ਬਾਲੀਵੁੱਡ ਅਦਾਕਾਰ ਦੀ ਧੀ ਨੇ ਕੀਤੀ ਹਸਪਤਾਲ ਦੇ ਕਰਮਚਾਰੀਆਂ ਦੀ ਕੁੱਟਮਾਰ, ਵੀਡੀਓ ਵਾਇਰਲ

written by Rupinder Kaler | January 25, 2020

ਬਾਲੀਵੁੱਡ ਅਦਾਕਾਰ ਨਸੀਰੂਦੀਨ ਸ਼ਾਹ ਦੀ ਧੀ ਹੀਬਾ ਸ਼ਾਹ ਦੇ ਖਿਲਾਫ ਮੁੰਬਈ ਦੇ ਇੱਕ ਥਾਣੇ ਵਿੱਚ ਮਾਮਲਾ ਦਰਜ ਹੋਇਆ ।ਹੀਬਾ ਸ਼ਾਹ ਤੇ ਦੋਸ਼ ਹੈ ਕਿ ਉਸ ਨੇ 16 ਜਨਵਰੀ ਨੂੰ ਪਸ਼ੂਆਂ ਦੇ ਹਸਪਤਾਲ ਵਿੱਚ ਪਹੁੰਚ ਕੇ ਉੱਥੋਂ ਦੇ ਕਰਮਚਾਰੀਆਂ ਨਾਲ ਕੁੱਟ ਮਾਰ ਕੀਤੀ ਸੀ । ਇਹ ਪੂਰੀ ਘਟਨਾ ਸੀਸੀਟੀਵੀ ਕੈਮਰੇ ਵਿੱਚ ਕੈਦ ਹੋਈ ਹੈ । ਪੁਲਿਸ ਨੇ ਕੇਸ ਦਰਜ਼ ਕਰਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ । https://twitter.com/ANI/status/1220990969790644224 ਪੁਲਿਸ ਦੀ ਮੰਨੀਏ ਤਾਂ ਹੀਬਾ ਸ਼ਾਹ 16 ਜਨਵਰੀ ਨੂੰ ਆਪਣੇ ਦੋਸਤ ਦੀਆਂ ਦੋ ਬਿੱਲੀਆਂ ਲੈ ਕੇ ਹਸਪਤਾਲ ਪਹੁੰਚੀ ਸੀ । ਇਸ ਦੌਰਾਨ ਹੀਬਾ ਸ਼ਾਹ ਦੇ ਹਸਪਤਾਲ ਦੇ ਕਰਮਚਾਰੀਆਂ ਵਿਚਕਾਰ ਕਿਸੇ ਗੱਲ ਨੂੰ ਲੈ ਕੇ ਤਕਰਾਰ ਹੋ ਗਿਆ । ਹੀਬਾ ਸ਼ਾਹ ਨੇ ਕਰਮਚਾਰੀਆਂ ਦੀ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ । ਫਿਲਹਾਲ ਹੀਬਾ ਸ਼ਾਹ ਦੇ ਖਿਲਾਫ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ । ਜਦੋਂ ਕਿ ਹੀਬਾ ਨੇ ਉਹਨਾਂ ’ਤੇ ਲੱਗੇ ਇਲਜ਼ਾਮਾਂ ਨੂੰ ਸਿਰੇ ਤੋਂ ਨਕਾਰਿਆ ਹੈ । ਉਹਨਾਂ ਨੇ ਕਿਹਾ ਕਿ ਉਹਨਾਂ ਨੇ ਕਿਸੇ ਨਾਲ ਨਹੀਂ ਕੁੱਟਮਾਰ ਕੀਤੀ । ਹੀਬਾ ਸ਼ਾਹ ਦਾ ਕਹਿਣਾ ਹੈ ਕਿ ਉਹਨਾਂ ਨੂੰ ਹਸਪਤਾਲ ਦੇ ਅੰਦਰ ਨਹੀਂ ਸੀ ਜਾਣ ਦਿੱਤਾ ਗਿਆ । https://twitter.com/Rupeshkoomar/status/1221008554267533313

0 Comments
0

You may also like