Advertisment

ਸੰਜੇ ਦੱਤ ਦੀਆਂ ਇਹਨਾਂ ਹਰਕਤਾਂ ਤੋਂ ਮਾਂ ਨਰਗਿਸ ਦੱਤ ਨੂੰ ਲੱਗਣ ਲੱਗ ਗਿਆ ਸੀ ਕਿ ਉਸ ਦਾ ਬੇਟਾ ਹੈ  ‘ਸਮਲਿੰਗੀ’ 

author-image
By Rupinder Kaler
New Update
ਸੰਜੇ ਦੱਤ ਦੀਆਂ ਇਹਨਾਂ ਹਰਕਤਾਂ ਤੋਂ ਮਾਂ ਨਰਗਿਸ ਦੱਤ ਨੂੰ ਲੱਗਣ ਲੱਗ ਗਿਆ ਸੀ ਕਿ ਉਸ ਦਾ ਬੇਟਾ ਹੈ  ‘ਸਮਲਿੰਗੀ’ 
Advertisment
ਸੰਜੇ ਦੱਤ ਦੀ ਜ਼ਿੰਦਗੀ ਨਾਲ ਜੁੜੇ ਏਨੇਂ ਕਿੱਸੇ ਹਨ ਕਿ ਸਾਰਿਆਂ ਬਾਰੇ ਖੁਲਾਸਾ ਕਰਨਾ ਬਹੁਤ ਮੁਸ਼ਕਿਲ ਹੈ । ਸੰਜੇ ਦੱਤ ਦੇ ਅਫੇਅਰ, ਨਸ਼ੇ ਦੀ ਆਦਤ ਤੇ ਬਾਲੀਵੁੱਡ ਦਾ ਕਰੀਅਰ ਕਾਫੀ ਇੰਟਰਸਟਿੰਗ ਰਿਹਾ ਹੈ । ਇਸੇ ਲਈ ਸੰਜੇ ਦੱਤ ਦੀ ਫੈਨ ਫਾਲੋਵਿੰਗ ਦੀ ਲਿਸਟ ਵੀ ਬਹੁਤ ਲੰਮੀ ਹੈ । ਤੁਹਾਨੂੰ ਦੱਸ ਦਿੰਦੇ ਹਾਂ ਕਿ ਸੰਜੇ ਦੱਤ ਆਪ ਨਰਗਿਸ ਦੱਤ ਦੇ ਬਹੁਤ ਕਰੀਬ ਰਹੇ ਹਨ । ਨਰਗਿਸ ਨੇ ਆਪਣੇ ਬੱਚਿਆਂ ਲਈ ਆਪਣਾ ਫ਼ਿਲਮੀ ਕਰੀਅਰ ਛੱਡ ਦਿੱਤਾ ਸੀ । https://www.instagram.com/p/B8asTQiHIu6/ ਆਪਣੇ ਮਾਂ ਬਾਪ ਦੇ ਪਹਿਲਾਂ ਬੱਚਾ ਹੋਣ ਕਰਕੇ ਸੰਜੇ ਸਭ ਦੇ ਲਾਡਲੇ ਸਨ । ਹਾਲਾਂਕਿ ਸੰਜੇ ਨੇ ਸਿਰਫ 22 ਸਾਲਾਂ ਦੀ ਉਮਰ ਵਿੱਚ ਆਪਣੀ ਮਾਂ ਨਰਗਿਸ ਨੂੰ ਕੈਂਸਰ ਦੀ ਵਜ੍ਹਾ ਕਰਕੇ ਗਵਾ ਦਿੱਤਾ ਸੀ । ਸੰਜੇ ਦੇ ਜੀਵਨ ਤੇ ਲਿਖੀ ਕਿਤਾਬ ਵਿੱਚ ਕੁਝ ਅਜਿਹੇ ਖੁਲਾਸੇ ਹੋਏ ਹਨ ਜਿਨ੍ਹਾਂ ਬਾਰੇ ਤੁਹਾਨੂੰ ਸ਼ਾਇਦ ਹੀ ਪਤਾ ਹੋਵੇ । ਇਸ ਕਿਤਾਬ ਵਿੱਚ ਨਮਰਤਾ ਨੇ ਲਿਖਿਆ ਹੈ ਕਿ ਉਹਨਾਂ ਦੀ ਮਾਂ ਨਰਗਿਸ ਸੰਜੇ ਨਾਲ ਸਖਤੀ ਵਰਤਣ ਦੀ ਕੋਸ਼ਿਸ਼ ਕਰਦੀ ਸੀ ਪਰ ਮਾਂ ਹੋਣ ਕਰਕੇ ਉਹ ਅਕਸਰ ਅਜਿਹਾ ਕਰਨ ਸਮੇਂ ਹਾਰ ਜਾਂਦੀ ਸੀ ।
