ਰੇਦਾਨ ਨੂੰ ਗਾਇਕੀ ਦੇ ਗੁਰ ਸਿਖਾਉਂਦੇ ਹੋਏ ਨਜ਼ਰ ਆਏ ਨਵਰਾਜ ਹੰਸ, ਗਾਇਕ ਨੇ ਸਾਂਝੀ ਕੀਤੀ ਇਹ ਵੀਡੀਓ

written by Lajwinder kaur | September 04, 2020

ਪੰਜਾਬੀ ਗਾਇਕ ਨਵਰਾਜ ਹੰਸ ਜੋ ਕਿ ਸੋਸ਼ਲ ਮੀਡੀਆ ਉੱਤੇ ਕਾਫੀ ਸਰਗਰਮ ਰਹਿੰਦੇ ਨੇ । ਏਨੀਂ ਦਿਨੀਂ ਉਹ ਆਪਣੇ ਪੰਜਾਬ ਵਾਲੇ ਘਰ ਪਹੁੰਚੇ ਹੋਏ ਨੇ । ਜਿੱਥੇ ਉਹ ਆਪਣੇ ਭਤੀਜੇ ਦੇ ਨਾਲ ਖੂਬ ਮਸਤੀ ਕਰ ਰਹੇ ਨੇ । ਉਨ੍ਹਾਂ ਨੇ ਰੇਦਾਨ ਦੇ ਨਾਲ ਇੱਕ ਨਵਾਂ ਵੀਡੀਓ ਸਾਂਝਾ ਕੀਤਾ ਹੈ ।

View this post on Instagram

 

Boss kidooo de lessons shuru ?? @hredaanyuvraajhans69 bugri

A post shared by Navraj Hans (@navraj_hans) on

ਹੋਰ ਵੇਖੋ : ਸ਼ਿਲਪਾ ਸ਼ੈੱਟੀ ਦਾ ਇਹ ਪੁਰਾਣਾ ਵੀਡੀਓ ਦਰਸ਼ਕਾਂ ਨੂੰ ਆ ਰਿਹਾ ਹੈ ਖੂਬ ਪਸੰਦ, ਅਦਾਕਾਰਾ Bowling ਗੇਮ ਖੇਡਦੇ ਆਈ ਨਜ਼ਰ, ਦੇਖੋ ਵੀਡੀਓ

ਇਸ ਵੀਡੀਓ ‘ਚ ਨਵਰਾਜ ਹੰਸ ਰੇਦਾਨ ਨੂੰ ਗਾਇਕੀ ਦੇ ਗੁਰ ਸਿਖਾ ਰਹੇ ਨੇ । ਉਹ ਸਰਗਮ ਗਾਉਂਦੇ ਹੋਏ ਨਜ਼ਰ ਆ ਰਹੇ ਨੇ । ਰੇਦਾਨ ਵੀ ਆਪਣੇ ਤਾਏ ਨੂੰ ਧਿਆਨ ਨਾਲ ਸੁਣਦਾ ਹੋਏ ਨਜ਼ਰ ਆ ਰਿਹਾ ਹੈ । ਤਾਏ ਤੇ ਭਤੀਜੇ ਦੀ ਇਹ ਵੀਡੀਓ ਦਰਸ਼ਕਾਂ ਨੂੰ ਖੂਬ ਪਸੰਦ ਆ ਰਹੀ ਹੈ ।

ਜੇ ਗੱਲ ਕਰੀਏ ਨਵਰਾਜ ਹੰਸ ਦੇ ਵਰਕ ਫਰੰਟ ਦੀ ਤਾਂ ਉਹ ਹਾਲ ਹੀ ‘ਚ ਪੰਜਾਬੀ ਗੀਤ ਖ਼ਾਸ ਦੇ ਨਾਲ ਦਰਸ਼ਕਾਂ ਦੇ ਰੁਬਰੂ ਹੋਏ ਸਨ । ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਨਾਲ ਉਹ ਬਾਲੀਵੁੱਡ ਜਗਤ ਦੀ ਕਈ ਫ਼ਿਲਮਾਂ ‘ਚ ਗੀਤ ਗਾ ਚੁੱਕੇ ਨੇ ।

0 Comments
0

You may also like