ਕਿਸਾਨਾਂ ਦੇ ਸਮਰਥਨ ’ਚ ਅੱਗੇ ਆਏ ਨਵ ਭਾਟੀਆ, ਗਲੋਬਲ ਇੰਡੀਅਨ ਅਵਾਰਡ ਕੀਤਾ ਵਾਪਿਸ

written by Rupinder Kaler | December 30, 2020

ਨਵੇਂ ਖੇਤੀਬਾੜੀ ਕਾਨੂੰਨਾਂ ਦੇ ਵਿਰੁੱਧ ਪ੍ਰਦਰਸ਼ਨ ਪਿਛਲੇ ਇੱਕ ਮਹੀਨੇ ਤੋਂ ਚੱਲ ਰਿਹਾ ਹੈ। ਇਸ ਸਭ ਦੇ ਚਲਦੇ ਭਾਰਤੀ ਮੂਲ ਦੇ ਨਵ ਭਾਟੀਆ ਨੇ ਗਲੋਬਲ ਇੰਡੀਅਨ ਅਵਾਰਡ ਵਾਪਿਸ ਕਰਨ ਦਾ ਐਲਾਨ ਕੀਤਾ ਹੈ । ਨਵ ਭਾਟੀਆ ਵਾਲੀਬਾਲ ਖਿਡਾਰੀ ਹਨ। ਭਾਰਤੀ ਮੂਲ ਦੇ ਭਾਟੀਆ ਨੇ ਗਲੋਬਲ ਇੰਡੀਅਨ ਅਵਾਰਡ ਮਿਲਣ ਤੋਂ ਇੱਕ ਦਿਨ ਬਾਅਦ ਇਸ ਨੂੰ ਠਕਰਾਉਣ ਦਾ ਫੈਸਲਾ ਕੀਤਾ ਹੈ। Nav Bhatia ਹੋਰ ਪੜ੍ਹੋ :

Nav Bhatia ਕੈਨੇਡਾ-ਇੰਡੀਆ ਫਾਉਂਡੇਸ਼ਨ ਨੇ ਭਾਟੀਆ ਨੂੰ ਐਤਵਾਰ ਨੂੰ ਇਥੇ ਉਨ੍ਹਾਂ ਦੇ ਵਰਚੁਅਲ ਗਾਲਾ ਦੌਰਾਨ ਪੁਰਸਕਾਰ ਨਾਲ ਸਨਮਾਨਤ ਕੀਤਾ ਸੀ। ਇਸ ਪੁਰਸਕਾਰ ਨੂੰ ਸਵੀਕਾਰਦਿਆਂ ਭਾਟੀਆ ਨੇ ਆਪਣੇ ਪਹਿਲੇ ਰਿਕਾਰਡ ਕੀਤੇ ਭਾਸ਼ਣ ਵਿਚ ਕਿਹਾ ਕਿ ਉਹ ਰਤਨ ਟਾਟਾ, ਦੀਪਕ ਚੋਪੜਾ, ਨਾਰਾਇਣਮੂਰਤੀ ਅਤੇ ਮੋਂਟੇਕ ਸਿੰਘ ਆਹਲੂਵਾਲੀਆ ਵਰਗੇ ਦਿੱਗਜਾਂ ਦੀ ਸੂਚੀ ਵਿਚ ਸ਼ਾਮਲ ਹੋਣਾ ਮਾਣ ਮਹਿਸੂਸ ਕਰਦੇ ਹਨ, ਜਿਨ੍ਹਾਂ ਨੂੰ ਪਹਿਲਾਂ ਹੀ ਇਹ ਪੁਰਸਕਾਰ ਮਿਲ ਚੁੱਕਾ ਹੈ। Nav Bhatia ਪਰ ਅਵਾਰਡ ਮਿਲਣ ਦੇ ਇੱਕ ਦਿਨ ਬਾਅਦ ਹੀ ਭਾਟੀਆ ਨੇ ਭਾਰਤ ਵਿੱਚ ਕਿਸਾਨ ਅੰਦੋਲਨ ਦੇ ਸਮਰਥਨ ਵਿੱਚ ਪੁਰਸਕਾਰ ਲੈਣ ਤੋਂ ਇਨਕਾਰ ਕਰ ਦਿੱਤਾ। ਭਾਟੀਆ ਨੇ ਆਪਣੇ ਇੱਕ ਬਿਆਨ ਵਿੱਚ ਕਿਹਾ, ‘ਸੱਚ ਬੋਲਾਂ ਮੈਂ ਰਾਜਨੀਤੀ ਤੋਂ ਦੂਰ ਰਹਿੰਦਾ ਹਾਂ, ਪਰ ਮੈਂ ਇਕ ਮਾਣਮੱਤਾ ਸਿੱਖ ਹਾਂ ਅਤੇ ਇਹ ਸਭ ਤੋਂ ਪਹਿਲਾਂ ਅਤੇ ਸਭ ਤੋਂ ਮਹੱਤਵਪੂਰਮਨ ਹੈ ….ਮੇਰਾ ਦਿਲ ਇਸ ਸਮੇਂ ਇਸ ਪੁਰਸਕਾਰ ਨੂੰ ਸਵੀਕਾਰ ਨਹੀਂ ਕਰ ਸਕਦਾ, ਕਿਉਂਕਿ ਸਾਰੇ ਭਾਰਤ ਵਿਚ ਮੇਰੇ ਭਰਾ ਅਤੇ ਭੈਣ ਦੁਖੀ ਹਨ । ਮੈਂ ਭਾਰਤ ਦੇ ਸਾਰੇ ਕਿਸਾਨਾਂ ਦੇ ਨਾਲ ਖੜਾ ਹਾਂ। ਮੈਂ ਇਕ ਸੁਰੱਖਿਅਤ ਅਤੇ ਸ਼ਾਂਤੀਪੂਰਨ ਹੱਲ ਲਈ ਦੁਆ ਕਰਦਾ ਹਾਂ।

0 Comments
0

You may also like