ਨਵਰਾਜ ਹੰਸ ਨੇ ਵੀਡੀਓ ਸਾਂਝੀ ਕਰਕੇ ਦੱਸਿਆ ‘ਭੈਣਾਂ ਭਰਾਵਾਂ ਨਾਲੋਂ ਹੁੰਦੀਆਂ ਹਨ ਜ਼ਿਆਦਾ ਤਾਕਤਵਰ’

written by Rupinder Kaler | August 31, 2020

ਬਾਲੀਵੁੱਡ ਵਿਚ ਕਈ ਹਿੱਟ ਗਾਣੇ ਦੇਣ ਵਾਲੇ ਨਵਰਾਜ ਹੰਸ ਏਨੀਂ ਦਿਨੀਂ ਆਪਣੇ ਪਰਿਵਾਰ ਨਾਲ ਸਮਾਂ ਬਿਤਾ ਰਹੇ ਹਨ, ਜਿਸ ਦੀਆਂ ਉਹ ਅਕਸਰ ਤਸਵੀਰਾਂ ਸਾਂਝੀਆ ਕਰਦੇ ਰਹਿੰਦੇ ਹਨ । ਹਾਲ ਹੀ ਵਿੱਚ ਉਹਨਾਂ ਨੇ ਬਹੁਤ ਹੀ ਖ਼ਾਸ ਵੀਡੀਓ ਸ਼ੇਅਰ ਕੀਤੀ ਹੈ । ਇਸ ਵੀਡੀਓ ਵਿੱਚ ਉਹ ਤੇ ਉਹਨਾਂ ਦੇ ਭੈਣ ਨਜ਼ਰ ਆ ਰਹੀ ਹੈ । ਵੀਡੀਓ ਵਿੱਚ ਦੋਵੇਂ ਪੰਜਾ ਲੜਾਉਂਦੇ ਹੋਏ ਨਜ਼ਰ ਆ ਰਹੇ ਹਨ । https://www.instagram.com/p/CEi8rqWjyzi/ ਅਖੀਰ ਨਵਰਾਜ ਹੰਸ ਆਪਣੀ ਭੈਣ ਤੋਂ ਹਾਰ ਜਾਂਦੇ ਹਨ । ਜਿਸ ਤੋਂ ਉਹਨਾਂ ਦੀ ਭੈਣ ਬਹੁਤ ਖੁਸ਼ ਹੁੰਦੀ ਹੈ । ਇਸ ਵੀਡੀਓ ਨੂੰ ਉਹਨਾਂ ਨੇ ਬਹੁਤ ਹੀ ਪਿਆਰਾ ਜਿਹਾ ਕੈਪਸ਼ਨ ਦਿੱਤਾ ਹੈ । ਉਹਨਾਂ ਨੇ ਲਿਖਿਆ ਹੈ ‘ਭੈਣਾਂ ਹਮੇਸ਼ਾ ਭਰਾ ਨਾਲੋਂ ਜ਼ਿਆਦਾ ਤਾਕਤਵਰ ਹੁੰਦੀਆਂ ਹਨ …ਲਵ ਯੂ ਛੋਟੀ’ । https://www.instagram.com/p/CEeSuvtDGoO/ ਇਸ ਤੋਂ ਪਹਿਲਾਂ ਦੀ ਗੱਲ ਕੀਤੀ ਜਾਵੇ ਤਾਂ ਨਵਰਾਜ ਹੰਸ ਨੇ ਆਪਣੀ ਮਾਂ ਤੇ ਭਰਾ ਨਾਲ ਤਸਵੀਰ ਸਾਂਝੀ ਕੀਤੀ ਸੀ । ਉਹਨਾਂ ਦੇ ਵਰਕ ਫਰੰਟ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਦਾ ਹਾਲ ਹੀ ਵਿੱਚ ਸਿੰਗਲ ਟਰੈਕ ਆਇਆ ਹੈ । ਜਿਸ ਨੂੰ ਕਾਫੀ ਪਿਆਰ ਮਿਲ ਰਿਹਾ ਹੈ ।

0 Comments
0

You may also like