ਨਵ ਬਾਜਵਾ ਛੇਤੀ ਹੀ ਲੈ ਕੇ ਆ ਰਹੇ ਹਨ ਆਪਣਾ ਗਾਣਾ 'ਬਦਮਾਸ਼ੀ' ! 

Written by  Rupinder Kaler   |  July 22nd 2019 11:22 AM  |  Updated: July 22nd 2019 11:22 AM

ਨਵ ਬਾਜਵਾ ਛੇਤੀ ਹੀ ਲੈ ਕੇ ਆ ਰਹੇ ਹਨ ਆਪਣਾ ਗਾਣਾ 'ਬਦਮਾਸ਼ੀ' ! 

ਪੰਜਾਬੀ ਇੰਡਸਟਰੀ ਵਿੱਚ ਇੱਕ ਤੋਂ ਵੱਧ ਇੱਕ ਟੈਲੇਂਟ ਭਰਿਆ ਹੋਇਆ ਹੈ । ਜਿੱਥੇ ਕਈ ਗਾਇਕ ਅਦਾਕਾਰੀ ਦੇ ਖੇਤਰ ਵਿੱਚ ਆਏ ਨੇ ਉੱਥੇ ਕਈ ਅਦਾਕਾਰ ਹੁਣ ਗਾਇਕੀ ਦੇ ਖੇਤਰ ਵਿੱਚ ਵੀ ਕਿਸਮਤ ਆਜ਼ਮਾ ਰਹੇ ਹਨ । ਨਵ ਬਾਜਵਾ ਜਿਹੜੇ ਆਪਣੀ ਅਦਾਕਾਰੀ ਅਤੇ ਨਿਰਦੇਸ਼ਨ ਲਈ ਜਾਣੇ ਜਾਂਦੇ ਹਨ ਉਹ ਹੁਣ ਆਪਣਾ ਗਾਣਾ ਲੈ ਕੇ ਆ ਰਹੇ ਹਨ ।

ਬਦਮਾਸ਼ੀ ਟਾਈਟਲ ਹੇਠ ਰਿਲੀਜ਼ ਕੀਤੇ ਜਾਣ ਵਾਲੇ ਇਸ ਗਾਣੇ ਦੀ ਸ਼ੂਟਿੰਗ ਵੈਨਕੂਵਰ ਵਿੱਚ ਚੱਲ ਰਹੀ ਹੈ ਜਦੋਂ ਕਿ ਇਸ ਗਾਣੇ ਦਾ ਮਿਊਜ਼ਿਕ ਡੀਜੇ ਫਲੋਅ ਨੇ ਤਿਆਰ ਕੀਤਾ ਹੈ । ਗਾਣੇ ਦਾ ਵੀਡੀਓ ਜੈਸੀ ਧਨੋਆ ਨੇ ਤਿਆਰ ਕੀਤਾ ਹੈ । ਨਵ ਬਾਜਵਾ ਨੇ ਇਸ ਗਾਣੇ ਦੀਆਂ ਕੁਝ ਤਸਵੀਰਾਂ ਵੀ ਸਾਂਝੀਆਂ ਕੀਤੀਆਂ ਹਨ । ਜਿੰਨ੍ਹਾਂ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਇਸ ਗਾਣੇ ਦੀ ਵੀਡੀਓ ਕਾਫੀ ਸ਼ਾਨਦਾਰ ਹੋਣ ਵਾਲੀ ਹੈ ।

ਇਸ ਗਾਣੇ ਵਿੱਚ ਮਹਿੰਗੀਆਂ ਕਾਰਾਂ ਤੇ ਲਗਜ਼ਰੀ ਲਾਈਫ ਦੇਖਣ ਨੂੰ ਮਿਲੇਗੀ ।  ਨਵ ਬਾਜਵਾ ਦੇ ਕੰਮ ਦੀ ਗੱਲ ਕੀਤੀ ਜਾਵੇ ਤਾਂ ਗਾਣੇ ਤੋਂ ਇਲਾਵਾ ਉਹਨਾਂ ਦੀ ਫ਼ਿਲਮ ਕਿੱਟੀ ਪਾਰਟੀ ਵੀ 4 ਅਕਤੂਬਰ ਨੂੰ ਰਿਲੀਜ਼ ਹੋਣ ਵਾਲੀ ਹੈ ।ਇਸ ਫ਼ਿਲਮ ਦੀ ਕਹਾਣੀ ਤੇ ਡਾਇਰੈਕਸ਼ਨ ਖੁਦ ਨਵ ਬਾਜਵਾ ਕੀਤੀ ਹੈ । ਇਸ ਫ਼ਿਲਮ ਦਾ ਕੰਸੈਪਟ ਹੋਰਨਾਂ ਫ਼ਿਲਮਾਂ ਤੋਂ ਕਾਫੀ ਹਟ ਕੇ ਹੈ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network