ਪਹਿਲੀ ਵਾਰ ਨਵਰਾਜ ਹੰਸ ਮਿਲੇ ਆਪਣੇ ਭਤੀਜੇ ਰੇਦਾਨ ਦੇ ਨਾਲ, ਪਿਆਰੀ ਜਿਹੀ ਪੋਸਟ ਪਾ ਕੇ ਸ਼ੇਅਰ ਕੀਤੀ ਇਹ ਤਸਵੀਰ

Written by  Lajwinder kaur   |  August 26th 2020 09:49 AM  |  Updated: August 26th 2020 09:53 AM

ਪਹਿਲੀ ਵਾਰ ਨਵਰਾਜ ਹੰਸ ਮਿਲੇ ਆਪਣੇ ਭਤੀਜੇ ਰੇਦਾਨ ਦੇ ਨਾਲ, ਪਿਆਰੀ ਜਿਹੀ ਪੋਸਟ ਪਾ ਕੇ ਸ਼ੇਅਰ ਕੀਤੀ ਇਹ ਤਸਵੀਰ

ਪੰਜਾਬੀ ਗਾਇਕ ਨਵਰਾਜ ਹੰਸ ਜੋ ਕਿ ਸੋਸ਼ਲ ਮੀਡੀਆ ਉੱਤੇ ਕਾਫੀ ਸਰਗਰਮ ਰਹਿੰਦੇ ਨੇ । ਉਨ੍ਹਾਂ ਨੇ ਆਪਣੇ ਨਵਜੰਮੇ ਭਤੀਜੇ ਦੀ ਪਿਆਰੀ ਜਿਹੀ ਤਸਵੀਰ ਸਾਂਝੀ ਕੀਤੀ ਹੈ । ਉਹ ਪਹਿਲੀ ਵਾਰ ਆਪਣੇ ਛੋਟੇ ਭਰਾ ਯੁਵਰਾਜ ਹੰਸ ਤੇ ਮਾਨਸੀ ਸ਼ਰਮਾ ਦੇ ਬੇਟੇ ਨੂੰ ਮਿਲੇ ਨੇ ।  ਉਨ੍ਹਾਂ ਨੇ ਤਸਵੀਰ ਪੋਸਟ ਕਰਦੇ ਹੋਏ ਲਿਖਿਆ ਹੈ, ‘ਆਖਿਰਕਾਰ ਵੱਡੇ ਪਾਪਾ ਤੇ ਵੱਡੀ ਮੰਮੀ ਰੇਦਾਨ ਨੂੰ ਮਿਲ ਪਾਏ ਨੇ । ਪਰਮਾਤਮਾ ਦਾ ਸ਼ੁਕਰ ਹੈ’ । ਇਸ ਤਸਵੀਰ ‘ਚ ਰੇਦਾਨ ਉੱਤੇ ਪਿਆਰ ਲੁਟਾਉਂਦੇ ਹੋਏ ਦਿਖਾਈ ਦੇ ਰਹੇ ਨੇ ਨਵਰਾਜ ਹੰਸ ਤੇ ਉਨ੍ਹਾਂ ਦੀ ਪਤਨੀ ਅਜੀਤ ਮਹਿੰਦੀ । ਦਰਸ਼ਕਾਂ ਨੂੰ ਇਹ ਤਸਵੀਰ ਖੂਬ ਪਸੰਦ ਆ ਰਹੀ ਹੈ ।

ਜੇ ਗੱਲ ਕਰੀਏ ਨਵਰਾਜ ਹੰਸ ਦੇ ਵਰਕ ਫਰੰਟ ਦੀ ਤਾਂ ਉਹ ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਨਾਲ ਬਾਲੀਵੁੱਡ ਦੀਆਂ ਕਈ ਫ਼ਿਲਮਾਂ ‘ਚ ਸੁਪਰ ਹਿੱਟ ਗੀਤ ਦੇ ਚੁੱਕੇ ਨੇ । ਹਾਲ ਹੀ ‘ਚ ਉਹ ‘ਖ਼ਾਸ’ ਗੀਤ ਦੇ ਨਾਲ ਦਰਸ਼ਕਾਂ ਦੇ ਸਨਮੁੱਖ ਹੋਏ ਨੇ । ਇਸ ਗੀਤ ਨੂੰ ਦਰਸ਼ਕਾਂ ਵੱਲੋਂ ਭਰਵਾਂ ਹੁੰਗਾਰਾ ਮਿਲ ਰਿਹਾ ਹੈ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network