8 ਸਾਲ ਦੀ ਉਮਰ ’ਚ ਨੰਦਾ ਦੇ ਪਿਤਾ ਦਾ ਹੋ ਗਿਆ ਸੀ ਹੋ ਗਿਆ ਸੀ ਦਿਹਾਂਤ, ਇਸ ਬੰਦੇ ਨੇ ਦਿੱਤਾ ਸੀ ਫ਼ਿਲਮਾਂ ’ਚ ਚਾਂਸ

written by Rupinder Kaler | January 08, 2020

ਨੰਦਾ ਹਿੰਦੀ ਸਿਨੇਮਾ ਦੀਆਂ ਉਹਨਾਂ ਹੀਰੋਇਨਾਂ ਵਿੱਚ ਗਿਣੀ ਜਾਂਦੀ ਹੈ, ਜਿੰਨ੍ਹਾਂ ਨੇ ਆਪਣੀ ਅਦਾਕਾਰੀ ਨਾਲ ਹਰ ਇੱਕ ਦਾ ਦਿਲ ਜਿੱਤ ਲਿਆ ਸੀ । 8 ਜਨਵਰੀ 1939 ਨੂੰ ਨੰਦਾ ਦਾ ਜਨਮ ਇੱਕ ਮਰਾਠੀ ਪਰਿਵਾਰ ਵਿੱਚ ਹੋਇਆ ਸੀ । 8 ਸਾਲ ਦੀ ਉਮਰ ਵਿੱਚ ਨੰਦਾ ਦੇ ਪਿਤਾ ਦਾ ਦਿਹਾਂਤ ਹੋ ਗਿਆ ਸੀ । ਡਾਇਰੈਕਟਰ ਵੀ ਸ਼ਾਂਤਾਰਾਮ ਨੰਦਾ ਦਾ ਮਾਮਾ ਸੀ ਤੇ ਉਹਨਾਂ ਨੇ ਹੀ ਨੰਦਾ ਨੂੰ ਫ਼ਿਲਮ ਤੂਫਾਨ ਔਰ ਦੀਯਾ ਵਿੱਚ ਪਹਿਲਾ ਬਰੇਕ ਦਿੱਤਾ ਸੀ । ਸ਼ੁਰੂਆਤੀ ਫ਼ਿਲਮਾਂ ਵਿੱਚ ਨੰਦਾ ਸਿਰਫ ਭੈਣ ਤੇ ਭਰਜਾਈ ਦੇ ਰੋਲ ਵਿੱਚ ਹੀ ਦਿਖਾਈ ਦਿੱਤੀ, ਪਰ ਦੇਵ ਆਨੰਦ ਨੇ ਉਹਨਾਂ ਨੂੰ ਛੇਤੀ ਹੀ ਹੀਰੋਇਨ ਬਣਾ ਦਿੱਤਾ । ਨੰਦਾ ਨੇ ਦੇਵ ਸਾਹਬ ਨਾਲ ਤੀਨ ਦੇਵੀਆਂ ਵਰਗੀ ਹਿੱਟ ਫ਼ਿਲਮ ਵਿੱਚ ਵੀ ਕੰਮ ਕੀਤਾ । ਨੰਦਾ ਦੀ ਜੋੜੀ ਸ਼ਸ਼ੀ ਕਪੂਰ ਨਾਲ ਸਭ ਤੋਂ ਜ਼ਿਆਦਾ ਪਸੰਦ ਕੀਤੀ ਗਈ । ਦੋਹਾਂ ਨੇ ਲਗਾਤਾਰ 8 ਫ਼ਿਲਮਾਂ ਵਿੱਚ ਕੰਮ ਕੀਤਾ । ਇਸ ਤੋਂ ਇਲਾਵਾ ਨੰਦਾ ਨੇ ਰਾਜੇਸ਼ ਖੰਨਾ ਨਾਲ ਵੀ ਕਈ ਹਿੱਟ ਫ਼ਿਲਮਾਂ ਦਿੱਤੀਆਂ । 70 ਦੇ ਦਹਾਕੇ ਵਿੱਚ ਨੰਦਾ ਦੀਆਂ ਫ਼ਿਲਮਾਂ ਕੁਝ ਖ਼ਾਸ ਨਹੀਂ ਚੱਲੀਆਂ ਜਿਸ ਕਰਕੇ ਨੰਦਾ ਕਰੈਕਟਰ ਰੋਲ ਕਰਨ ਲੱਗੀ । 25 ਮਾਰਚ 2014 ਵਿੱਚ ਨੰਦਾ ਦਾ ਦਿਲ ਦਾ ਦੌਰਾ ਪੈਣ ਨਾਲ ਮੌਤ ਹੋ ਗਈ ਪਰ ਉਹਨਾਂ ਦੀਆਂ ਫਿਲਮਾਂ ਕਰਕੇ ਉਹਨਾਂ ਨੂੰ ਅੱਜ ਵੀ ਯਾਦ ਕੀਤਾ ਜਾਂਦਾ ਹੈ ।

0 Comments
0

You may also like