ਕਿਸ ਕਿਸ ਨੂੰ ਯਾਦ ਹੈ ਅਦਾਕਾਰ ਨਕੁਲ ਕਪੂਰ, ਫ਼ਿਲਮੀ ਦੁਨੀਆ ਤੋਂ ਅਚਾਨਕ ਹੋ ਗਏ ਸਨ ਗਾਇਬ, ਅੱਜ ਕੱਲ੍ਹ ਇਸ ਤਰ੍ਹਾਂ ਗੁਜ਼ਾਰ ਰਹੇ ਹਨ ਜ਼ਿੰਦਗੀ

Written by  Rupinder Kaler   |  March 04th 2020 05:41 PM  |  Updated: March 04th 2020 05:41 PM

ਕਿਸ ਕਿਸ ਨੂੰ ਯਾਦ ਹੈ ਅਦਾਕਾਰ ਨਕੁਲ ਕਪੂਰ, ਫ਼ਿਲਮੀ ਦੁਨੀਆ ਤੋਂ ਅਚਾਨਕ ਹੋ ਗਏ ਸਨ ਗਾਇਬ, ਅੱਜ ਕੱਲ੍ਹ ਇਸ ਤਰ੍ਹਾਂ ਗੁਜ਼ਾਰ ਰਹੇ ਹਨ ਜ਼ਿੰਦਗੀ

ਬਾਲੀਵੁੱਡ ਫ਼ਿਲਮ ‘ਤੁਮਸੇ ਅੱਛਾ ਕੌਣ ਹੈ’ ਤੁਹਾਨੂੰ ਯਾਦ ਹੋਵੇਗੀ । ਇਸ ਫ਼ਿਲਮ ਵਿੱਚ ਨਕੁਲ ਕਪੂਰ ਨੇ ਲੀਡ ਰੋਲ ਨਿਭਾਇਆ ਸੀ । ਨਕੁਲ ਦੀ ਇਹ ਪਹਿਲੀ ਫ਼ਿਲਮ ਸੀ, ਕਿਸੇ ਨੂੰ ਇਹ ਪਤਾ ਨਹੀਂ ਸੀ ਕਿ ਇਸ ਫ਼ਿਲਮ ਨਾਲ ਉਹ ਰਾਤੋ ਰਾਤ ਸਟਾਰ ਬਣ ਜਾਣਗੇ । ਇਸ ਤੋਂ ਬਾਅਦ ਨਕੁਲ ਨੇ ਕੁਝ ਹੋਰ ਫ਼ਿਲਮਾਂ ਕੀਤੀਆਂ ਤੇ ਫਿਰ ਅਚਾਨਕ ਗਾਇਬ ਹੋ ਗਏ । ਇਹ ਨਹੀਂ ਸੀ ਕਿ ਨਕੁਲ ਨੂੰ ਫਿਲਮਾਂ ਨਹੀਂ ਮਿਲ ਰਹੀਆਂ ਸਨ ਪਰ ਪਤਾ ਨਹੀਂ ਕਿਉਂ ਉਹਨਾਂ ਨੇ ਫ਼ਿਲਮਾਂ ਛੱਡਣ ਦਾ ਮਨ ਬਣਾ ਲਿਆ ਤੇ ਸਭ ਕੁਝ ਛੱਡ ਕੇ ਉਹ ਚਲੇ ਗਏ ।

https://www.facebook.com/249683755236009/photos/pcb.932357326968645/932356803635364/?type=3&theater

ਅੱਜ ਕੱਲ੍ਹ ਨਕੁਲ ਕੈਨੇਡਾ ਵਿੱਚ ਲੋਕਾਂ ਨੂੰ ਯੋਗ ਸਿਖਾ ਰਹੇ ਹਨ ਤੇ ਇੱਥੇ ਉਹਨਾਂ ਦੀ ਇੱਕ ਅਕੈਡਮੀ ਵੀ ਹੈ । ਬਾਲੀਵੁੱਡ ਨੂੰ ਛੱਡਣਾ ਉਹਨਾਂ ਪ੍ਰਸ਼ੰਸਕਾਂ ਨੂੰ ਪਸੰਦ ਨਹੀਂ ਹੈ, ਇਸੇ ਕਰਕੇ ਕੁਝ ਲੋਕ ਉਹਨਾਂ ਨੂੰ ਕਹਿੰਦੇ ਹਨ ਕਿ ਉਹ ਫ਼ਿਲਮੀ ਦੁਨੀਆ ਵਿੱਚ ਵਾਪਸੀ ਕਰ ਲੈਣ ।

ਨਕੁਲ ਆਪਣੇ ਫੇਸਬੁੱਕ ਤੇ ਜਦੋਂ ਵੀ ਕੋਈ ਤਸਵੀਰ ਸ਼ੇਅਰ ਕਰਦੇ ਹਨ ਤਾਂ ਹਮੇਸ਼ਾ ਉਹਨਾਂ ਤੋਂ ਪੁੱਛਿਆ ਜਾਂਦਾ ਹੈ ਕਿ ਉਹਨਾ ਨੇ ਫ਼ਿਲਮੀ ਦੁਨੀਆ ਕਿਉਂ ਛੱਡੀ । ਕੁਝ ਸਾਲ ਪਹਿਲਾ ਹੀ ਨਕੁਲ ਦੇ ਦਿਹਾਂਤ ਦੀ ਖ਼ਬਰ ਵੀ ਸਾਹਮਣੇ ਆਈ ਸੀ ਪਰ ਉਹਨਾ ਨੇ ਆਪਣੀ ਤਸਵੀਰ ਸ਼ੇਅਰ ਕਰਕੇ ਦੱਸਿਆ ਸੀ ਕਿ ਉਹ ਬਿਲਕੁਲ ਠੀਕ ਹਨ । ਫ਼ਿਲਹਾਲ ਨਕੁਲ ਯੋਗ ਟੀਚਰ ਬਣਕੇ ਕਾਫੀ ਖੁਸ਼ ਹਨ ।

https://www.facebook.com/249683755236009/photos/a.250247261846325/809315945939451/?type=3&theater


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network