ਲੋਕਾਂ ਦੇ ਦਿਲਾਂ 'ਤੇ ਰਾਜ ਕਰਦਾ ਹੈ ਨਛੱਤਰ ਗਿੱਲ 

written by Rupinder Kaler | November 15, 2018

ਪੰਜਾਬੀ ਮਿਊਜ਼ਿਕ ਇੰਡਸਟਰੀ ਵਿੱਚ ਹਰ ਦਿਨ ਕੋਈ ਨਾ ਕੋਈ ਨਵਾਂ ਗਾਇਕ ਆ ਰਿਹਾ ਹੈ । ਪਰ ਇਸ ਇੰਡਸਟਰੀ ਵਿੱਚ ਕੁਝ ਗਾਇਕ ਅਜਿਹੇ ਵੀ ਹਨ ਜਿਹੜੇ ਖਾਸ ਪਹਿਚਾਣ ਰੱਖਦੇ ਹਨ ਅਜਿਹਾ ਹੀ ਇਕ ਗਾਇਕ ਹੈ ਨਛੱਤਰ ਗਿੱਲ, ਜਿਨ੍ਹਾਂ ਨੇ ਆਪਣੀ ਸੁਰੀਲੀ ਤੇ ਮਿੱਠੀ ਆਵਾਜ਼ ਨਾਲ ਹਰ ਇੱਕ ਦੇ ਦਿਲ 'ਤੇ ਰਾਜ ਕੀਤਾ ਹੈ । ਨਛੱਤਰ ਗਿੱਲ ਆਪਣਾ 49 ਵਾਂ ਜਨਮਦਿਨ ਸੈਲੀਬ੍ਰੇਟ ਕਰ ਰਹੇ ਹਨ। ਉਨ੍ਹਾਂ ਦਾ ਜਨਮ 15 ਨਵੰਬਰ 1968 ਨੂੰ ਹੋਇਆ ਸੀ। ਨਛੱਤਰ ਗਿੱਲ ਨੂੰ ਗਾਉਣ ਦਾ ਸ਼ੌਂਕ ਬਚਪਨ ਤੋਂ ਹੀ ਸੀ ਉਹ ਆਪਣੇ ਪਿਤਾ ਨਾਲ ਸਲਾਨਾ ਸਮਾਗਮਾਂ 'ਚ ਗਾਉਣ ਜਾਂਦੇ ਸਨ। ਹੋਰ ਵੇਖੋ :ਬਚਪਨ ‘ਚ ਕਿਸ ਤਰ੍ਹਾਂ ਗਾਉਂਦੇ ਸਨ ਰੌਸ਼ਨ ਪ੍ਰਿੰਸ, ਦੇਖੋ ਵੀਡਿਓ ਨਛੱਤਰ ਗਿੱਲ ਦੇ ਪਹਿਲਾ ਸੋਲੋ ਗੀਤ 'ਦਿਲ ਦਿੱਤਾ ਨਈਂ ਸੀ' ਨੇ ਹੀ ਉਹਨਾਂ ਨੂੰ ਨਾਮੀ ਗਾਇਕਾਂ ਦੀ ਕਤਾਰ 'ਚ ਖੜ੍ਹਾ ਕਰ ਦਿੱਤਾ ਸੀ।ਇਸ ਤੋਂ ਬਾਅਦ  ਧਾਰਮਿਕ ਐਲਬਮ 'ਸਾਹਿਬ ਜਿੰਨੇ ਦੀਆਂ ਮੰਨੇ' ਰਿਲੀਜ਼ ਹੋਈ।ਇਸ ਤੋਂ ਬਾਅਦ 'ਅਰਦਾਸ ਕਰਾਂ' ਐਲਬਮ ਨੇ ਉਹਨਾਂ ਦੀ ਲੋਕਾਂ ਦੇ ਦਿਲਾਂ ਵਿੱਚ ਖਾਸ ਜਗ੍ਹਾ ਬਣਾ ਦਿੱਤੀ ਸੀ । ਹੋਰ ਵੇਖੋ :ਨਵੇਂ ਵਿਵਾਦ ‘ਚ ਫਸੇ ਸਲਮਾਨ ਖਾਨ, ਹਿੰਦੂ ਸੰਗਠਨਾਂ ਨੇ ਕੀਤਾ ਵਿਰੋਧ, ਦੇਖੋ ਵੀਡਿਓ

Nachattar Gill Nachattar Gill
ਇਸ ਤੋਂ ਇਲਾਵਾ ਨਛੱਤਰ ਗਿੱਲ ਨੇ 'ਬਰੈਂਡਿਡ ਹੀਰਾ', 'ਅੱਖੀਆਂ 'ਚ ਪਾਣੀ', 'ਛੱਡ ਕੇ ਨਾ ਜਾ', 'ਨਾਮ', 'ਸਾਡੀ ਗੱਲ', 'ਠੱਗੀਆਂ', 'ਇਸ਼ਕ ਜਗਾਵੇ', 'ਦੱਸ ਤੇਰੇ ਪਿੱਛੇ ਕਿਉਂ ਮਰੀਏ' ਵਰਗੀਆਂ ਐਲਬਮ ਨੂੰ ਰਿਲੀਜ਼ ਕੀਤਾ।ਇਨ੍ਹਾਂ ਗੀਤਾਂ ਨੂੰ ਲੋਕਾਂ ਵਲੋਂ ਭਰਵਾਂ ਹੁੰਗਾਰਾ ਮਿਲਿਆ। ਹੋਰ ਵੇਖੋ :ਗੁਰੂ ਜਸ ਗਾ ਰਹੇ ਨੇ ਦਿਲਜੀਤ ਦੋਸਾਂਝ , ਨਵੇਂ ਅਵਤਾਰ ‘ਚ ਦਿਖਾਈ ਦੇਣਗੇ
Nachattar Gill Nachattar Gill
ਫਿਲਮੀ ਦੁਨੀਆ ਦੀ ਗੱਲ ਕੀਤੀ ਜਾਵੇ ਤਾਂ ਨਛੱਤਰ ਗਿੱਲ ਨੇ ਗਿੱਪੀ ਗਰੇਵਾਲ ਦੀ ਫਿਲਮ 'ਮੰਜੇ ਬਿਸਤਰੇ' ਦੇ ਟਾਈਟਲ ਟਰੈਕ ਨੂੰ ਆਪਣੀ ਸੁਰੀਲੀ ਆਵਾਜ਼ 'ਚ ਗਾਇਆ। ਰੌਸ਼ਨ ਪ੍ਰਿੰਸ ਦੀ ਫਿਲਮ 'ਰਾਂਝਾ ਰਫਿਊਜੀ' ਦੇ ਗੀਤ 'ਜੋੜੀ' ਨੂੰ ਨਛੱਤਰ ਗਿੱਲ ਨੇ ਆਪਣੀ ਮਿੱਠੜੀ ਆਵਾਜ਼ 'ਚ ਗਾਇਆ ਸੀ।

0 Comments
0

You may also like