ਨਵਰਾਜ ਹੰਸ ਦਾ ਨਵਾਂ ਗੀਤ ‘ਪੱਥਰ’ ਹੋਇਆ ਰਿਲੀਜ਼

written by Shaminder | November 06, 2020

ਨਵਰਾਜ ਹੰਸ ਦਾ ਨਵਾਂ ਗੀਤ ‘ਪੱਥਰ’ ਰਿਲੀਜ਼ ਹੋ ਚੁੱਕਿਆ ਹੈ । ਇਸ ਗੀਤ ਦੇ ਬੋਲ ਮਨਿੰਦਰ ਕੈਲੀ ਨੇ ਲਿਖੇ ਨੇ ਅਤੇ ਮਿਊਜ਼ਿਕ ਦੇਸੀ ਰੂਟਜ਼ ਵੱਲੋਂ ਦਿੱਤਾ ਗਿਆ ਹੈ ।ਇਸ ਗੀਤ ਨੂੰ ਟੀ-ਸੀਰੀਜ਼ ਦੇ ਲੇਬਲ ਹੇਠ ਰਿਲੀਜ਼ ਕੀਤਾ ਗਿਆ ਹੈ ।ਇਹ ਗੀਤ ਸੈਡ ਸੌਂਗ ਜੋਨਰ ਦਾ ਹੈ । navraj hans ਜਿਸ ‘ਚ ਰਿਸ਼ਤਿਆਂ ਦੇ ਤਾਣੇ ਬਾਣੇ ਨੂੰ ਦਰਸਾਉਣ ਦੀ ਕੋਸ਼ਿਸ਼ ਕੀਤੀ ਗਈ ਹੈ । ਕਈ ਵਾਰ ਅਤੀਤ ਦੀਆਂ ਗਲਤੀਆਂ ਦਾ ਖਾਮਿਆਜ਼ਾ ਇਨਸਾਨ ਨੂੰ ਆਪਣੇ ਵਰਤਮਾਨ ‘ਚ ਭੋਗਣਾ ਪੈ ਜਾਂਦਾ ਹੈ । ਹੋਰ ਪੜ੍ਹੋ : ਨਵਰਾਜ ਹੰਸ ਆਪਣੇ ਭਤੀਜੇ ਰੇਦਾਨ ‘ਤੇ ਪਿਆਰ ਲੁਟਾਉਂਦੇ ਆਏ ਨਜ਼ਰ, ਇਹ ਤਸਵੀਰ ਦਰਸ਼ਕਾਂ ਨੂੰ ਆ ਰਹੀ ਹੈ ਖੂਬ ਪਸੰਦ
navraj hans ਪਰ ਇਸ ਦੇ ਨਾਲ ਹੀ ਇਹ ਵੀ ਵਿਖਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਕਿ ਕਿਸੇ ਵੀ ਰਿਸ਼ਤੇ ਦੀ ਜੇ ਤੁਸੀਂ ਬੁਨਿਆਦ ਰੱਖਣ ਜਾ ਰਹੇ ਹੋ ਤਾਂ ਸਭ ਤੋਂ ਪਹਿਲਾਂ ਸਭ ਕੁਝ ਸੱਚ-ਸੱਚ ਦੱਸ ਦੇਣਾ ਚਾਹੀਦਾ ਹੈ । navraj hans ਕਿਉਂਕਿ ਜਦੋਂ ਕਿਸੇ ਤੋਂ ਕੋਈ ਗੁੱਝੀ ਗੱਲ ਪਤਾ ਲੱਗਦੀ ਹੈ ਤਾਂ ਫਿਰ ਰਿਸ਼ਤਿਆਂ ‘ਚ ਦਰਾਰ ਆਉਣ ਲੱਗਿਆਂ ਦੇਰ ਨਹੀਂ ਲੱਗਦੀ ।ਜਿਸ ਤੋਂ ਬਾਅਦ ਇਨ੍ਹਾਂ ਰਿਸ਼ਤਿਆਂ ਨੂੰ ਟੁੱਟਣ ‘ਚ ਜ਼ਰਾ ਜਿੰਨੀ ਵੀ ਦੇਰ ਨਹੀਂ ਲੱਗਦੀ ।ਇਸ ਗੀਤ ‘ਚ ਬਹੁਤ ਹੀ ਸੋਹਣਾ ਸੁਨੇਹਾ ਦੇਣ ਦੀ ਕੋਸ਼ਿਸ਼ ਵੀ ਕੀਤੀ ਗਈ ਹੈ ।

0 Comments
0

You may also like