ਦਰਸ਼ਕਾਂ ਦੇ ਦਿਲਾਂ ਨੂੰ ਛੂਹ ਰਿਹਾ ਹੈ ਨਵਰਾਜ ਹੰਸ ਦਾ ਨਵਾਂ ਗੀਤ ‘ਖ਼ਾਸ’, ਦੇਖੋ ਵੀਡੀਓ

written by Lajwinder kaur | August 18, 2020

ਪੰਜਾਬੀ ਗਾਇਕ ਨਵਰਾਜ ਹੰਸ ਜੋ ਕਿ ਲੰਬੇ ਅਰਸੇ ਬਾਅਦ ਆਪਣੇ ਨਵੇਂ ਪੰਜਾਬੀ ਗੀਤ ਦੇ ਨਾਲ ਦਰਸ਼ਕਾਂ ਦੇ ਰੁਬਰੂ ਹੋਏ ਨੇ । ਉਹ ਖ਼ਾਸ (Khaas) ਟਾਈਟਲ ਹੇਠ ਨਵਾਂ ਸੈਡ ਸੌਂਗ ਲੈ ਕੇ ਆਏ ਨੇ ।  ਇਸ ਗੀਤ ਦੇ ਬੋਲ ਤੇ ਮਿਊਜ਼ਿਕ ਆਜ਼ਾਦ ਨੇ ਦਿੱਤਾ ਹੈ । ਇਸ ਗੀਤ ਦਾ ਸ਼ਾਨਦਾਰ ਵੀਡੀਓ Aman Prajapat ਵੱਲੋਂ ਤਿਆਰ ਕੀਤਾ ਹੈ । ਵੀਡੀਓ ਨੂੰ ਵਿਦੇਸ਼ ਦੀਆਂ ਖ਼ੂਬਸੂਰਤ ਲੋਕੇਸ਼ਨਾਂ ਉੱਤੇ ਸ਼ੂਟ ਕੀਤਾ ਗਿਆ ਹੈ । ਵੀਡੀਓ ‘ਚ ਅਦਾਕਾਰੀ ਕਰਦੇ ਹੋਏ ਦਿਖਾਈ ਦੇ ਰਹੇ ਨੇ ਨਵਰਾਜ ਹੰਸ ਤੇ ਅਦਾਕਾਰਾ ਇਹਾਨਾ ਢਿੱਲੋਂ । ਗੀਤ ਦੇ ਵੀਡੀਓ ਨੂੰ ਸਪੀਡ ਰਿਕਾਰਡਜ਼ ਦੇ ਯੂਟਿਊਬ ਚੈਨਲ ਉੱਤੇ ਰਿਲੀਜ਼ ਕੀਤਾ ਗਿਆ ਹੈ । ਦਰਸ਼ਕਾਂ ਨੂੰ ਗੀਤ ਬਹੁਤ ਪਸੰਦ ਆ ਰਿਹਾ ਹੈ । ਜੇ ਗੱਲ ਕਰੀਏ ਨਵਰਾਜ ਹੰਸ ਦੇ ਵਰਕ ਫਰੰਟ ਦੀ ਤਾਂ ਉਹ ਇਸ ਤੋਂ ਪਹਿਲਾਂ ਵੀ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਕਈ ਹਿੱਟ ਗੀਤ ਦੇ ਚੁੱਕੇ ਨੇ । ਇਸ ਤੋਂ ਇਲਾਵਾ ਉਹ ਬਾਲੀਵੁੱਡ ‘ਚ ਕਾਫੀ ਸਰਗਰਮ ਨੇ । ਉਹ ਕਈ ਹਿੰਦੀ ਫ਼ਿਲਮਾਂ ‘ਚ ਗੀਤ ਗਾ ਚੁੱਕੇ ਨੇ ।

0 Comments
0

You may also like