ਸਵੀਤਾਜ ਬਰਾੜ ਦੇ ਨਵੇਂ ਗੀਤ ‘ਨਖਰਿਆਂ ਵਾਲੀ’ ਦਾ ਟੀਜ਼ਰ ਆਇਆ ਸਾਹਮਣੇ

Written by  Shaminder   |  May 22nd 2020 11:03 AM  |  Updated: May 22nd 2020 11:03 AM

ਸਵੀਤਾਜ ਬਰਾੜ ਦੇ ਨਵੇਂ ਗੀਤ ‘ਨਖਰਿਆਂ ਵਾਲੀ’ ਦਾ ਟੀਜ਼ਰ ਆਇਆ ਸਾਹਮਣੇ

ਸਵੀਤਾਜ਼ ਬਰਾੜ ਦੇ ਨਵੇਂ ਗੀਤ ‘ਨਖਰਿਆਂ ਵਾਲੀ’ ਦਾ ਟੀਜ਼ਰ ਰਿਲੀਜ਼ ਹੋ ਚੁੱਕਿਆ ਹੈ । ਇਸ ਗੀਤ ਦੇ ਬੋਲ ਗੁਰਸਾਂਝ ਨੇ ਲਿਖੇ ਨੇ ਜਦੋਂਕਿ ਮਿਊਜ਼ਿਕ ਦੇਸੀ ਰੂਟਜ਼ ਵੱਲੋਂ ਦਿੱਤਾ ਗਿਆ ਹੈ । ਪੂਰਾ ਗੀਤ  25 ਮਈ ਨੂੰ ਰਿਲੀਜ਼ ਹੋਵੇਗਾ । ਇਸ ਤੋਂ ਪਹਿਲਾਂ ਦੀ ਗੱਲ ਕੀਤੀ ਜਾਵੇ ਤਾਂ ਕਈ ਗੀਤ ਸਵੀਤਾਜ਼ ਬਰਾੜ ਕੱਢ ਚੁੱਕੇ ਹਨ ।

ਇਸ ਦੇ ਨਾਲ ਹੀ ਕਈ ਗੀਤਾਂ ‘ਚ ਬਤੌਰ ਮਾਡਲ ਵੀ ਨਜ਼ਰ ਆ ਚੁੱਕੇ ਹਨ । ਸਵੀਤਾਜ ਬਰਾੜ ਹੁਣ ਜਲਦ ਹੀ ਇੱਕ ਫ਼ਿਲਮ ‘ਚ ਵੀ ਨਜ਼ਰ ਆਉਣ ਵਾਲੇ ਹਨ । ਜਿਸ ਦਾ ਪਿਛਲੇ ਦਿਨੀਂ ਉਨ੍ਹਾਂ ਨੇ ਅਨਾਊਂਸਮੈਂਟ ਪੋਸਟਰ ਵੀ ਰਿਲੀਜ਼ ਕੀਤਾ ਸੀ ।

sweetaj 3 sweetaj 3

ਇਸ ਫ਼ਿਲਮ ਦੇ ਨਾਲ ਉਹ ਫ਼ਿਲਮਾਂ ‘ਚ ਡੈਬਿਊ ਕਰਨ ਜਾ ਰਹੇ ਨੇ ਅਤੇ ਉਨ੍ਹਾਂ ਦੇ ਨਾਲ ਨਜ਼ਰ ਆਉਣਗੇ ਪੰਜਾਬੀ ਇੰਡਸਟਰੀ ਦੇ ਮਸ਼ਹੂਰ ਗਾਇਕ ਅਤੇ ਅਦਾਕਾਰ ਯੁਵਰਾਜ ਹੰਸ । ਹੁਣ ਸਰੋਤਿਆਂ ਨੂੰ ਸਵੀਤਾਜ ਬਰਾੜ ਦੇ ਇਸ ਨਵੇਂ ਗੀਤ ਦੀ ਬੇਸਬਰੀ ਦੇ ਨਾਲ ਉਡੀਕ ਹੈ । ਸਵੀਤਾਜ ਨੂੰ ਉਮੀਦ ਹੈ ਕਿ ਸਰੋਤੇ ਉਨ੍ਹਾਂ ਦੇ ਇਸ ਗੀਤ ਨੂੰ ਪਸੰਦ ਕਰਨਗੇ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network