Advertisment

ਬਾਲੀਵੁੱਡ ਅਦਾਕਾਰ ਦੀ ਧੀ ਨੇ ਕੀਤੀ ਹਸਪਤਾਲ ਦੇ ਕਰਮਚਾਰੀਆਂ ਦੀ ਕੁੱਟਮਾਰ, ਵੀਡੀਓ ਵਾਇਰਲ

author-image
By Rupinder Kaler
New Update
ਬਾਲੀਵੁੱਡ ਅਦਾਕਾਰ ਦੀ ਧੀ ਨੇ ਕੀਤੀ ਹਸਪਤਾਲ ਦੇ ਕਰਮਚਾਰੀਆਂ ਦੀ ਕੁੱਟਮਾਰ, ਵੀਡੀਓ ਵਾਇਰਲ
Advertisment
ਬਾਲੀਵੁੱਡ ਅਦਾਕਾਰ ਨਸੀਰੂਦੀਨ ਸ਼ਾਹ ਦੀ ਧੀ ਹੀਬਾ ਸ਼ਾਹ ਦੇ ਖਿਲਾਫ ਮੁੰਬਈ ਦੇ ਇੱਕ ਥਾਣੇ ਵਿੱਚ ਮਾਮਲਾ ਦਰਜ ਹੋਇਆ ।ਹੀਬਾ ਸ਼ਾਹ ਤੇ ਦੋਸ਼ ਹੈ ਕਿ ਉਸ ਨੇ 16 ਜਨਵਰੀ ਨੂੰ ਪਸ਼ੂਆਂ ਦੇ ਹਸਪਤਾਲ ਵਿੱਚ ਪਹੁੰਚ ਕੇ ਉੱਥੋਂ ਦੇ ਕਰਮਚਾਰੀਆਂ ਨਾਲ ਕੁੱਟ ਮਾਰ ਕੀਤੀ ਸੀ । ਇਹ ਪੂਰੀ ਘਟਨਾ ਸੀਸੀਟੀਵੀ ਕੈਮਰੇ ਵਿੱਚ ਕੈਦ ਹੋਈ ਹੈ । ਪੁਲਿਸ ਨੇ ਕੇਸ ਦਰਜ਼ ਕਰਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ । https://twitter.com/ANI/status/1220990969790644224 ਪੁਲਿਸ ਦੀ ਮੰਨੀਏ ਤਾਂ ਹੀਬਾ ਸ਼ਾਹ 16 ਜਨਵਰੀ ਨੂੰ ਆਪਣੇ ਦੋਸਤ ਦੀਆਂ ਦੋ ਬਿੱਲੀਆਂ ਲੈ ਕੇ ਹਸਪਤਾਲ ਪਹੁੰਚੀ ਸੀ । ਇਸ ਦੌਰਾਨ ਹੀਬਾ ਸ਼ਾਹ ਦੇ ਹਸਪਤਾਲ ਦੇ ਕਰਮਚਾਰੀਆਂ ਵਿਚਕਾਰ ਕਿਸੇ ਗੱਲ ਨੂੰ ਲੈ ਕੇ ਤਕਰਾਰ ਹੋ ਗਿਆ । ਹੀਬਾ ਸ਼ਾਹ ਨੇ ਕਰਮਚਾਰੀਆਂ ਦੀ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ ।
Advertisment
publive-image ਫਿਲਹਾਲ ਹੀਬਾ ਸ਼ਾਹ ਦੇ ਖਿਲਾਫ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ । ਜਦੋਂ ਕਿ ਹੀਬਾ ਨੇ ਉਹਨਾਂ ’ਤੇ ਲੱਗੇ ਇਲਜ਼ਾਮਾਂ ਨੂੰ ਸਿਰੇ ਤੋਂ ਨਕਾਰਿਆ ਹੈ । ਉਹਨਾਂ ਨੇ ਕਿਹਾ ਕਿ ਉਹਨਾਂ ਨੇ ਕਿਸੇ ਨਾਲ ਨਹੀਂ ਕੁੱਟਮਾਰ ਕੀਤੀ । ਹੀਬਾ ਸ਼ਾਹ ਦਾ ਕਹਿਣਾ ਹੈ ਕਿ ਉਹਨਾਂ ਨੂੰ ਹਸਪਤਾਲ ਦੇ ਅੰਦਰ ਨਹੀਂ ਸੀ ਜਾਣ ਦਿੱਤਾ ਗਿਆ । publive-image
Advertisment

Stay updated with the latest news headlines.

Follow us:
Advertisment
Advertisment
Latest Stories
Advertisment