ਨਤਾਸ਼ਾ ਨੇ ਪਤੀ ਹਾਰਦਿਕ ਪਾਂਡਿਆ ਨੂੰ ਖ਼ਾਸ ਅੰਦਾਜ਼ 'ਚ ਦਿੱਤੀ ਜਨਮਦਿਨ ਦੀ ਵਧਾਈ, ਸ਼ੇਅਰ ਕੀਤੀ ਵੀਡੀਓ

written by Pushp Raj | October 11, 2022 05:16pm

Hardik Pandya Birthday: ਭਾਰਤ ਦੇ ਮਸ਼ਹੂਰ ਕ੍ਰਿਕਟ ਖਿਡਾਰੀ ਹਾਰਦਿਕ ਪਾਂਡਿਆ ਅੱਜ ਆਪਣਾ 29ਵਾਂ ਜਨਮਦਿਨ ਮਨਾ ਰਹੇ ਹਨ। ਹਾਰਦਿਕ ਪਾਂਡਿਆ ਨੇ ਭਾਰਤੀ ਕ੍ਰਿਕਟ ਟੀਮ ਵਿੱਚ ਰਹਿੰਦੇ ਹੋਏ ਰਈ ਵਾਰ ਦੇਸ਼ ਦਾ ਮਾਣ ਵਧਾਇਆ ਹੈ। ਹਾਰਦਿਕ ਦੇ ਜਨਮਦਿਨ ਦੇ ਖ਼ਾਸ ਮੌਕੇ 'ਤੇ ਉਨ੍ਹਾਂ ਦੀ ਪਤਨੀ ਨਤਾਸ਼ਾ ਨੇ ਖ਼ਾਸ ਅੰਦਾਜ਼ ਵਿੱਚ ਉਨ੍ਹਾਂ ਨੂੰ ਜਨਮਦਿਨ ਦੀ ਵਧਾਈ ਦਿੱਤੀ ਹੈ।

Image Source : Instagram

ਹਾਲ ਹੀ ਵਿੱਚ ਨਤਾਸ਼ਾ ਨੇ ਆਪਣੇ ਅਧਿਕਾਰਿਤ ਇੰਸਟਾਗ੍ਰਾਮ ਅਕਾਉਂਟ ਉੱਤੇ ਇੱਕ ਵੀਡੀਓ ਸ਼ੇਅਰ ਕੀਤੀ ਹੈ। ਇਸ ਵੀਡੀਓ ਰਾਹੀਂ ਨਤਾਸ਼ਾ ਨੇ ਪਤੀ ਹਾਰਦਿਕ ਪਾਂਡਿਆ ਨੂੰ ਵਧਾਈ ਦਿੱਤੀ ਹੈ। ਇਹ ਵੀਡੀਓ ਵੱਖ-ਵੱਖ ਤਸਵੀਰਾਂ ਨਾਲ ਬਣਾਈ ਗਈ ਹੈ।

ਨਤਾਸ਼ਾ ਵੱਲੋਂ ਸ਼ੇਅਰ ਕੀਤੀ ਗਈ ਇਸ ਵੀਡੀਓ ਦੇ ਵਿੱਚ ਤੁਸੀਂ ਹਾਰਦਿਕ ਪਾਂਡਿਆ ਦੀਆਂ ਕੁਝ ਅਣਦੇਖਿਆਂ ਤਸਵੀਰਾਂ ਵੀ ਦੇਖ ਸਕਦੇ ਹੋ। ਵੀਡੀਓ 'ਚ ਹਾਰਦਿਕ ਵੱਖ-ਵੱਖ ਅੰਦਾਜ਼ 'ਚ ਨਜ਼ਰ ਆ ਰਹੇ ਹਨ। ਕੁਝ ਤਸਵੀਰਾਂ ਅਤੇ ਵੀਡੀਓਜ਼ 'ਚ ਹਾਰਦਿਕ ਆਪਣੇ ਬੇਟੇ ਨਾਲ ਤਾਂ ਕੁਝ 'ਚ ਨਤਾਸ਼ਾ ਨਾਲ ਮਸਤੀ ਕਰ ਰਹੇ ਹਨ। ਇੱਕ ਤਸਵੀਰ ਵਿੱਚ ਹਾਰਦਿਕ ਪਤਨੀ ਨਤਾਸ਼ਾ ਨਾਲ ਕੇਕ ਦੇ ਸਾਹਮਣੇ ਪੋਜ਼ ਦਿੰਦੇ ਹੋਏ ਨਜ਼ਰ ਆ ਰਹੇ ਹਨ।

