ਨਰਗਿਸ ਨੇ ਇਸ ਵਜ੍ਹਾ ਕਰਕੇ ਰੇਖਾ ਨੂੰ ਕਿਹਾ ਸੀ ‘ਚੜੇਲ’

written by Rupinder Kaler | June 04, 2021

ਨਰਗਿਸ ਦੱਤ ਨੇ ਬਾਲੀਵੁੱਡ ਨੂੰ ਕਈ ਹਿੱਟ ਫ਼ਿਲਮਾਂ ਦਿੱਤੀਆਂ ਹਨ । ਰਾਜ ਕਪੂਰ ਤੇ ਨਰਗਿਸ ਦੀ ਜੋੜੀ ਨੂੰ ਦਰਸ਼ਕਾਂ ਦਾ ਖੂਬ ਪਿਆਰ ਮਿਲਦਾ ਸੀ । ਸ਼ਾਂਤ ਸੁਭਾਅ ਵਾਲੀ ਨਰਗਿਸ ਨੇ ਇੱਕ ਵਾਰ ਰੇਖਾ ਨੂੰ ਚੜੇਲ ਤੱਕ ਕਹਿ ਦਿੱਤਾ ਸੀ । ਦਰਅਸਲ ਰੇਖਾ ਨੇ ਸੁਨੀਲ ਦੱਤ ਨਾਲ ਕੁਝ ਫ਼ਿਲਮਾਂ ਕੀਤੀਆਂ ਸਨ । ਜਿਨ੍ਹਾਂ ਵਿੱਚ ਨਾਗਿਨ ਅਤੇ ਪਰਾਣ ਜਾਏ ਪਰ ਵਚਨ ਨਾ ਜਾਏ ਮੁੱਖ ਸਨ ।

nargis Pic Courtesy: Instagram
ਹੋਰ ਪੜ੍ਹੋ : ਪਦਮਸ਼੍ਰੀ ਪੂਰਨ ਚੰਦ ਵਡਾਲੀ ਦੇ ਜਨਮ ਦਿਨ ‘ਤੇ ਪੁੱਤਰ ਲਖਵਿੰਦਰ ਵਡਾਲੀ ਨੇ ਸਾਂਝੀ ਕੀਤੀ ਤਸਵੀਰ
Nargis Dutt Pic Courtesy: Instagram
ਇਸੇ ਦੌਰਾਨ ਰੇਖਾ ਤੇ ਸੁਨੀਲ ਦੱਤ ਦੀਆਂ ਨਜਦੀਕੀਆਂ ਦੀਆਂ ਖ਼ਬਰਾਂ ਵੀ ਸਾਹਮਣੇ ਆਉਣ ਲੱਗੀਆਂ ਸਨ । ਇਸ ਗੱਲ ਤੋਂ ਨਰਾਜ਼ ਨਰਗਿਸ ਨੇ ਸਾਲ 1976 ਵਿੱਚ ਦਿੱਤੇ ਇੰਟਰਵਿਊ ਵਿੱਚ ਰੇਖਾ ਲਈ ਕਿਹਾ ਸੀ ‘ਰੇਖਾ ਮਰਦਾਂ ਨੂੰ ਇਸ ਤਰ੍ਹਾਂ ਸੰਕੇਤ ਦਿੰਦੀ ਹੈ ਕਿ ਜਿਵੇਂ ਉਹ ਬਹੁਤ ਅਸਾਨੀ ਨਾਲ ਉਹਨਾਂ ਲਈ ਉਪਲਬਧ ਹੋ ਸਕਦੀ ਹੈ । ਕੁਝ ਲੋਕਾਂ ਲਈ ਉਹ ਕਿਸੇ ਚੜੇਲ ਤੋਂ ਘੱਟ ਨਹੀਂ ਹੈ ।
Pic Courtesy: Instagram
ਕਦੇ ਕਦੇ ਮੈਨੂੰ ਲੱਗਦਾ ਹੈ ਕਿ ਮੈਂ ਉਸ ਨੂੰ ਸਮਝ ਸਕਦੀ ਹਾਂ ਮੈਂ ਆਪਣੇ ਸਮੇਂ ਬਹੁਤ ਸਾਰੇ ਬੱਚਿਆਂ ਨਾਲ ਕੰਮ ਕੀਤਾ ਹੈ । ਕਈ ਲੋਕਾਂ ਵਿੱਚ ਮਨੋਵਿਗਿਆਨਿਕ ਸਮੱਸਿਆ ਹੁੰਦੀ ਹੈ । ਉਹ ਗਵਾਚੀ ਰਹਿੰਦੀ ਹੈ । ਉਸ ਨੂੰ ਮਜ਼ਬੂਤ ਮਰਦ ਦੀ ਜ਼ਰੂਰਤ ਹੈ’ । ਨਰਗਿਸ ਦੇ ਇਸ ਬਿਆਨ ਤੇ ਰੇਖਾ ਨੇ ਕਦੇ ਵੀ ਕੋਈ ਪ੍ਰਤੀਕਰਮ ਨਹੀਂ ਦਿੱਤਾ ।  

0 Comments
0

You may also like