Advertisment
https://www.instagram.com/p/ByKIA9kH8Pz/ ਸੰਜੇ ਦੀਆਂ ਹਰਕਤਾਂ ਕਰਕੇ ਨਰਗਿਸ ਸੰਜੇ ਨੂੰ ਗਧਾ, ਸੂਰ, ਉੱਲੂ ਵਰਗੇ ਨਾਂਵਾਂ ਨਾਲ ਬੁਲਾਉਂਦੀ ਸੀ ਤੇ ਕਦੇ ਗੁੱਸੇ ਵਿੱਚ ਚੱਪਲ ਤੱਕ ਮਾਰ ਦਿੰਦੀ ਸੀ । ਕਿਤਾਬ ਵਿੱਚ ਪ੍ਰਿਯਾ ਦੱਤ ਦੇ ਹਵਾਲੇ ਨਾਲ ਲਿਖਿਆ ਗਿਆ ਹੈ ‘ਇੱਕ ਵਾਰ ਮੈਂ ਮਾਂ ਨੂੰ ਸੰਜੇ ਦੇ ਦੋਸਤ ਨੂੰ ਇਹ ਕਹਿੰਦੇ ਸੁਣਿਆ, ‘ਸੰਜੇ ਦਾ ਕਮਰਾ ਹਮੇਸ਼ਾ ਬੰਦ ਕਿਉਂ ਰਹਿੰਦਾ ਹੈ ਜਦੋਂ ਉਸ ਦੇ ਦੋਸਤ ਉੱਥੇ ਹੁੰਦੇ ਹਨ ? ਕੀ ਵੱਡੀ ਗੱਲ ਹੈ ? ਮੈਨੂੰ ਉਮੀਦ ਹੈ ਕਿ ਸੰਜੇ ਸਮਲਿੰਗੀ ਨਹੀਂ ਹੈ’ । https://www.instagram.com/p/BsFln52jgFx/ ਸੰਜੇ ’ਤੇ ਨਰਗਿਸ ਦੇ ਅੰਨੇ ਵਿਸ਼ਵਾਸ਼ ਬਾਰੇ ਵੀ ਲਿਖਿਆ ਗਿਆ ਹੈ ‘ਜਦੋਂ ਵੀ ਕੋਈ ਮਾਂ ਨੂੰ ਸੰਜੇ ਬਾਰੇ ਕੁਝ ਦੱਸਦਾ ਤਾਂ ਉਹ ਫੌਰਨ ਜਵਾਬ ਦਿੰਦੀ ‘ਮੇਰੇ ਬੇਟਾ ਸ਼ਰਾਬ ਨਹੀਂ ਪੀਂਦਾ ਤੇ ਨਾ ਹੀ ਡਰੱਗਸ ਨੂੰ ਛੂੰਹਦਾ ਹੈ’। https://www.instagram.com/p/BiTkLg4nDgZ/
Advertisment

Stay updated with the latest news headlines.

Follow us:
Advertisment
Advertisment
Latest Stories
Advertisment