ਬਾਬੇ ਨਾਨਕ ਦੀਆਂ ਸਿੱਖਿਆਵਾਂ 'ਤੇ ਚੱਲਣ ਲਈ ਪ੍ਰੇਰਦਾ ਹੈ ਦੀਪ ਢਿੱਲੋਂ ਦਾ ਗਾਣਾ 'ਨਾਨਕ ਦੀ ਬਾਣੀ'

written by Rupinder Kaler | August 21, 2019

ਦੀਪ ਢਿੱਲੋਂ ਦੇ ਨਵੇਂ ਧਾਰਮਿਕ ਗੀਤ 'ਨਾਨਕ ਦੀ ਬਾਣੀ' ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ । ਗਾਣੇ ਦੀ ਗੱਲ ਕੀਤੀ ਜਾਵੇ ਤਾਂ ਦੀਪ ਢਿੱਲੋਂ ਦੀ ਆਵਾਜ਼ ਵਿੱਚ ਗਾਏ ਗਏ ਇਸ ਗਾਣੇ ਦੇ ਬੋਲ ਕੁਲਵੰਤ ਸੇਖੋਂ ਨੇ ਲਿਖੇ ਹਨ । ਗੀਤ ਦਾ ਮਿਊਜ਼ਿਕ ਸਚਿਨ ਅਹੁਜਾ ਨੇ ਤਿਆਰ ਕੀਤਾ ਹੈ । ਗਾਣੇ ਦੀ ਵੀਡੀਓ ਜੋਤ ਸੋਹਲ ਨੇ ਤਿਆਰ ਕੀਤੀ ਹੈ ਜਦੋਂ ਕਿ ਗੀਤ ਨੂੰ Mad 4 Music ਦੇ ਲੇਬਲ ਹੇਠ ਰਿਲੀਜ਼ ਕੀਤਾ ਗਿਆ ਹੈ । ਇਸ ਗਾਣੇ ਦਾ ਪੀਟੀਸੀ ਪੰਜਾਬੀ 'ਤੇ ਪ੍ਰੀਮੀਅਰ ਕੀਤਾ ਗਿਆ । https://www.instagram.com/p/B1af95Jno-7/ ਇਸ ਧਾਰਮਿਕ ਗੀਤ ਨੂੰ  ਪੀਟੀਸੀ ਚੱਕ ਦੇ ਅਤੇ ਪੀਟੀਸੀ ਪੰਜਾਬੀ 'ਤੇ ਦਿਖਾਇਆ ਜਾ ਰਿਹਾ ਹੈ । ਧਾਰਮਿਕ ਰੰਗ 'ਚ ਰੰਗਿਆ ਇਹ ਗੀਤ ਆਪਣੇ ਟਾਈਟਲ ਵਾਂਗ ਸਰੋਤਿਆਂ ਨੂੰ ਭਗਤੀ ਰਸ ਨਾਲ ਸਰਾਬੋਰ ਕਰਦਾ ਹੈ । ਪੀਟੀਸੀ ਪੰਜਾਬੀ ਵੱਲੋਂ ਆਏ ਦਿਨ ਨਵੇਂ-ਨਵੇਂ ਗੀਤਾਂ ਦਾ ਪ੍ਰੀਮੀਅਰ ਕੀਤਾ ਜਾ ਰਿਹਾ ਹੈ। ਪੀਟੀਸੀ ਪੰਜਾਬੀ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦੀ ਲਗਾਤਾਰ ਸੇਵਾ ਕਰ ਰਿਹਾ ਹੈ । ਇਹੀ ਕਾਰਨ ਹੈ ਕਿ ਪੀਟੀਸੀ ਪੰਜਾਬੀ ਦੁਨੀਆ ਭਰ 'ਚ ਸਭ ਤੋਂ ਵੱਧ ਵੇਖਿਆ ਜਾਣ ਵਾਲਾ ਨੰਬਰ -1 ਪੰਜਾਬੀ ਚੈਨਲ ਬਣ ਚੁੱਕਿਆ ਹੈ ।

0 Comments
0

You may also like