ਨਵਿਆ ਨੰਦਾ ਨੇ ਨਾਨਾ ਅਮਿਤਾਭ ਬੱਚਨ ਨੂੰ ਖ਼ਾਸ ਅੰਦਾਜ਼ 'ਚ ਦਿੱਤੀ ਜਨਮਦਿਨ ਦੀ ਵਧਾਈ, ਲਿਖਿਆ ਖ਼ਾਸ ਨੋਟ

written by Pushp Raj | October 11, 2022 11:29am

Navya wishes to Nana Amitabh Bachchan: ਬਾਲੀਵੁੱਡ ਦੇ ਮਹਾਨਾਇਕ ਅਮਿਤਾਭ ਬੱਚਨ ਅੱਜ ਆਪਣਾ 80ਵਾਂ ਜਨਮਦਿਨ ਮਨਾ ਰਹੇ ਹਨ। ਇਸ ਖ਼ਾਸ ਮੌਕੇ 'ਤੇ ਪਰਿਵਾਰਕ ਮੈਂਬਰ, ਬਾਲੀਵੁੱਡ ਸੈਲੇਬ੍ਰੀਟੀ ਅਤੇ ਫੈਨਜ਼ ਉਨ੍ਹਾਂ ਨੂੰ ਜਨਮਦਿਨ ਦੀ ਵਧਾਈ ਦੇ ਰਹੇ ਹਨ। ਇਸ ਖ਼ਾਸ ਮੌਕੇ 'ਤੇ ਨਵਿਆ ਨੰਦਾ ਨੇ ਵੀ ਆਪਣੇ ਪਿਆਰੇ ਨਾਨਾ ਅਮਿਤਾਭ ਬੱਚਨ ਨੂੰ ਖ਼ਾਸ ਅੰਦਾਜ਼ 'ਚ ਜਨਮਦਿਨ ਦੀ ਵਧਾਈ ਦਿੱਤੀ ਹੈ।

Image Source: Instagram

ਨਵਿਆ ਨਵੇਲੀ ਨੰਦਾ ਨੇ ਆਪਣੇ ਇੰਸਟਾਗ੍ਰਾਮ ਉੱਤੇ ਇੱਕ ਬੇਹੱਦ ਪਿਆਰੀ ਪੋਸਟ ਸਾਂਝੀ ਕੀਤੀ ਹੈ। ਨਾਨਾ ਅਮਿਤਾਭ ਬੱਚਨ ਦੇ ਜਨਮਦਿਨ ਦੇ ਖ਼ਾਸ ਮੌਕੇ 'ਤੇ ਨਵਿਆ ਨੇ ਇੰਸਟਾਗ੍ਰਾਮ ਉੱਤੇ ਇੱਕ ਅਣਦੇਖੀ ਤਸਵੀਰ ਸ਼ੇਅਰ ਕੀਤੀ ਹੈ।

ਨਵਿਆ ਵੱਲੋਂ ਸ਼ੇਅਰ ਕੀਤੀ ਗਈ ਇਹ ਤਸਵੀਰ ਉਸ ਦੇ ਬਚਪਨ ਦੀ ਹੈ। ਇਸ ਤਸਵੀਰ ਵਿੱਚ ਨਵਿਆ ਆਪਣੇ ਨਾਨਾ ਅਮਿਤਾਭ ਦੀ ਗੋਦ ਵਿੱਚ ਬੈਠੀ ਹੋਈ ਨਜ਼ਰ ਆ ਰਹੀ ਹੈ। ਦੋਵੇਂ ਬੜੇ ਹੀ ਪਿਆਰ ਭਰੇ ਅੰਦਾਜ਼ 'ਚ ਕਿਸੇ ਚੀਜ਼ ਵੱਲ ਵੇਖਦੇ ਹੋਏ ਨਜ਼ਰ ਆ ਰਹੇ ਹਨ। ਇਸ ਤਸਵੀਰ ਦੇ ਵਿੱਚ ਨਵਿਆ ਵੀ ਬੇਹੱਦ ਕਿਊਟ ਨਜ਼ਰ ਆ ਰਹੀ ਹੈ।

