ਦਰਸ਼ਕਾਂ ਦੇ ਦਿਲਾਂ ਨੂੰ ਛੂਹ ਰਿਹਾ ਹੈ ਨਵਰਾਜ ਹੰਸ ਦਾ ਨਵਾਂ ਗੀਤ ‘ਖ਼ਾਸ’, ਦੇਖੋ ਵੀਡੀਓ

Written by  Lajwinder kaur   |  August 18th 2020 03:09 PM  |  Updated: August 18th 2020 03:12 PM

ਦਰਸ਼ਕਾਂ ਦੇ ਦਿਲਾਂ ਨੂੰ ਛੂਹ ਰਿਹਾ ਹੈ ਨਵਰਾਜ ਹੰਸ ਦਾ ਨਵਾਂ ਗੀਤ ‘ਖ਼ਾਸ’, ਦੇਖੋ ਵੀਡੀਓ

ਪੰਜਾਬੀ ਗਾਇਕ ਨਵਰਾਜ ਹੰਸ ਜੋ ਕਿ ਲੰਬੇ ਅਰਸੇ ਬਾਅਦ ਆਪਣੇ ਨਵੇਂ ਪੰਜਾਬੀ ਗੀਤ ਦੇ ਨਾਲ ਦਰਸ਼ਕਾਂ ਦੇ ਰੁਬਰੂ ਹੋਏ ਨੇ । ਉਹ ਖ਼ਾਸ (Khaas) ਟਾਈਟਲ ਹੇਠ ਨਵਾਂ ਸੈਡ ਸੌਂਗ ਲੈ ਕੇ ਆਏ ਨੇ ।

 ਇਸ ਗੀਤ ਦੇ ਬੋਲ ਤੇ ਮਿਊਜ਼ਿਕ ਆਜ਼ਾਦ ਨੇ ਦਿੱਤਾ ਹੈ । ਇਸ ਗੀਤ ਦਾ ਸ਼ਾਨਦਾਰ ਵੀਡੀਓ Aman Prajapat ਵੱਲੋਂ ਤਿਆਰ ਕੀਤਾ ਹੈ । ਵੀਡੀਓ ਨੂੰ ਵਿਦੇਸ਼ ਦੀਆਂ ਖ਼ੂਬਸੂਰਤ ਲੋਕੇਸ਼ਨਾਂ ਉੱਤੇ ਸ਼ੂਟ ਕੀਤਾ ਗਿਆ ਹੈ । ਵੀਡੀਓ ‘ਚ ਅਦਾਕਾਰੀ ਕਰਦੇ ਹੋਏ ਦਿਖਾਈ ਦੇ ਰਹੇ ਨੇ ਨਵਰਾਜ ਹੰਸ ਤੇ ਅਦਾਕਾਰਾ ਇਹਾਨਾ ਢਿੱਲੋਂ । ਗੀਤ ਦੇ ਵੀਡੀਓ ਨੂੰ ਸਪੀਡ ਰਿਕਾਰਡਜ਼ ਦੇ ਯੂਟਿਊਬ ਚੈਨਲ ਉੱਤੇ ਰਿਲੀਜ਼ ਕੀਤਾ ਗਿਆ ਹੈ । ਦਰਸ਼ਕਾਂ ਨੂੰ ਗੀਤ ਬਹੁਤ ਪਸੰਦ ਆ ਰਿਹਾ ਹੈ ।

ਜੇ ਗੱਲ ਕਰੀਏ ਨਵਰਾਜ ਹੰਸ ਦੇ ਵਰਕ ਫਰੰਟ ਦੀ ਤਾਂ ਉਹ ਇਸ ਤੋਂ ਪਹਿਲਾਂ ਵੀ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਕਈ ਹਿੱਟ ਗੀਤ ਦੇ ਚੁੱਕੇ ਨੇ । ਇਸ ਤੋਂ ਇਲਾਵਾ ਉਹ ਬਾਲੀਵੁੱਡ ‘ਚ ਕਾਫੀ ਸਰਗਰਮ ਨੇ । ਉਹ ਕਈ ਹਿੰਦੀ ਫ਼ਿਲਮਾਂ ‘ਚ ਗੀਤ ਗਾ ਚੁੱਕੇ ਨੇ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network