ਭਾਈ ਗਗਨਪ੍ਰੀਤ ਸਿੰਘ (ਸ੍ਰੀ ਮੁਕਤਸਰ ਸਾਹਿਬ ਵਾਲੇ) ਦੀ ਆਵਾਜ਼ ’ਚ ਨਵਾਂ ਸ਼ਬਦ ‘ਨਾਸਿਰੋ ਮਨਸੂਰ ਗੁਰ ਗੋਬਿੰਦ ਸਿੰਘ’ ਰਿਲੀਜ਼

Written by  Rupinder Kaler   |  January 01st 2020 11:51 AM  |  Updated: January 01st 2020 11:54 AM

ਭਾਈ ਗਗਨਪ੍ਰੀਤ ਸਿੰਘ (ਸ੍ਰੀ ਮੁਕਤਸਰ ਸਾਹਿਬ ਵਾਲੇ) ਦੀ ਆਵਾਜ਼ ’ਚ ਨਵਾਂ ਸ਼ਬਦ ‘ਨਾਸਿਰੋ ਮਨਸੂਰ ਗੁਰ ਗੋਬਿੰਦ ਸਿੰਘ’ ਰਿਲੀਜ਼

ਪੀਟੀਸੀ ਰਿਕਾਰਡਜ਼ ਤੇ ਸਿਮਰਨ ਸਟੂਡੀਓ ਵੱਲੋਂ ਭਾਈ ਗਗਨਪ੍ਰੀਤ ਸਿੰਘ ਜੀ ਸ੍ਰੀ ਮੁਕਤਸਰ ਸਾਹਿਬ ਵਾਲਿਆਂ ਦੀ ਆਵਾਜ਼ ਵਿੱਚ ਨਵਾਂ ਸ਼ਬਦ ਰਿਲੀਜ਼ ਕੀਤਾ ਗਿਆ ਹੈ । ‘ਨਾਸਿਰੋ ਮਨਸੂਰ ਗੁਰ ਗੋਬਿੰਦ ਸਿੰਘ’ ਟਾਈਟਲ ਹੇਠ ਰਿਲੀਜ਼ ਇਸ ਸ਼ਬਦ ਨੂੰ ਮਿਊਜ਼ਿਕ ਅੰਮ੍ਰਿਤਪਾਲ ਸਿੰਘ ਜਲੰਧਰ ਵਾਲਿਆਂ ਨੇ ਦਿੱਤਾ ਹੈ ਤੇ ਆਡੀਓ ਮੇਜਰ ਸਿੰਘ ਲੁਧਿਆਣਾ ਨੇ ਤਿਆਰ ਕੀਤੀ ਹੈ । ਸ਼ਬਦ ਦੀ ਵੀਡੀਓ ਪੀਟੀਸੀ ਰਿਕਾਰਡਜ਼ ਵੱਲੋਂ ਬਣਾਈ ਗਈ ਹੈ ।

ਇਸ ਸ਼ਬਦ ਦਾ ਤੁਸੀਂ ਪੀਟੀਸੀ ਪੰਜਾਬੀ ਤੇ ਪੀਟੀਸੀ ਚੱਕਦੇ ’ਤੇ ਅਨੰਦ ਮਾਣ ਸਕਦੇ ਹੋ । ਇਸ ਤੋਂ ਇਲਾਵਾ ਇਸ ਸ਼ਬਦ ਨੂੰ ਪੀਟੀਸੀ ਰਿਕਾਰਡਜ਼ ਦੇ ਯੂ-ਟਿਊਬ ਚੈਨਲ ਅਤੇ ਪੀਟੀਸੀ ਪਲੇਅ’ ਐਪ ’ਤੇ ਸੁਣ ਸਕਦੇ ਹੋ ।

ਇਸ ਤੋਂ ਪਹਿਲਾਂ ਦੀ ਗੱਲ ਕੀਤੀ ਜਾਵੇ ਤਾਂ ਨਵੇਂ ਸਾਲ ਦੇ ਮੌਕੇ ’ਤੇ ਪੀਟੀਸੀ ਰਿਕਾਰਡਜ਼ ਵੱਲੋਂ ਭਾਈ ਕੁਲਜੀਤ ਸਿੰਘ ਨੈਰੋਬੀ ਦੀ ਆਵਾਜ਼ ਵਿੱਚ ਅਰਦਾਸ ਸ਼ਬਦ ਰਿਲੀਜ਼ ਕੀਤਾ ਗਿਆ ਹੈ । ਪੀਟੀਸੀ ਰਿਕਾਰਡਜ਼ ਵੱਲੋਂ ਰਿਲੀਜ਼ ਕੀਤੇ ਇਸ ਸ਼ਬਦ ਨੂੰ ਦਰਸ਼ਕਾਂ ਦਾ ਭਰਪੂਰ ਪਿਆਰ ਮਿਲ ਰਿਹਾ ਹੈ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network