ਕਰੋੜਾਂ ਦੇ ਫਾਰਮ ਹਾਊਸ ਤੇ ਲਗਜ਼ਰੀ ਕਾਰਾਂ ਦੇ ਮਾਲਕ ਹਨ ਨਾਨਾ ਪਾਟੇਕਰ, ਫਿਰ ਵੀ ਸਾਦੀ ਜ਼ਿੰਦਗੀ ਜਿਉਂਦੇ ਹਨ ਨਾਨਾ ਪਾਟੇਕਰ

Written by  Rupinder Kaler   |  January 03rd 2020 04:08 PM  |  Updated: January 03rd 2020 04:08 PM

ਕਰੋੜਾਂ ਦੇ ਫਾਰਮ ਹਾਊਸ ਤੇ ਲਗਜ਼ਰੀ ਕਾਰਾਂ ਦੇ ਮਾਲਕ ਹਨ ਨਾਨਾ ਪਾਟੇਕਰ, ਫਿਰ ਵੀ ਸਾਦੀ ਜ਼ਿੰਦਗੀ ਜਿਉਂਦੇ ਹਨ ਨਾਨਾ ਪਾਟੇਕਰ

ਨਾਨਾ ਪਾਟੇਕਰ 69 ਸਾਲਾਂ ਦੇ ਹੋ ਗਏ ਹਨ ਉਹਨਾਂ ਨੇ ਬੀਤੀ ਇੱਕ ਜਨਵਰੀ ਨੂੰ ਆਪਣਾ ਜਨਮ ਦਿਨ ਮਨਾਇਆ ਹੈ । ਨਾਨਾ ਪਾਟੇਕਰ ਨੇ 1978 ਵਿੱਚ ਆਈ ਫ਼ਿਲਮ ਗਮਨ ਨਾਲ ਆਪਣੇ ਫ਼ਿਲਮੀ ਸਫਰ ਦੀ ਸ਼ੁਰੂਆਤ ਕੀਤੀ ਸੀ । ਨਾਨਾ ਪਾਟੇਕਰ ਚਾਰ ਦਹਾਕਿਆਂ ਤੋਂ ਵੱਧ ਸਮਾਂ ਫ਼ਿਲਮਾਂ ਵਿੱਚ ਕੰਮ ਕਰ ਚੁੱਕੇ ਹਨ । ਇੱਕ ਰਿਪੋਰਟ ਮੁਤਾਬਿਕ ਨਾਨਾ ਪਾਟੇਕਰ 10 ਮਿਲੀਅਨ ਡਾਲਰ ਲੱਗਪਗ 71 ਕਰੋੜ ਦੀ ਜ਼ਾਇਦਾਦ ਦੇ ਮਾਲਕ ਹਨ । ਜਿਸ ਵਿੱਚ ਉਹਨਾਂ ਦਾ ਫਾਰਮ ਹਾਊਸ ਤੇ ਕਾਰਾਂ ਸ਼ਾਮਿਲ ਹਨ ।

https://www.instagram.com/p/BpE4BcyF8LK/

ਇਸ ਸਭ ਦੇ ਬਾਵਜੂਦ ਉਹਨਾਂ ਨੂੰ ਸਾਦਾ ਜੀਵਨ ਪਸੰਦ ਹੈ । ਨਾਨਾ ਪਾਟੇਕਰ ਕੋਲ ਪੁਣੇ ਦੇ ਨਜ਼ਦੀਕ 25 ਏਕੜ ਦਾ ਫਾਰਮ ਹਾਊਸ ਹੈ । ਨਾਨਾ ਪਾਟਕਰ ਅਕਸਰ ਇਸ ਫਾਰਮ ਹਾਊਸ ਤੇ ਹੀ ਸਮਾਂ ਗੁਜ਼ਾਰਦੇ ਹਨ । ਫਾਰਮ ਹਾਊਸ ਦੀ ਜਿਆਦਾ ਜ਼ਮੀਨ ਤੇ ਉਹ ਖੇਤੀ ਕਰਦੇ ਹਨ । ਇਸ ਤੋਂ ਇਲਾਵਾ ਉਹਨਾਂ ਨੇ ਇੱਥੇ ਦੁੱਧ ਦੇਣ ਵਾਲੇ ਪਸ਼ੂ ਵੀ ਪਾਲੇ ਹੋਏ ਹਨ ।ਫਾਰਮ ਹਾਊਸ ’ਤੇ 7 ਕਮਰਿਆਂ ਵਾਲਾ ਇੱਕ ਮਕਾਨ ਵੀ ਬਣਿਆ ਹੋਇਆ ਹੈ । ਨਾਨਾ ਪਾਟੇਕਰ ਦੇ ਇਸ ਫਾਰਮ ਹਾਊਸ ਦੀ ਕੀਮਤ 12 ਕਰੋੜ ਰੁਪਏ ਦੱਸੀ ਜਾਂਦੀ ਹੈ ।

https://www.instagram.com/p/BnIIR0BF8Un/

ਨਾਨਾ ਪਾਟੇਕਰ ਕੋਲ ਮੁੰਬਈ ਦੇ ਅੰਧੇਰੀ ਵਿੱਚ 7 ਕਰੋੜ ਦਾ ਫਲੈਟ ਵੀ ਹੈ । ਕਹਿੰਦੇ ਹਨ ਕਿ ਇਹ ਫਲੈਟ ਨਾਨਾ ਨੇ 90 ਦੇ ਦਹਾਕੇ ਵਿੱਚ ਇੱਕ ਲੱਖ 10 ਹਜ਼ਾਰ ਦਾ ਖਰੀਦਿਆ ਸੀ । ਕਾਰਾਂ ਦੀ ਗੱਲ ਕੀਤੀ ਜਾਵੇ ਤਾਂ ਨਾਨਾ ਪਾਟੇਕਰ ਕੋਲ 81 ਲੱਖ ਦੀ ਕੀਮਤ ਵਾਲੀ ਆਡੀ ਕਾਰ ਹੈ । ਇਸ ਤੋਂ ਇਲਾਵਾ 10 ਲੱਖ ਦੀ ਕੀਮਤ ਵਾਲੀ ਸਕਾਰਪੀਓ ਵੀ ਹੈ । ਇਸ ਤੋਂ ਇਲਵਾ ਨਾਨਾ ਕੋਲ ਰਾਇਲ ਇਨਫੀਲਡ ਵੀ ਹੈ ।

https://www.instagram.com/p/Bmd7SXTF5-S/

ਨਾਨਾ ਪਾਟੇਕਰ ਸਕੈਚ ਆਰਟਿਸਟ ਵੀ ਹਨ, ਵੱਡੇ ਵੱਡੇ ਕੇਸਾਂ ਵਿੱਚ ਉਹਨਾਂ ਨੇ ਆਪਣੇ ਸਕੈਚ ਨਾਲ ਮੁੰਬਈ ਪੁਲਿਸ ਦੀ ਮਦਦ ਕੀਤੀ ਹੈ । ਉਹਨਾਂ ਨੇ ਫ਼ਿਲਮਾਂ ਵਿੱਚ ਆਉਣ ਤੋਂ ਪਹਿਲਾਂ ਸੜਕਾਂ ਤੇ ਜੈਬਰਾ ਕਰਾਸਿੰਗ ਵੀ ਪੇਂਟ ਕੀਤੀ ਹੈ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network