ਐਕਸਪਰਟ ਜੱਟ ਨਵਾਬ ਦਾ ਹੈ ਅੱਜ ਜਨਮ ਦਿਨ, ਪਹਿਲਾ ਗਾਣਾ ਕੱਢਣ ਲਈ ਲੈਣਾ ਪਿਆ ਸੀ ਲੋਨ …!

Written by  Rupinder Kaler   |  July 09th 2020 04:33 PM  |  Updated: July 09th 2020 04:33 PM

ਐਕਸਪਰਟ ਜੱਟ ਨਵਾਬ ਦਾ ਹੈ ਅੱਜ ਜਨਮ ਦਿਨ, ਪਹਿਲਾ ਗਾਣਾ ਕੱਢਣ ਲਈ ਲੈਣਾ ਪਿਆ ਸੀ ਲੋਨ …!

ਐਕਸਪਰਟ ਜੱਟ ਯਾਨੀ ਪੰਜਾਬੀ ਗਾਇਕ ਨਵਾਬ ਦਾ ਅੱਜ ਜਨਮ ਦਿਨ ਹੈ, ਉਹਨਾਂ ਦੇ ਜਨਮ ਦਿਨ ਤੇ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਖੂਬ ਵਾਇਰਲ ਹੋ ਰਿਹਾ ਹੈ ਜਿਸ ਵਿੱਚ ਉਹ ਆਪਣੀ ਟੀਮ ਨਾਲ ਕੇਕ ਕੱਟਦੇ ਹੋਏ ਨਜ਼ਰ ਆ ਰਹੇ ਹਨ । ਇਸ ਵੀਡੀਓ ਨੂੰ ਦੇਖ ਕੇ ਉਹਨਾਂ ਦੇ ਪ੍ਰਸ਼ੰਸਕ ਉਹਨਾਂ ਨੂੰ ਜਨਮ ਦਿਨ ਦੀਆਂ ਵਧਾਈਆ ਦੇ ਰਹੇ ਹਨ । ਤੁਹਾਨੂੰ ਦੱਸ ਦਿੰਦੇ ਹਾਂ ਕਿ ਨਵਾਬ ਨੇ ਲੋਕਾਂ ਵਿੱਚ ਆਪਣੀ ਵੱਖਰੀ ਪਹਿਚਾਣ ਬਨਾਉਣ ਲਈ ਬਹੁਤ ਮਿਹਨਤ ਕੀਤੀ ਹੈ । ਨਵਾਬ ਨੇ “ਐਕਸਪਰਟ ਜੱਟ” ਗਾਣੇ ਨਾਲ ਪੰਜਾਬੀ ਸੰਗੀਤ ਜਗਤ ਵਿੱਚ ਪੈਰ ਰੱਖਿਆ ਸੀ ।

https://www.instagram.com/p/CCajKpJn8Qq/?utm_source=ig_web_copy_link

ਇਸ ਗਾਣੇ ਨੇ ਨਵਾਬ ਨੂੰ ਸਫਲਤਾ ਦੀ ਉਸ ਉਚਾਈ ‘ਤੇ ਪਹੁੰਚਾ ਦਿੱਤਾ ਜਿਸ ‘ਤੇ ਕੋਈ ਕਿਸਮਤ ਵਾਲਾ ਹੀ ਪਹੁੰਚਦਾ ਹੈ ਤੇ ਉਹਨਾਂ ਦਾ ਇਹ ਗਾਣਾ ਹਰ ਡੀਜੇ ‘ਤੇ ਵੱਜਦਾ ਸੁਣਾਈ ਦਿੰਦਾ ਹੈ ।ਨਵਾਬ ਦੀ ਜ਼ਿੰਦਗੀ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਦਾ ਜਨਮ ਫਿਰੋਜ਼ਪੁਰ ਦੇ ਪਿੰਡ ਜੱਗ ਜਮਾਲਗੜ੍ਹ ਵਿੱਚ ਹੋਇਆ ਸੀ । ਨਵਾਬ ਨੇ ਆਪਣੇ ਸਕੂਲ ਦੀ ਪੜ੍ਹਾਈ ਡੀਏਵੀ ਸਕੂਲ ਜੱਗ ਜਮਾਲਗੜ੍ਹ ਵਿੱਚ ਹੀ ਪੁਰੀ ਕੀਤੀ ਸੀ ।ਨਵਾਬ ਨੇ ਕਾਲਜ ਦੀ ਪੜਾਈ ਵੀ ਫਿਰੋਜ਼ਪੁਰ ਤੋਂ ਕੀਤੀ ।ਉਹਨਾਂ ਦੇ ਸੰਗੀਤ ਦੀ ਸਿੱਖਿਆ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਨੇ ਅੱਠਵੀਂ ਕਲਾਸ ਤੋਂ ਹੀ ਸੰਗੀਤ ਦੇ ਸੁਰ ਸਿੱਖਣੇ ਸ਼ੁਰੂ ਕਰ ਦਿੱਤੇ ਸਨ ।

