲ ਸੰਧੂ ਤੇ ਕਮਲ ਸਾਬ ਦਾ ਨਵਾਂ ਗਾਣਾ ਰਿਲੀਜ਼ ਹੋ ਗਿਆ ਹੈ । ‘ਨਾ ਰੋ ਪੰਜਾਬ ਸਿਆਂ’ ਟਾਈਟਲ ਹੇਠ ਰਿਲੀਜ਼ ਕੀਤੇ ਗਏ ਇਸ ਗਾਣੇ ਨੂੰ ਪੰਜਾਬੀ ਗਾਣੇ ਸੁਨਣ ਵਾਲਿਆਂ ਦਾ ਭਰਵਾਂ ਹੁੰਗਾਰਾ ਮਿਲ ਰਿਹਾ ਹੈ । ਇਸ ਗਾਣੇ ਦੇ ਬੋਲ ਹਰ ਇੱਕ ਦੇ ਦਿਲ ਨੂੰ ਛੂਹ ਲੈਂਦੇ ਹਨ ਕਿਉਂਕਿ ਕਮਲ ਸਾਬ ਲਟਾਲਾ ਵੱਲੋਂ ਲਿਖੇ ਇਸ ਗਾਣੇ ਵਿੱਚ ਪੰਜਾਬ ਦੇ ਮੌਜੂਦਾ ਹਲਾਤਾਂ ਤੇ ਹੜ੍ਹ ਪੀੜਤਾਂ ਦੇ ਦਰਦ ਨੂੰ ਬਿਆਨ ਕੀਤਾ ਗਿਆ ਹੈ । ਇਹ ਗਾਣਾ ਸਾਨੂੰ ਦੱਸਦਾ ਹੈ ਕਿ ਕਿਸ ਤਰ੍ਹਾਂ ਪੰਜਾਬ ਦੇ ਲੋਕਾਂ ਨੇ ਆਪਣੇ ਪਿੰਡੇ ਤੇ ਹਰ ਮੁਸੀਬਤ ਨੂੰ ਹੰਡਾਇਆ ਹੈ । ਗਾਣੇ ਦੇ ਬੋਲ ਬਹੁਤ ਹੀ ਖੂਬਸੁਰਤ ਹਨ । ਗਾਣੇ ਦਾ ਮਿਊਜ਼ਿਕ ਡੀਸੀ ਸਟੂਡੀਓ ਨੇ ਤਿਆਰ ਕੀਤਾ ਹੈ । ਗਾਣੇ ਦਾ ਪੂਰਾ ਕੰਸੈਪਟ ਬਲਬੀਰ ਬੇਗਮਪੁਰੀ ਦੇ ਨਿਰਦੇਸ਼ਨ ਹੇਠ ਬਣਾਇਆ ਗਿਆ ਹੈ ਤੇ ਡਾਇਰੈਕਟਰ ਆਫ਼ ਫੋਟੋਗ੍ਰਾਫੀ ਹਰਮਿੰਦਰ ਬਿਲਖੂ ਹਨ । ਗਾਣੇ ਨੂੰ ਵਰਦਮਾਨ ਮਿਊਜ਼ਿਕ ਦੇ ਲੇਬਲ ਹੇਠ ਰਿਲੀਜ਼ ਕੀਤਾ ਗਿਆ ਹੈ ।
Advertisment

Stay updated with the latest news headlines.

Follow us:
Advertisment
Advertisment
Latest Stories
Advertisment