ਭਾਈ ਗਗਨਪ੍ਰੀਤ ਸਿੰਘ (ਸ੍ਰੀ ਮੁਕਤਸਰ ਸਾਹਿਬ ਵਾਲੇ) ਦੀ ਆਵਾਜ਼ ’ਚ ਨਵਾਂ ਸ਼ਬਦ ‘ਨਾਸਿਰੋ ਮਨਸੂਰ ਗੁਰ ਗੋਬਿੰਦ ਸਿੰਘ’ ਰਿਲੀਜ਼

written by Rupinder Kaler | January 01, 2020

ਪੀਟੀਸੀ ਰਿਕਾਰਡਜ਼ ਤੇ ਸਿਮਰਨ ਸਟੂਡੀਓ ਵੱਲੋਂ ਭਾਈ ਗਗਨਪ੍ਰੀਤ ਸਿੰਘ ਜੀ ਸ੍ਰੀ ਮੁਕਤਸਰ ਸਾਹਿਬ ਵਾਲਿਆਂ ਦੀ ਆਵਾਜ਼ ਵਿੱਚ ਨਵਾਂ ਸ਼ਬਦ ਰਿਲੀਜ਼ ਕੀਤਾ ਗਿਆ ਹੈ । ‘ਨਾਸਿਰੋ ਮਨਸੂਰ ਗੁਰ ਗੋਬਿੰਦ ਸਿੰਘ’ ਟਾਈਟਲ ਹੇਠ ਰਿਲੀਜ਼ ਇਸ ਸ਼ਬਦ ਨੂੰ ਮਿਊਜ਼ਿਕ ਅੰਮ੍ਰਿਤਪਾਲ ਸਿੰਘ ਜਲੰਧਰ ਵਾਲਿਆਂ ਨੇ ਦਿੱਤਾ ਹੈ ਤੇ ਆਡੀਓ ਮੇਜਰ ਸਿੰਘ ਲੁਧਿਆਣਾ ਨੇ ਤਿਆਰ ਕੀਤੀ ਹੈ । ਸ਼ਬਦ ਦੀ ਵੀਡੀਓ ਪੀਟੀਸੀ ਰਿਕਾਰਡਜ਼ ਵੱਲੋਂ ਬਣਾਈ ਗਈ ਹੈ । ਇਸ ਸ਼ਬਦ ਦਾ ਤੁਸੀਂ ਪੀਟੀਸੀ ਪੰਜਾਬੀ ਤੇ ਪੀਟੀਸੀ ਚੱਕਦੇ ’ਤੇ ਅਨੰਦ ਮਾਣ ਸਕਦੇ ਹੋ । ਇਸ ਤੋਂ ਇਲਾਵਾ ਇਸ ਸ਼ਬਦ ਨੂੰ ਪੀਟੀਸੀ ਰਿਕਾਰਡਜ਼ ਦੇ ਯੂ-ਟਿਊਬ ਚੈਨਲ ਅਤੇ ਪੀਟੀਸੀ ਪਲੇਅ’ ਐਪ ’ਤੇ ਸੁਣ ਸਕਦੇ ਹੋ । ਇਸ ਤੋਂ ਪਹਿਲਾਂ ਦੀ ਗੱਲ ਕੀਤੀ ਜਾਵੇ ਤਾਂ ਨਵੇਂ ਸਾਲ ਦੇ ਮੌਕੇ ’ਤੇ ਪੀਟੀਸੀ ਰਿਕਾਰਡਜ਼ ਵੱਲੋਂ ਭਾਈ ਕੁਲਜੀਤ ਸਿੰਘ ਨੈਰੋਬੀ ਦੀ ਆਵਾਜ਼ ਵਿੱਚ ਅਰਦਾਸ ਸ਼ਬਦ ਰਿਲੀਜ਼ ਕੀਤਾ ਗਿਆ ਹੈ । ਪੀਟੀਸੀ ਰਿਕਾਰਡਜ਼ ਵੱਲੋਂ ਰਿਲੀਜ਼ ਕੀਤੇ ਇਸ ਸ਼ਬਦ ਨੂੰ ਦਰਸ਼ਕਾਂ ਦਾ ਭਰਪੂਰ ਪਿਆਰ ਮਿਲ ਰਿਹਾ ਹੈ ।

0 Comments
0

You may also like