ਨਛੱਤਰ ਗਿੱਲ ਲੈ ਕੇ ਆ ਰਹੇ ਨੇ ਆਪਣਾ ਨਵਾਂ ਸਿੰਗਲ ਟਰੈਕ ‘ਇੱਕ ਗੱਲ ਪੁੱਛਣੀ ਏ’

Written by  Lajwinder kaur   |  August 20th 2019 03:50 PM  |  Updated: August 20th 2019 03:50 PM

ਨਛੱਤਰ ਗਿੱਲ ਲੈ ਕੇ ਆ ਰਹੇ ਨੇ ਆਪਣਾ ਨਵਾਂ ਸਿੰਗਲ ਟਰੈਕ ‘ਇੱਕ ਗੱਲ ਪੁੱਛਣੀ ਏ’

ਪੰਜਾਬੀ ਇੰਡਸਟਰੀ ਦੇ ਨਾਮੀ ਗਾਇਕ ਨਛੱਤਰ ਗਿੱਲ ਬਹੁਤ ਜਲਦ ਆਪਣਾ ਨਵਾਂ ਸਿੰਗਲ ਟਰੈਕ ‘ਇੱਕ ਗੱਲ ਪੁੱਛਣੀ ਏ’ ਲੈ ਕੇ ਆ ਰਹੇ ਹਨ। ਉਨ੍ਹਾਂ ਨੇ ਆਪਣੇ ਗੀਤ ਦਾ ਪੋਸਟਰ ਸ਼ੇਅਰ ਕਰਦੇ ਹੋਏ ਦੱਸਿਆ ਹੈ ਕਿ ਇਹ ਗਾਣਾ ਬਹੁਤ ਜਲਦ ਦਰਸ਼ਕਾਂ ਦੇ ਰੂ-ਬ-ਰੂ ਹੋਵੇਗਾ।

 

View this post on Instagram

 

Coming soon..

A post shared by Nachhatar Gill (@nachhatargill) on

ਹੋਰ ਵੇਖੋ:ਆਰ ਨੇਤ ਆਪਣੇ ਨਵੇਂ ਗੀਤ ‘ਰੈੱਡ ਬੱਤੀਆਂ’ ਨਾਲ ਪਾ ਰਹੇ ਨੇ ਧੱਕ, ਦਰਸ਼ਕਾਂ ਵੱਲੋਂ ਮਿਲ ਰਿਹਾ ਹੈ ਭਰਵਾਂ ਹੁੰਗਾਰਾ, ਦੇਖੋ ਵੀਡੀਓ

ਇਸ ਗੀਤ ਨੂੰ ਨਛੱਤਰ ਗਿੱਲ ਨੇ ਆਪਣੀ ਦਮਦਾਰ ਆਵਾਜ਼ ਦੇ ਨਾਲ ਸ਼ਿੰਗਾਰਿਆ ਹੈ। ਇਸ ਗੀਤ ਦੇ ਬੋਲ ਕੁਲਵੰਤ ਗਰਾਇਆ ਦੀ ਕਲਮ ‘ਚੋਂ ਨਿਕਲੇ ਨੇ ਤੇ ਮਿਊਜ਼ਿਕ VRakx Music ਨੇ ਦਿੱਤਾ ਹੈ। ਗੀਤ ਦੇ ਪੋਸਟਰ ਤੋਂ ਲੱਗਦਾ ਹੈ ਕਿ ਇਹ ਗੀਤ ਵੀ ਸੈਡ ਸੌਂਗ ਜ਼ੌਨਰ ਦਾ ਹੋਵੇਗਾ।

 

broadway pic

ਨਛੱਤਰ ਗਿੱਲ ਨੇ ਆਪਣੀ ਆਵਾਜ਼ ਦੇ ਨਾਲ ਪੰਜਾਬੀ ਫ਼ਿਲਮਾਂ ਦੇ ਕਈ ਗੀਤਾਂ ਨੂੰ ਸ਼ਿੰਗਾਰਿਆ ਹੈ। ਇਸ ਤੋਂ ਇਲਾਵਾ ਉਹ ਆਪਣੀ ਆਵਾਜ਼ ਦੇ ਨਾਲ ਸੈਡ ਤੇ ਰੋਮਾਂਟਿਕ ਗੀਤ ਜਿਵੇਂ ‘ਤੇਰਾ ਇਹ ਪਿਆਰ’ , ‘ਕਾਸ਼’, ‘ਕਮਲੀ ਨੂੰ’, ‘ਨੈਣ ਨੈਣਾਂ ਨਾਲ’, ‘ਤਾਰਿਆਂ ਦੀ ਲੋਏ’, ‘ਵਾਅਦਿਆਂ ਤੋਂ ਮੁਕਰੀ’, ‘ਜਾਨ’ ਵਰਗੇ ਅਨੇਕਾਂ ਗੀਤਾਂ ਦੇ ਨਾਲ ਦਰਸ਼ਕਾਂ ਦਾ ਮਨੋਰੰਜਨ ਕਰ ਚੁੱਕੇ ਹਨ। ਉਨ੍ਹਾਂ ਦੇ ਸਾਰੇ ਹੀ ਗੀਤਾਂ ਨੂੰ ਸਰੋਤਿਆਂ ਵੱਲੋਂ ਖੂਬ ਪਸੰਦ ਕੀਤਾ ਜਾਂਦਾ ਹੈ।

 

 

 

 


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network