ਗੁਰਲੇਜ਼ ਅਖ਼ਤਰ ਅਤੇ ਖ਼ਾਨ ਭੈਣੀ ਦੀ ਆਵਾਜ਼ 'ਚ 'ਨਾਗਮਣੀ' ਗੀਤ ਸਰੋਤਿਆਂ ਨੂੰ ਆ ਰਿਹਾ ਪਸੰਦ

Written by  Shaminder   |  December 21st 2019 11:46 AM  |  Updated: December 21st 2019 11:46 AM

ਗੁਰਲੇਜ਼ ਅਖ਼ਤਰ ਅਤੇ ਖ਼ਾਨ ਭੈਣੀ ਦੀ ਆਵਾਜ਼ 'ਚ 'ਨਾਗਮਣੀ' ਗੀਤ ਸਰੋਤਿਆਂ ਨੂੰ ਆ ਰਿਹਾ ਪਸੰਦ

ਗੁਰਲੇਜ਼ ਅਖਤਰ ਦਾ ਇੱਕ ਹੋਰ ਗੀਤ ਰਿਲੀਜ਼ ਹੋ ਚੁੱਕਿਆ ਹੈ । 'ਨਾਗਮਣੀ' ਟਾਈਟਲ ਹੇਠ ਆਏ ਇਸ ਗੀਤ 'ਚ ਗੁਰਲੇਜ਼ ਅਖਤਰ ਅਤੇ ਖ਼ਾਨ ਭੈਣੀ ਦੀ ਆਵਾਜ਼ ਸਰੋਤਿਆਂ ਨੂੰ ਕਾਫੀ ਪਸੰਦ ਆ ਰਹੀ ਹੈ । ਇਸ ਗੀਤ ਦੇ ਬੋਲ ਖੁਦ ਖ਼ਾਨ ਭੈਣੀ ਵੱਲੋਂ ਲਿਖੇ ਗਏ ਹਨ ਅਤੇ ਮਿਊਜ਼ਿਕ ਦਿੱਤਾ ਹੈ ਲਾਡੀ ਗਿੱਲ ਨੇ । ਇਸ ਗੀਤ ਦੀ ਫੀਚਰਿੰਗ 'ਚ ਖ਼ਾਨ ਭੈਣੀ ਦੇ ਨਾਲ ਮਾਹੀ ਸ਼ਰਮਾ ਨਜ਼ਰ ਆ ਰਹੇ ਹਨ ।

ਹੋਰ ਵੇਖੋ  :ਗੁਰਲੇਜ਼ ਅਖਤਰ,ਸ਼ੈਰੀ ਮਾਨ ਅਤੇ ਮਿਸਟਾਬਾਜ਼ ਦੀ ਖ਼ੁਸ਼ਦਿਲੀ ਦਾ ਸਵੈਗ ਸਰੋਤਿਆਂ ਨੂੰ ਆ ਰਿਹਾ ਪਸੰਦ

https://www.instagram.com/p/B6TBuu8lfXL/

ਇਸ ਗੀਤ 'ਚ ਚੰਡੀਗੜ੍ਹ ਦੀ ਇੱਕ ਮੁਟਿਆਰ ਦੀ ਗੱਲ ਕੀਤੀ ਗਈ ਹੈ ਅਤੇ ਇਸ ਦੇ ਨਾਲ ਹੀ ਸੰਗਰੂਰ ਦੇ ਗੱਭਰੂ ਬਾਰੇ ਵੀ ਦੱਸਿਆ ਗਿਆ ਹੈ। ਇਹ ਦੋਵੇਂ ਹੀ ਆਪਣੇ ਆਪ ਨੂੰ ਇੱਕ ਤੋਂ ਵੱਧ ਇੱਕ ਦੱਸਣ ਦੀ ਕੋਸ਼ਿਸ਼ ਕਰਦੇ ਨੇ।

https://www.instagram.com/p/B6NyJltJ2h6/

ਕੁੜੀ ਆਪਣੇ ਆਪ ਨੂੰ ਚੰਡੀਗੜ੍ਹ ਦੀ ਨਾਗਿਨ ਦੱਸਦੀ ਹੈ ਜਿਸ ਨੂੰ ਕਿ ਕੀਲਣਾ ਏਨਾਂ ਆਸਾਨ ਨਹੀਂ ਹੈ ।

khan bahini khan bahini

ਪਰ ਗੱਭਰੂ ਵੀ ਆਪਣੇ ਆਪ ਨੂੰ ਕਹਿੰਦਾ ਕਹਾਉਂਦਾ ਦੱਸਦਾ ਹੈ ਕਿਉਂਕਿ ਉਹ ਇਹੋ ਜਿਹੀਆਂ ਮੁਟਿਆਰਾਂ ਦੇ ਨਖਰੇ ਨੂੰ ਕਿਸ ਤਰ੍ਹਾਂ ਝੇਲਣਾ ਹੈ ਬਾਖੂਬੀ ਜਾਣਦਾ ਹੈ । ਗੁਰਲੇਜ਼ ਅਖਤਰ ਦੇ ਗੀਤਾਂ ਦੀ ਗੱਲ ਕੀਤੀ ਜਾਵੇ ਤਾਂ ਆਏ ਦਿਨ ਉਨ੍ਹਾਂ ਦੇ ਨਵੇਂ ਤੋਂ ਨਵੇਂ ਗੀਤ ਰਿਲੀਜ਼ ਹੋ ਰਹੇ ਹਨ ।

mahi sharma in naagmani mahi sharma in naagmani

ਬੀਤੇ ਦਿਨ ਵੀ ਰਾਜਵੀਰ ਜਵੰਦਾ ਦੇ ਨਾਲ ਉਨ੍ਹਾਂ ਦਾ ਗੀਤ ਆਇਆ ਸੀ ਜਿਸ ਨੂੰ ਸਰੋਤਿਆਂ ਦਾ ਭਰਵਾਂ ਹੁੰਗਾਰਾ ਮਿਲਿਆ ਸੀ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network