https://www.instagram.com/p/CBkIw8PHJEA/

ਉਹਨਾਂ ਦਿਨਾਂ ਵਿੱਚ ਨਵਾਬ ਆਪਣੇ ਘਰ ਦੇ ਚੁਬਾਰੇ ਵਿੱਚ ਕੁਲਦੀਪ ਮਾਣਕ ਦੇ ਗਾਣੇ ਗਾ ਕੇ ਰਿਆਜ਼ ਕਰਦੇ ਸਨ । ਹੁਣ ਵੀ ਨਵਾਬ ਆਪਣੀ ਸਫਲਤਾ ਦੀ ਕੁੰਜੀ ਕੁਲਦੀਪ ਮਾਣਕ ਨੂੰ ਹੀ ਮੰਨਦੇ ਹਨ ਤੇ ਉਹ ਮਾਣਕ ਨੂੰ ਹੀ ਆਪਣਾ ਗੁਰੂ ਮੰਨਦੇ ਹਨ ।ਨਵਾਬ ਨੂੰ ਆਪਣਾ ਪਹਿਲਾ ਗਾਣਾ ਕੱਢਣ ਲਈ ਤਕਰੀਬਨ ਛੇ ਸਾਲ ਸੰਘਰਸ਼ ਕਰਨਾ ਪਿਆ ।ਛੇ ਸਾਲਾਂ ਦੇ ਲੰਮੇ ਅਰਸੇ ਤੋਂ ਬਾਅਦ ਨਵਾਬ ਨੂੰ ਗਾਣਾ ਮਿਲਿਆ “ਐਕਸਪਰਟ ਜੱਟ”, ਪਰ ਇਸ ਗਾਣੇ ਨੂੰ ਜਾਰੀ ਕਰਨ ਲਈ ਵੀ ਨਵਾਬ ਨੂੰ ਕਈ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ ।

ਗਾਣਾ ਹੋਣ ਦੇ ਬਾਵਜੂਦ ਇਸ ਗਾਣੇ ਨੂੰ ਬਣਾਉਣ ਲਈ ਨਵਾਬ ਕੋਲ ਪੈਸੇ ਨਹੀਂ ਸਨ । ਗਾਣੇ ਦਾ ਬੈਕਗਰਾਉਂਡ ਮਿਉਜ਼ਿਕ ਬਣਾਉਣ ਲਈ ਨਵਾਬ ਨੇ ਲੋਨ ਲਿਆ ਪਰ ਇਹ ਮਿਉਜ਼ਿਕ ਕਿਸੇ ਨੂੰ ਵੀ ਪਸੰਦ ਨਹੀਂ ਆਇਆ ।ਇਸ ਕਰਕੇ ਨਵਾਬ ਨੂੰ ਪੂਰਾ ਗਾਣਾ ਮੁੜ ਤੋਂ ਕੰਪੋਜ ਅਤੇ ਸ਼ੂਟ ਕਰਨਾ ਪਿਆ ਪਰ ਗਾਣੇ ਦੇ ਰਿਲੀਜ਼ ਹੁੰਦੇ ਹੀ ਨਵਾਬ ਦੀ ਮਿਹਨਤ ਦਿਖਾਈ ਦੇਣ ਲੱਗੀ ਤੇ ਇਹ ਗਾਣਾ ਸੁਪਰ ਹਿੱਟ ਹੋ ਗਿਆ । ਇਸ ਗਾਣੇ ਨੇ ਆਪਣੇ ਨਾਲ ਨਵਾਬ ਨੂੰ ਵੀ ਪੁਰੀ ਦੁਨੀਆ ਵਿੱਚ ਵਾਇਰਲ ਕਰ ਦਿੱਤਾ ।ਇਸ ਗਾਣੇ ਨੇ ਨਵਾਬ ਨੂੰ ਹੁਣ ਹਿੱਟ ਗਾਇਕਾਂ ਦੀ ਲਿਸਟ ਵਿੱਚ ਸ਼ਾਮਿਲ ਕਰ ਦਿੱਤਾ ਹੈ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network