Image Source: Instagram

ਆਪਣੀ ਇਸ ਪੋਸਟ ਦੇ ਨਾਲ ਨਵਿਆ ਨਵੇਲੀ ਨੰਦਾ ਨੇ ਆਪਣੇ ਨਾਨਾ ਲਈ ਬੇਹੱਦ ਖ਼ਾਸ ਨੋਟ ਵੀ ਲਿਖਿਆ ਹੈ। ਨਵਿਆ ਨੇ ਆਪਣੇ ਇਸ ਪੋਸਟ ਦੇ ਕੈਪਸ਼ਨ ਵਿੱਚ ਇੱਕ ਕਵਿਤਾ ਲਿਖੀ ਹੈ। ਇਸ ਵਿੱਚ ਲਿਖਿਆ ਹੈ, " ਤੁ ਨਾ ਥੱਕੇਗਾ ਕਭੀ, ਤੁ ਨਾ ਰੁਕੇਗਾ ਕਭੀ, ਤੁ ਨਾ ਮੁੜੇਗਾ ਕਭੀ, ਕਰ ਸ਼ਪਥ, ਕਰ ਸ਼ਪਥ, ਕਰ ਸ਼ਪਥ, ਅਗਨੀਪੱਥ, ਅਗਨੀਪੱਥ, ਅਗਨੀਪੱਥ। ਤੁਹਾਡੇ ਵਰਗਾ ਨਾਂ ਕੋਈ ਹੈ ਅਤੇ ਨਾਂ ਹੀ ਕੋਈ ਕਦੇ ਹੋਵੇਗਾ❤️ happy birthday nana"

ਇਸ ਦੇ ਨਾਲ ਅਮਿਤਾਭ ਬੱਚਨ ਦੀ ਧੀ ਅਤੇ ਨਵਿਆ ਨੰਦਾ ਦੀ ਮਾਂ ਸ਼ਵੇਤਾ ਨੰਦਾ ਨੇ ਵੀ ਪਿਤਾ ਅਮਿਤਾਭ ਬੱਚਨ ਨੂੰ ਜਨਮਦਿਨ ਦੀ ਵਧਾਈ ਦਿੱਤੀ ਹੈ। ਸ਼ਵੇਤਾ ਬੱਚਨ ਨੇ ਵੀ ਆਪਣੇ ਪਿਤਾ ਦੇ ਨਾਂ 'ਤੇ ਜਨਮਦਿਨ 'ਤੇ ਖ਼ਾਸ ਪੋਸਟ ਸ਼ੇਅਰ ਕੀਤੀ ਹੈ। ਸ਼ਵੇਤਾ ਨੇ ਲਿਖਿਆ, "ਮੇਰੇ ਗ੍ਰੈਂਡ ਓਲਡਮੈਨ ਨੂੰ ਜਨਮਦਿਨ ਮੁਬਾਰਕ। "

Image Source: Instagram

ਹੋਰ ਪੜ੍ਹੋ: 80 ਸਾਲਾਂ ਦੇ ਹੋਏ ਅਮਿਤਾਭ ਬੱਚਨ, ਜਾਣੋ ਉਨ੍ਹਾਂ ਦੀ ਜ਼ਿੰਦਗੀ ਬਾਰੇ ਦਿਲਚਸਪ ਗੱਲਾਂ

ਵੱਡੀ ਗਿਣਤੀ 'ਚ ਫੈਨਜ਼ ਅਮਿਤਾਭ ਬੱਚਨ ਨੂੰ ਉਨ੍ਹਾਂ ਦੇ ਜਨਮਦਿਨ 'ਤੇ ਵਧਾਈ ਦੇ ਰਹੇ ਹਨ। ਕਈ ਬਾਲੀਵੁੱਡ ਸਟਾਰਸ ਅਤੇ ਸਾਊਥ ਸਿਨੇਮਾ ਦੇ ਕਲਾਕਾਰਾਂ ਨੇ ਵੀ ਬਿੱਗ ਬੀ ਨੂੰ ਬਰਥ ਡੇਅ ਵਿਸ਼ ਕੀਤੀ ਹੈ। ਇਸ ਦੇ ਨਾਲ ਹੀ ਬਿੱਗ ਬੀ ਦੇ ਬੰਗਲੇ 'ਜਲਸਾ' ਦੇ ਬਾਹਰ ਪ੍ਰਸ਼ੰਸਕਾਂ ਨੇ ਪਹੁੰਚ ਕੇ ਉਨ੍ਹਾਂ ਦੇ ਜਨਮਦਿਨ 'ਤੇ ਉਨ੍ਹਾਂ ਨੂੰ ਢੇਰ ਸਾਰੀਆਂ ਵਧਾਈਆਂ ਅਤੇ ਪਿਆਰ ਦਿੱਤਾ।

 

View this post on Instagram

 

A post shared by Navya Naveli Nanda (@navyananda)

You may also like