ਨਸੀਰੂਦੀਨ ਸ਼ਾਹ ਕਿਸਾਨਾਂ ਦੇ ਹੱਕ ‘ਚ ਬੋਲੇ, ਜੈਜ਼ੀ ਬੀ ਨੇ ਦਿੱਤਾ ਪ੍ਰਤੀਕਰਮ

written by Shaminder | February 06, 2021

ਕਿਸਾਨਾਂ ਦਾ ਧਰਨਾ ਪ੍ਰਦਰਸ਼ਨ ਲਗਾਤਾਰ ਜਾਰੀ ਹੈ । ਦਿੱਲੀ ਦੀਆਂ ਸਰਹੱਦਾਂ ‘ਤੇ ਪਿਛਲੇ ਦੋ ਮਹੀਨਿਆਂ ਤੋਂ ਕਿਸਾਨ ਖੇਤੀ ਬਿੱਲਾਂ ਦੇ ਖਿਲਾਫ ਪ੍ਰਦਰਸ਼ਨ ਕਰ ਰਹੇ ਹਨ । ਪਰ ਕੇਂਦਰ ਸਰਕਾਰ ਨੇ ਇਨ੍ਹਾਂ ਕਿਸਾਨਾਂ ਨੇ ਮੰਗਾਂ ਵੱਲ ਹਾਲੇ ਤੱਕ ਕੋਈ ਧਿਆਨ ਨਹੀਂ ਦਿੱਤਾ । ਕਿਸਾਨਾਂ ਦੇ ਹੱਕ ‘ਚ ਹਾਲੀਵੁੱਡ ਦੇ ਸਿਤਾਰੇ ਵੀ ਅੱਗੇ ਆਏ ਹਨ, ਜਿਸ ਤੋਂ ਬਾਅਦ ਬਾਲੀਵੁੱਡ ਦੇ ਸਿਤਾਰਿਆਂ ਦਾ ਵੀ ਪ੍ਰਤੀਕਰਮ ਸਾਹਮਣੇ ਆ ਰਿਹਾ ਹੈ । farmer ਅਦਾਕਾਰ ਨਸੀਰੂਦੀਨ ਸ਼ਾਹ ਦਾ ਇੱਕ ਵੀਡੀਓ ਜੈਜ਼ੀ ਬੀ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝਾ ਕੀਤਾ ਹੈ ।ਜਿਸ ‘ਚ ਨਸੀਰੂਦੀਨ ਸ਼ਾਹ ਨੇ ਕਿਸਾਨਾਂ ਦੇ ਮੁੱਦੇ ‘ਤੇ ਚੁੱਪ ਵੱਟੀ ਬੈਠੇ ਬਾਲੀਵੁੱਡ ਕਲਾਕਾਰਾਂ ‘ਤੇ ਤੰਜ਼ ਕੱਸਿਆ ਹੈ । ਹੋਰ ਪੜ੍ਹੋ : ਰਾਕੇਸ਼ ਟਿਕੈਤ ਨੇ ਪੰਜਾਬੀ ਗਾਇਕ ਜੱਸ ਬਾਜਵਾ ਨੂੰ ਦਿੱਤਾ ਆਸ਼ੀਰਵਾਦ, ਦਰਸ਼ਕਾਂ ਨੂੰ ਪਸੰਦ ਆ ਰਹੀ ਹੈ ਇਹ ਤਸਵੀਰ
farmer ਨਸੀਰੁੱਦੀਨ ਸ਼ਾਹ ਦਾ ਇੱਕ ਵੀਡੀਓ ਵੀ ਸੋਸ਼ਲ ਮੀਡੀਆ ਉੱਤੇ ਖ਼ੂਬ ਵਾਇਰਲ ਹੋ ਰਿਹਾ ਹੈ, ਜਿਸ ਵਿੱਚ ਉਹ ਆਖਦੇ ਹਨ ਕਿ ਉਨ੍ਹਾਂ ਨੂੰ ਲੱਗਦਾ ਹੈ ਕਿ ਉਹ ਜੇ ਕੁਝ ਬੋਲਣਗੇ, ਤਾਂ ਉਹ ਬਹੁਤ ਕੁਝ ਗੁਆ ਬੈਠਣਗੇ। ਉਨ੍ਹਾਂ ਦੇ ਇਸ ਵਿਡੀਓ ਨੂੰ ਪੰਜਾਬੀ ਗਾਇਕ ਜੈਜ਼ੀ ਬੀ ਨੇ ਆਪਣੇ ਟਵਿਟਰ ਹੈਂਡਲ ਉੱਤੇ ਸ਼ੇਅਰ ਕੀਤਾ ਹੈ।  jazzy b at farmer protest delhi ਜੈਜ਼ੀ ਬੀ ਵੱਲੋਂ ਸ਼ੇਅਰ ਕੀਤੇ ਵਿਡੀਓ ਵਿੱਚ ਨਸੀਰੁੱਦੀਨ ਸ਼ਾਹ ਨੇ ਕਿਹਾ ਹੈ ਕਿ ਸਾਡੀ ਫ਼ਿਲਮ ਇੰਡਸਟ੍ਰੀ ਵਿੱਚ ਕੁਝ ‘ਧੁਰਿੰਦਰ’ ਲੋਕ ਹਨ, ਜਿਨ੍ਹਾਂ ਨੂੰ ਲੱਗਦਾ ਹੈ ਕਿ ਜੇ ਉਹ ਕਿਸਾਨਾਂ ਦੇ ਹੱਕ ਵਿੱਚ ਬੋਲੇ ਤਾਂ ਉਨ੍ਹਾਂ ਦਾ ਨੁਕਸਾਨ ਹੋ ਜਾਵੇਗਾ। ‘ਬਈ, ਜਦੋਂ ਤੁਸੀਂ ਇੰਨਾ ਕਮਾ ਲਿਆ ਹੈ ਕਿ ਤੁਹਾਡੀਆਂ ਸੱਤ ਪੁਸ਼ਤਾਂ ਬਹਿ ਕੇ ਉਸ ਨੂੰ ਖਾ ਸਕਦੀਆਂ ਹਨ, ਤਦ ਕਿੰਨਾ ਕੁ ਗੁਆ ਲਵੋਗੇ?’

ਜੈਜ਼ੀ ਬੀ ਨੇ ਨਸੀਰ ਬਾਰੇ ਟਿੱਪਣੀ ਕਰਦਿਆਂ ਲਿਖਿਆ ਹੈ, ਇਹ ਹੁੰਦਾ ਹੈ ਮਰਦ। ਜੈਜ਼ੀ ਬੀ ਦੀ ਇਹ ਪੋਸਟ  ਵਾਇਰਲ ਹੋ ਰਹੀ ਹੈ।  

0 Comments
0

You may also like