ਨਵ ਬਾਜਵਾ ਵਿਦੇਸ਼ 'ਚ ਸ਼ੁਰੂ ਕਰਨ ਜਾ ਰਹੇ ਨੇ ਨਵੀਂ ਫ਼ਿਲਮ ਦਾ ਸ਼ੂਟ ਸ਼ੁਰੂ,ਤਸਵੀਰ ਸਾਂਝੀ ਕਰ ਦਿੱਤੀ ਜਾਣਕਾਰੀ

Written by  Aaseen Khan   |  October 01st 2019 03:42 PM  |  Updated: October 01st 2019 03:42 PM

ਨਵ ਬਾਜਵਾ ਵਿਦੇਸ਼ 'ਚ ਸ਼ੁਰੂ ਕਰਨ ਜਾ ਰਹੇ ਨੇ ਨਵੀਂ ਫ਼ਿਲਮ ਦਾ ਸ਼ੂਟ ਸ਼ੁਰੂ,ਤਸਵੀਰ ਸਾਂਝੀ ਕਰ ਦਿੱਤੀ ਜਾਣਕਾਰੀ

ਪੰਜਾਬੀ ਇੰਡਸਟਰੀ ਦਾ ਟੈਲੇਂਟਡ ਕਲਾਕਾਰ ਐਕਟਰ ਡਾਇਰੈਕਟਰ ਅਤੇ ਲੇਖਕ ਨਵ ਬਾਜਵਾ ਜਿੰਨ੍ਹਾਂ ਦੀਆਂ ਫ਼ਿਲਮਾਂ ਦਰਸ਼ਕਾਂ ਦਾ ਦਿਲ ਜਿੱਤ ਜਾਂਦੀਆਂ ਹਨ। ਨਵ ਬਾਜਵਾ ਬਹੁਤ ਜਲਦ ਆਪਣੀ ਨਵੀਂ ਫ਼ਿਲਮ ਦਾ ਸ਼ੂਟ ਵਿਦੇਸ਼ 'ਚ ਸ਼ੁਰੂ ਕਰਨ ਜਾ ਰਹੇ ਹਨ ਜਿਸ ਦੀ ਜਾਣਕਾਰੀ ਉਹਨਾਂ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਸਾਂਝੀ ਕੀਤੀ ਹੈ। ਨਵ ਬਾਜਵਾ ਨੇ ਫ਼ਿਲਮ ਦਾ ਨਾਮ ਤਾਂ ਨਹੀਂ ਦੱਸਿਆ ਹੈ ਪਰ ਉਹਨਾਂ ਇਸ ਤਸਵੀਰ ਦੀ ਕੈਪਸ਼ਨ 'ਚ ਕਾਇਨਾਤ ਅਰੋੜਾ, ਜਸਵਿੰਦਰ ਭੱਲਾ, ਗੁਰਪ੍ਰੀਤ ਘੁੱਗੀ ਅਤੇ ਰੌਸ਼ਨ ਪ੍ਰਿੰਸ ਨੂੰ ਟੈਗ ਕੀਤਾ ਹੈ ਜਿਸ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਇਹ ਫ਼ਿਲਮ ਦੀ ਸਟਾਰ ਕਾਸਟ ਹੋਣ ਵਾਲੀ ਹੈ।

ਇਸ ਤੋਂ ਇਲਾਵਾ ਦੱਸ ਦਈਏ ਨਵ ਬਾਜਵਾ ਨਵੰਬਰ 'ਚ ਫ਼ਿਲਮ 'ਕਿੱਟੀ ਪਾਰਟੀ' ਨਾਲ ਸਿਨੇਮਾ 'ਤੇ ਦਰਸ਼ਨ ਦੇਣ ਵਾਲੇ ਹਨ ਜਿਸ ਨੂੰ ਲਿਖਿਆ ਤੇ ਨਿਰਦੇਸ਼ਨ ਖੁਦ ਨਵ ਬਾਜਵਾ ਵੱਲੋਂ ਕੀਤਾ ਗਿਆ ਹੈ। ਫ਼ਿਲਮ 'ਚ ਲੀਡ ਰੋਲ 'ਚ ਵੀ ਨਵ ਬਾਜਵਾ ਨਜ਼ਰ ਆਉਣਗੇ। ਕਿੱਟੀ ਪਾਰਟੀ 22 ਨਵੰਬਰ ਨੂੰ ਵੱਡੇ ਪਰਦੇ ‘ਤੇ ਦੇਖਣ ਨੂੰ ਮਿਲਣ ਵਾਲੀ ਹੈ। ਫ਼ਿਲਮ ਕਾਮੇਡੀ ਜੌਨਰ ਦੀ ਫ਼ਿਲਮ ਹੋਣ ਵਾਲੀ ਹੈ ਜਿਸ ‘ਚ ਮੈਗਾ ਸਟਾਰਕਾਸਟ ਦੇਖਣ ਨੂੰ ਮਿਲਣ ਵਾਲੀ ਹੈ।

ਹੋਰ ਵੇਖੋ : 'ਪ੍ਰਾਹੁਣਿਆਂ ਨੂੰ ਦਫ਼ਾ ਕਰੋ' 'ਚ ਰੁਬੀਨਾ ਬਾਜਵਾ ਨਾਲ ਬਣੇਗੀ ਕੁਲਵਿੰਦਰ ਬਿੱਲਾ ਦੀ ਜੋੜੀ, ਸੈੱਟ ਤੋਂ ਸਾਹਮਣੇ ਆਈਆਂ ਤਸਵੀਰਾਂ

ਦੱਸ ਦਈਏ ਇਸ ਫ਼ਿਲਮ ‘ਚ ਕਾਇਨਾਤ ਅਰੋੜਾ, ਮਨੀ ਬੋਪਾਰਾਏ, ਨੀਲੂ ਕੋਹਲੀ, ਅਨੀਤਾ ਦੇਵਗਨ, ਉਪਾਸਨਾ ਸਿੰਘ ਅਤੇ ਇਹਨਾਂ ਤੋਂ ਇਲਾਵਾ, ਗੁਰਪ੍ਰੀਤ ਘੁੱਗੀ, ਹਾਰਬੀ ਸੰਘਾ, ਨਵ ਬਾਜਵਾ, ਰਾਣਾ ਰਣਬੀਰ ਅਤੇ ਜਸਵਿੰਦਰ ਭੱਲਾ ਲੀਡ ਰੋਲ ਨਿਭਾ ਰਹੇ ਹਨ।ਨਵ ਬਾਜਵਾ ਇਸ ਮਹੀਨੇ ਕਿਹੜੀ ਫ਼ਿਲਮ ਦਾ ਸ਼ੂਟ ਸ਼ੁਰੂ ਕਰਨ ਜਾ ਰਹੇ ਉਸ ਬਾਰੇ ਤਾਂ ਹੁਣ ਆਉਣ ਵਾਲੇ ਸਮੇਂ 'ਚ ਪਤਾ ਚੱਲ ਸਕੇਗਾ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network