ਬਜ਼ੁਰਗ ਦੇ ਰੂਪ 'ਚ ਤੁਹਾਨੂੰ ਕਿਹੋ ਜਿਹਾ ਲੱਗਿਆ ਬਿੰਨੂ ਢਿੱਲੋਂ ਦਾ ਇਹ ਅੰਦਾਜ਼

written by Aaseen Khan | July 13, 2019

23 ਅਗਸਤ ਨੂੰ ਰਿਲੀਜ਼ ਹੋਣ ਜਾ ਰਹੀ ਪੰਜਾਬੀ ਫ਼ਿਲਮ 'ਨੌਕਰ ਵਹੁਟੀ ਦਾ' ਜਿਸ 'ਚ ਬਿੰਨੂ ਢਿੱਲੋਂ ਤੇ ਕੁਲਰਾਜ ਰੰਧਾਵਾ ਮੁੱਖ ਭੂਮਿਕਾ 'ਚ ਹਨ। ਫ਼ਿਲਮ ਦੇ ਫਰਸਟ ਲੁੱਕ ਪੋਸਟਰ ਸਾਹਮਣੇ ਚੁੱਕੇ ਹਨ ਜਿਸ 'ਚ ਬਿੰਨੂ ਢਿੱਲੋਂ ਅਤੇ ਕੁਲਰਾਜ ਰੰਧਾਵਾ ਦੀ ਜੋੜੀ ਤਾਂ ਨਜ਼ਰ ਆ ਹੀ ਰਹੀ ਹੈ ਨਾਲ ਹੀ ਬਿੰਨੂ ਢਿੱਲੋਂ ਨੇ ਆਪਣੀ ਬਜ਼ੁਰਗ ਵਾਲੀ ਲੁੱਕ ਨਾਲ ਸਾਰਿਆਂ ਨੂੰ ਸਰਪ੍ਰਾਈਜ਼ ਕੀਤਾ ਹੈ।

ਬਿੰਨੂ ਢਿੱਲੋਂ ਦਾ ਇਹ ਨਵਾਂ ਅੰਦਾਜ਼ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਸਮੀਪ ਕੰਗ ਦੇ ਨਿਰਦੇਸ਼ਨ 'ਚ ਫ਼ਿਲਮਾਈ ਗਈ ਇਹ ਫ਼ਿਲਮ ਫੈਮਿਲੀ ਕਾਮੇਡੀ ਡਰਾਮਾ ਹੋਣ ਵਾਲੀ ਹੈ।ਇਹਨਾਂ ਪੋਸਟਰਾਂ ਤੋਂ ਜਾਪਦਾ ਹੈ ਕਿ ਬਿੰਨੂ ਢਿੱਲੋਂ ਇਸ ਬਾਰ ਖ਼ੁਦ ਦੋ ਦੋ ਕਿਰਦਾਰ ਇਸ ਫ਼ਿਲਮ 'ਚ ਨਿਭਾਉਂਦੇ ਨਜ਼ਰ ਆਉਣਗੇ। ਰੋਹਿਤ ਕੁਮਾਰ, ਸੰਜੀਵ ਕੁਮਾਰ, ਰੁਚੀ ਅਤੇ ਆਸ਼ੂ ਮੁਨੀਸ਼ ਸਾਹਨੀ ਨੇ ਇਸ ਫ਼ਿਲਮ ਨੂੰ ਪ੍ਰੋਡਿਊਸ ਕੀਤਾ ਹੈ। ਹੋਰ ਵੇਖੋ : ਹੁਣ 'ਝੱਲੇ' ਹੋਣਗੇ ਸਰਗੁਣ ਮਹਿਤਾ ਅਤੇ ਬਿੰਨੂ ਢਿੱਲੋਂ, ਨਵੀਂ ਫ਼ਿਲਮ ਦਾ ਐਲਾਨ
ਬਿੰਨੂ ਢਿੱਲੋਂ ਅਤੇ ਕੁਲਰਾਜ ਰੰਧਾਵਾ ਤੋਂ ਇਲਾਵਾ ਫ਼ਿਲਮ 'ਚ ਜਸਵਿੰਦਰ ਭੱਲਾ, ਗੁਰਪ੍ਰੀਤ ਘੁੱਗੀ, ਪ੍ਰੀਤ ਆਨੰਦ ਅਤੇ ਉਪਾਸਨਾ ਸਿੰਘ ਵੀ ਅਹਿਮ ਭੂਮਿਕਾ ਨਿਭਾ ਰਹੇ ਹਨ। ਕੁਲਰਾਜ ਰੰਧਾਵਾ ਵੀ ਇਸ ਫ਼ਿਲਮ ਰਾਹੀਂ ਲੰਬੇ ਅਰਸੇ ਬਾਅਦ ਵਾਪਸੀ ਕਰ ਰਹੇ ਹਨ। ਦੇਖਣਾ ਹੋਵੇਗਾ ਦਰਸ਼ਕਾਂ ਨੂੰਵਹੁਟੀ ਦਾ ਇਹ ਨੌਕਰ ਕਿੰਨ੍ਹਾਂ ਕੁ ਪਸੰਦ ਆਉਂਦਾ ਹੈ।

0 Comments
0

You may also like