ਨਛੱਤਰ ਗਿੱਲ ਦਾ ਨਵਾਂ ਗਾਣਾ 'ਕਾਸ਼' ਲੋਕਾਂ ਨੂੰ ਆ ਰਿਹਾ ਹੈ ਖ਼ੂਬ ਪਸੰਦ, ਵੀਵਰਜ਼ ਦੀ ਗਿਣਤੀ ਪਹੁੰਚੀ ਲੱਖਾਂ 'ਚ 

written by Rupinder Kaler | June 25, 2019

ਪੰਜਾਬੀ ਗਾਇਕ ਨਛੱਤਰ ਗਿੱਲ ਦਾ ਨਵਾਂ ਗਾਣਾ ਰਿਲੀਜ਼ ਹੋਇਆ ਹੈ । 'ਕਾਸ਼' ਟਾਈਟਲ ਹੇਠ ਰਿਲੀਜ਼ ਕੀਤਾ ਗਿਆ, ਇਹ ਗਾਣਾ ਇੱਕ ਰੋਮਾਂਟਿਕ ਗਾਣਾ ਹੈ, ਜਿਹੜਾ ਕਿ ਆਪਣੇ ਆਪ ਵਿੱਚ ਖ਼ਾਸ ਹੈ । ਕਾਲਾ ਨਿਜ਼ਾਮਪੁਰੀ ਵੱਲੋਂ ਲਿਖੇ ਇਸ ਗਾਣੇ ਨੂੰ ਨਛੱਤਰ ਗਿੱਲ ਦੀ ਅਵਾਜ਼ ਚਾਰ ਚੰਨ ਲਗਾ ਦਿੰਦੀ ਹੈ, ਤੇ ਅਮਦਾਦ ਅਲੀ ਦਾ ਮਿਊਜ਼ਿਕ ਇਸ ਗਾਣੇ ਦੀ ਖ਼ੂਬਸੂਰਤੀ ਹੋਰ ਵਧਾ ਦਿੰਦਾ ਹੈ । ਸੰਦੀਪ ਬੇਦੀ ਦੇ ਨਿਰਦੇਸ਼ਨ ਹੇਠ ਬਣਾਈ ਗਈ ਗਾਣੇ ਦੀ ਵੀਡੀਓ ਬਹੁਤ ਹੀ ਵਧੀਆ ਹੈ, ਜਿਹੜੀ ਕਿ ਲਫਜ਼ਾਂ ਰਾਹੀਂ ਦੱਸੀ ਕਹਾਣੀ ਨੂੰ ਸਕਰੀਨ ਤੇ ਬਾਖੂਬੀ ਬਿਆਨ ਕਰਦੀ ਹੈ । ਨਛੱਤਰ ਗਿੱਲ ਵੱਲੋਂ ਗਾਏ ਇਸ ਗਾਣੇ ਨੂੰ ਉਹਨਾਂ ਦੇ ਪ੍ਰਸ਼ੰਸਕ ਖਾਸਾ ਪਿਆਰ ਦੇ ਰਹੇ ਹਨ । https://www.youtube.com/watch?v=xw9eFtMZrkE&feature=youtu.be&fbclid=IwAR23-QjSTAyO9QOOpqTamFSkK0eA_3GJwkwGW3GzpVKdZnT8RqJdpHgjBqs ਗਾਣੇ ਦੇ ਰਿਲੀਜ਼ ਹੁੰਦੇ ਹੀ ਇਸ ਦੇ ਵੀਵਰਜ਼ ਦੀ ਗਿੱਣਤੀ ਲੱਖਾਂ ਵਿੱਚ ਪਹੁੰਚ ਗਈ ਹੈ । ਲੋਕ ਇਸ ਗਾਣੇ ਨੂੰ ਲਗਾਤਾਰ ਸ਼ੇਅਰ ਤੇ ਲਾਈਕ ਕਰ ਰਹੇ ਹਨ । ਨਛੱਤਰ ਗਿੱਲ ਦੇ ਕੰਮ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਨੇ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਕਈ ਹਿੱਟ ਗਾਣੇ ਦਿੱਤੇ ਹਨ ।

0 Comments
0

You may also like