Advertisment

8 ਸਾਲ ਦੀ ਉਮਰ ’ਚ ਨੰਦਾ ਦੇ ਪਿਤਾ ਦਾ ਹੋ ਗਿਆ ਸੀ ਹੋ ਗਿਆ ਸੀ ਦਿਹਾਂਤ, ਇਸ ਬੰਦੇ ਨੇ ਦਿੱਤਾ ਸੀ ਫ਼ਿਲਮਾਂ ’ਚ ਚਾਂਸ

author-image
By Rupinder Kaler
New Update
8 ਸਾਲ ਦੀ ਉਮਰ ’ਚ ਨੰਦਾ ਦੇ ਪਿਤਾ ਦਾ ਹੋ ਗਿਆ ਸੀ ਹੋ ਗਿਆ ਸੀ ਦਿਹਾਂਤ, ਇਸ ਬੰਦੇ ਨੇ ਦਿੱਤਾ ਸੀ ਫ਼ਿਲਮਾਂ ’ਚ ਚਾਂਸ
Advertisment
ਨੰਦਾ ਹਿੰਦੀ ਸਿਨੇਮਾ ਦੀਆਂ ਉਹਨਾਂ ਹੀਰੋਇਨਾਂ ਵਿੱਚ ਗਿਣੀ ਜਾਂਦੀ ਹੈ, ਜਿੰਨ੍ਹਾਂ ਨੇ ਆਪਣੀ ਅਦਾਕਾਰੀ ਨਾਲ ਹਰ ਇੱਕ ਦਾ ਦਿਲ ਜਿੱਤ ਲਿਆ ਸੀ । 8 ਜਨਵਰੀ 1939 ਨੂੰ ਨੰਦਾ ਦਾ ਜਨਮ ਇੱਕ ਮਰਾਠੀ ਪਰਿਵਾਰ ਵਿੱਚ ਹੋਇਆ ਸੀ । 8 ਸਾਲ ਦੀ ਉਮਰ ਵਿੱਚ ਨੰਦਾ ਦੇ ਪਿਤਾ ਦਾ ਦਿਹਾਂਤ ਹੋ ਗਿਆ ਸੀ । ਡਾਇਰੈਕਟਰ ਵੀ ਸ਼ਾਂਤਾਰਾਮ ਨੰਦਾ ਦਾ ਮਾਮਾ ਸੀ ਤੇ ਉਹਨਾਂ ਨੇ ਹੀ ਨੰਦਾ ਨੂੰ ਫ਼ਿਲਮ ਤੂਫਾਨ ਔਰ ਦੀਯਾ ਵਿੱਚ ਪਹਿਲਾ ਬਰੇਕ ਦਿੱਤਾ ਸੀ । ਸ਼ੁਰੂਆਤੀ ਫ਼ਿਲਮਾਂ ਵਿੱਚ ਨੰਦਾ ਸਿਰਫ ਭੈਣ ਤੇ ਭਰਜਾਈ ਦੇ ਰੋਲ ਵਿੱਚ ਹੀ ਦਿਖਾਈ ਦਿੱਤੀ, ਪਰ ਦੇਵ ਆਨੰਦ ਨੇ ਉਹਨਾਂ ਨੂੰ ਛੇਤੀ ਹੀ ਹੀਰੋਇਨ ਬਣਾ ਦਿੱਤਾ । ਨੰਦਾ ਨੇ ਦੇਵ ਸਾਹਬ ਨਾਲ ਤੀਨ ਦੇਵੀਆਂ ਵਰਗੀ ਹਿੱਟ ਫ਼ਿਲਮ ਵਿੱਚ ਵੀ ਕੰਮ ਕੀਤਾ । ਨੰਦਾ ਦੀ ਜੋੜੀ ਸ਼ਸ਼ੀ ਕਪੂਰ ਨਾਲ ਸਭ ਤੋਂ ਜ਼ਿਆਦਾ ਪਸੰਦ ਕੀਤੀ ਗਈ । ਦੋਹਾਂ ਨੇ ਲਗਾਤਾਰ 8 ਫ਼ਿਲਮਾਂ ਵਿੱਚ ਕੰਮ ਕੀਤਾ । ਇਸ ਤੋਂ ਇਲਾਵਾ ਨੰਦਾ ਨੇ ਰਾਜੇਸ਼ ਖੰਨਾ ਨਾਲ ਵੀ ਕਈ ਹਿੱਟ ਫ਼ਿਲਮਾਂ ਦਿੱਤੀਆਂ । 70 ਦੇ ਦਹਾਕੇ ਵਿੱਚ ਨੰਦਾ ਦੀਆਂ ਫ਼ਿਲਮਾਂ ਕੁਝ ਖ਼ਾਸ ਨਹੀਂ ਚੱਲੀਆਂ ਜਿਸ ਕਰਕੇ ਨੰਦਾ ਕਰੈਕਟਰ ਰੋਲ ਕਰਨ ਲੱਗੀ । 25 ਮਾਰਚ 2014 ਵਿੱਚ ਨੰਦਾ ਦਾ ਦਿਲ ਦਾ ਦੌਰਾ ਪੈਣ ਨਾਲ ਮੌਤ ਹੋ ਗਈ ਪਰ ਉਹਨਾਂ ਦੀਆਂ ਫਿਲਮਾਂ ਕਰਕੇ ਉਹਨਾਂ ਨੂੰ ਅੱਜ ਵੀ ਯਾਦ ਕੀਤਾ ਜਾਂਦਾ ਹੈ । publive-image
Advertisment

Stay updated with the latest news headlines.

Follow us:
Advertisment
Advertisment
Latest Stories
Advertisment