ਗੁਰਲੇਜ ਅਖਤਰ ਅਤੇ ਕੁਲਵਿੰਦਰ ਕੈਲੀ ਦੇ ਪੁੱਤਰ ਦਾਨਵੀਰ ਸਿੰਘ ਦੀ ਆਵਾਜ਼ ‘ਚ ਸ਼ਬਦ ਰਿਲੀਜ਼

written by Shaminder | June 05, 2020

ਗੁਰਲੇਜ ਅਖਤਰ ਅਤੇ ਕੁਲਵਿੰਦਰ ਕੈਲੀ ਦਾ ਪੁੱਤਰ ਦਾਨਵੀਰ ਸਿੰਘ ਵੀ ਗਾਇਕੀ ਦੇ ਖੇਤਰ ‘ਚ ਨਿੱਤਰ ਚੁੱਕਿਆ ਹੈ । ਉਸ ਦਾ ਸ਼ਬਦ  ‘ਨਾਮ ਨਾ ਵਿੱਸਰੇ’ ਦਾ ਰਿਲੀਜ਼ ਕੀਤਾ ਗਿਆ ਹੈ । ਜਿਸ ਨੂੰ ਕਿ ਦਰਸ਼ਕਾਂ ਦਾ ਭਰਪੂਰ ਹੁੰਗਾਰਾ ਮਿਲ ਰਿਹਾ ਹੈ । ਇਸ ਸ਼ਬਦ ‘ਚ ਤੁਸੀਂ ਦਾਨਵੀਰ ਸਿੰਘ ਦੀ ਆਵਾਜ਼ ਨੂੰ ਸੁਣ ਸਕਦੇ ਹੋ । ਦਾਨਵੀਰ ਸਿੰਘ  ਆਪਣੇ ਮਾਪਿਆਂ ਵਾਂਗ ਬੁਲੰਦ ਆਵਾਜ਼ ‘ਚ ਗਾਉਂਦੇ ਹੋਏ ਦਿਖਾਈ ਦੇ ਰਹੇ ਹਨ । https://www.instagram.com/p/CBBSulMHWwa/ ਦਾਨਵੀਰ ਪੂਰੀ ਤਰ੍ਹਾਂ ਸਿੱਖੀ ਸਰੂਪ ‘ਚ ਨਜ਼ਰ ਆ ਰਹੇ ਨੇ । ਦਰਅਸਲ ਦਾਨਵੀਰ ਦੇ ਨਾਲ ਉਨ੍ਹਾਂ ਦੇ ਪਿਤਾ ਕੁਲਵਿੰਦਰ ਕੈਲੀ ਅਤੇ ਗੁਰਲੇਜ ਅਖਤਰ ਵੀ ਇਸ ਧਾਰਮਿਕ ਗੀਤ ‘ਚ ਨਜ਼ਰ ਆ ਰਹੇ ਨੇ। [embed]https://www.instagram.com/p/CA-wtA5H2MB/[/embed] ਇਸ ਸ਼ਬਦ ਨੂੰ ਮਿਊਜ਼ਿਕ ਬੀਟ ਬ੍ਰੇਕਰ ਨੇ ਦਿੱਤਾ ਹੈ ।ਜਦੋਂਕਿ ਵੀਡੀਓ ਰਣਜੀਤ ਉੱਪਲ ਵੱਲੋਂ ਤਿਆਰ ਕੀਤਾ ਗਿਆ ਹੈ ।ਇਸ ਤੋਂ ਪਹਿਲਾਂ ਦੀ ਗੱਲ ਕੀਤੀ ਜਾਵੇ ਤਾਂ ਕੁਲਵਿੰਦਰ ਕੈਲੀ ਅਤੇ ਗੁਰਲੇਜ ਅਖਤਰ ਦੀ ਜੋੜੀ ਨੇ ਕਈ ਹਿੱਟ ਗੀਤ ਇੰਡਸਟਰੀ ਨੂੰ ਦਿੱਤੇ ਹਨ।ਗੁਰਲੇਜ ਅਖਤਰ ਦੇ ਵਰਕ ਫਰੰਟ ਦੀ ਗੱਲ ਕੀਤੀ ਜਾਵੇ ਤਾਂ ਬੁਲੰਦ ਆਵਾਜ਼ ਦੀ ਮਾਲਕ ਇਸ ਗਾਇਕਾ ਨੇ ਪੰਜਾਬ ਦੇ ਲੱਗਪਗ ਹਰ ਗਾਇਕ ਨਾਲ ਗੀਤ ਗਾਏ ਹਨ ।

0 Comments
0

You may also like