Image Source : Instagram

ਇਸ ਵੀਡੀਓ ਨੂੰ ਸ਼ੇਅਰ ਕਰਦੇ ਹੋਏ ਨਤਾਸ਼ਾ ਨੇ ਪਤੀ ਲਈ ਇੱਕ ਬੇਹੱਦ ਖ਼ਾਸ ਸੰਦੇਸ਼ ਲਿਖਿਆ ਹੈ। ਨਤਾਸ਼ਾ ਨੇ ਆਪਣੀ ਪੋਸਟ ਦੇ ਕੈਪਸ਼ਨ 'ਚ ਲਿਖਿਆ, '' ਜਨਮਦਿਨ ਮੁਬਾਰਕ ਮੇਰੇ ਜੀਵਨ ਸਾਥੀ ❤️ ਤੁਸੀਂ ਸਾਨੂੰ ਸਾਰਿਆਂ ਨੂੰ ਮਾਣ ਮਹਿਸੂਸ ਕਰਵਾਉਂਦੇ ਹੋ ❤️ ਹਮੇਸ਼ਾ ਚਮਕਦੇ ਰਹੋ ਮੇਰੇ ਸਿਤਾਰੇ⭐️ ਮੈਂ ਹਮੇਸ਼ਾ ਤੁਹਾਡੇ ਨਾਲ ਹਾਂ @hardikpandya93 ਤੇ ਅਸੀਂ ਤੁਹਾਨੂੰ ਪਿਆਰ ਕਰਦੇ ਹਾਂ ਤੇ ਕਰਦੇ ਰਹਾਂਗੇ।"❤️❤️

ਹਾਰਦਿਕ ਨੇ ਵੀ ਨਤਾਸ਼ਾ ਦੇ ਜਨਮਦਿਨ ਵਾਲੇ ਪੋਸਟ 'ਤੇ ਜਵਾਬ ਦਿੱਤਾ, "ਲਵ ਯੂ ਬੇਬੀ" ❤️❤️ । ਇਸ ਦੇ ਨਾਲ-ਨਾਲ ਹਾਰਦਿਕ ਨੇ ਆਪਣੇ ਇੰਸਟਾਗ੍ਰਾਮ ਉੱਤੇ ਆਪਣੇ ਬੇਟੇ ਅਗਸਤਿਆ ਅਤੇ ਪਤਨੀ ਲਈ ਇੱਕ ਪੋਸਟ ਕੀਤੀ ਹੈ। ਇਸ ਪੋਸਟ ਵਿੱਚ ਉਨ੍ਹਾਂ ਨੇ ਦੱਸਿਆ ਕਿ ਉਹ ਜਨਮਦਿਨ ਦੇ ਖ਼ਾਸ ਮੌਕੇ 'ਤੇ ਆਪਣੇ ਬੇਟੇ ਤੇ ਪਤਨੀ ਨੂੰ ਬਹੁਤ ਮਿਸ ਕਰ ਰਹੇ ਹਨ।

Image Source : Instagram

ਹੋਰ ਪੜ੍ਹੋ: ਫ਼ਿਲਮ 'ਫੋਨ ਭੂਤ' ਦਾ ਟ੍ਰੇਲਰ ਦੇਖ ਵਿੱਕੀ ਕੌਸ਼ਲ ਨੇ ਪਤਨੀ ਕੈਟਰੀਨਾ ਨੂੰ ਕਿਹਾ ਭੂਤਨੀ, ਫੈਨਜ਼ ਨੇ ਇੰਝ ਦਿੱਤੇ ਰਿਐਕਸ਼ਨ

ਨਤਾਸ਼ਾ ਦੀ ਇਸ ਪੋਸਟ ਨੂੰ ਫੈਨਜ਼ ਬਹੁਤ ਪਸੰਦ ਕਰ ਰਹੇ ਹਨ ਤੇ ਇਸ 'ਤੇ ਕਮੈਂਟ ਕਰਕੇ ਆਪਣੇ ਚਹੇਤੇ ਕ੍ਰਿਕਟਰ ਨੂੰ ਜਨਮਦਿਨ ਦੀ ਵਧਾਈ ਦੇ ਰਹੇ ਹਨ। ਇੱਕ ਪ੍ਰਸ਼ੰਸਕ ਨੇ ਲਿਖਿਆ, "ਜਨਮਦਿਨ ਮੁਬਾਰਕ ਚੈਂਪੀਅਨ।" ਹਾਰਦਿਕ ਦੇ ਜਨਮਦਿਨ 'ਤੇ ਬਹੁਤ ਸਾਰੇ ਫੈਨਜ਼ ਨੇ ਹਾਰਟ ਈਮੋਜੀ ਦੇ ਨਾਲ ਸ਼ੁਭਕਾਮਨਾਵਾਂ ਦਿੱਤੀਆਂ ਹਨ।

You may also like