ਪਹਿਲਾ ਗਾਣਾ ਕੱਢਣ ਲਈ ਇਸ ਗਾਇਕ ਨੂੰ ਲੈਣਾ ਪਿਆ ਸੀ ਲੋਨ

Written by  Rupinder Kaler   |  October 25th 2018 08:09 AM  |  Updated: October 25th 2018 01:49 PM

ਪਹਿਲਾ ਗਾਣਾ ਕੱਢਣ ਲਈ ਇਸ ਗਾਇਕ ਨੂੰ ਲੈਣਾ ਪਿਆ ਸੀ ਲੋਨ

ਅੱਜ ਹਰ ਕੋਈ ਚਾਹੁੰਦਾ ਹੈ ਕਿ ਉਹ ਸਫਲਤਾ ਦੀਆਂ ਪੌੜੀਆਂ ਛੇਤੀ  ਚੜ੍ਹ ਜਾਵੇ । ਅਜਿਹਾ ਹੀ ਕੁਝ ਦਿਖਾਈ ਦੇ ਰਿਹਾ ਹੈ, ਪੰਜਾਬੀ ਸੰਗੀਤ ਜਗਤ ਵਿੱਚ ਜਿਥੇ ਹਰ ਦਿਨ ਨਵੇਂ ਗਾਇਕ ਆ ਰਹੇ ਹਨ ਤੇ ਇਹ ਗਾਇਕ ਚਾਹੁੰਦੇ ਹਨ ਕਿ ਉਹ ਇੱਕ ਹੀ ਦਿਨ ਵਿੱਚ ਲੋਕਾਂ ਵਿੱਚ ਫੇਮਸ ਹੋ ਜਾਣ ।ਇਹ ਜਿਨ੍ਹਾਂ ਸੌਖਾ ਦਿਖਾਈ ਦਿੰਦਾ ਹੈ, ਓਨਾ ਹੈ ਨਹੀਂ ਪਰ ਅੱਜ ਅਸੀਂ ਅਜਿਹੇ ਗਾਇਕ ਦੀ ਗੱਲ ਕਰਨ ਜਾ ਰਹੇ ਹਾਂ ਜਿਸ ਨੇ ਇੱਕ ਗਾਣੇ ਨਾਲ ਹੀ ਲੋਕਾਂ ਦੇ ਦਿਲਾਂ ਵਿੱਚ ਜਗ੍ਹਾ ਬਣਾ ਲਈ ਜੀ ਹਾਂ ਇਹ ਗਾਇਕ ਹਨ ਨਵਾਬ ।ਨਵਾਬ ਨੇ "ਐਕਸਪਰਟ ਜੱਟ" ਗਾਣੇ ਨਾਲ ਪੰਜਾਬੀ ਸੰਗੀਤ ਜਗਤ ਵਿੱਚ ਪੈਰ ਰੱਖਿਆ ਸੀ । ਇਸ ਗਾਣੇ ਨੇ ਨਵਾਬ ਨੂੰ ਸਫਲਤਾ ਦੀ ਉਸ ਉਚਾਈ 'ਤੇ ਪਹੁੰਚਾ ਦਿੱਤਾ ਜਿਸ 'ਤੇ ਕੋਈ ਕਿਸਮਤ ਵਾਲਾ ਹੀ ਪਹੁੰਚਦਾ ਹੈ ਤੇ ਉਹਨਾਂ ਦਾ ਇਹ ਗਾਣਾ ਹਰ ਡੀਜੇ 'ਤੇ ਵੱਜਦਾ ਸੁਣਾਈ ਦਿੰਦਾ ਹੈ ।

ਹੋਰ ਵੇਖੋ :ਮਲਾਇਕਾ ਅਰੋੜਾ-ਅਰਜੁਨ ਕਪੂਰ ਜਲਦ ਕਰ ਸਕਦੇ ਨੇ ਆਪਣੀ ਰਿਲੇਸ਼ਨਸ਼ਿਪ ਨੂੰ ਜਗ ਜਾਹਿਰ !

nawab singer

ਨਵਾਬ ਦੀ ਜ਼ਿੰਦਗੀ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਦਾ ਜਨਮ ਫਿਰੋਜ਼ਪੁਰ ਦੇ ਪਿੰਡ ਜੱਗ ਜਮਾਲਗੜ੍ਹ ਵਿੱਚ ਹੋਇਆ ਸੀ । ਨਵਾਬ ਨੇ ਆਪਣੇ ਸਕੂਲ ਦੀ ਪੜ੍ਹਾਈ ਡੀਏਵੀ ਸਕੂਲ ਜੱਗ ਜਮਾਲਗੜ੍ਹ ਵਿੱਚ ਹੀ ਪੁਰੀ ਕੀਤੀ ਸੀ ।ਨਵਾਬ ਨੇ ਕਾਲਜ ਦੀ ਪੜਾਈ ਵੀ ਫਿਰੋਜ਼ਪੁਰ ਤੋਂ ਕੀਤੀ ।ਉਹਨਾਂ ਦੇ ਸੰਗੀਤ ਦੀ ਸਿੱਖਿਆ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਨੇ ਅੱਠਵੀਂ ਕਲਾਸ ਤੋਂ ਹੀ ਸੰਗੀਤ ਦੇ ਸੁਰ ਸਿੱਖਣੇ ਸ਼ੁਰੂ ਕਰ ਦਿੱਤੇ ਸਨ । ਉਹਨਾਂ ਦਿਨਾਂ ਵਿੱਚ ਨਵਾਬ ਆਪਣੇ ਘਰ ਦੇ ਚੁਬਾਰੇ ਵਿੱਚ ਕੁਲਦੀਪ ਮਾਣਕ ਦੇ ਗਾਣੇ ਗਾ ਕੇ ਰਿਆਜ਼ ਕਰਦੇ ਸਨ । ਹੁਣ ਵੀ ਨਵਾਬ ਆਪਣੀ ਸਫਲਤਾ ਦੀ ਕੁੰਜੀ ਕੁਲਦੀਪ ਮਾਣਕ ਨੂੰ ਹੀ ਮੰਨਦੇ ਹਨ ਤੇ ਉਹ ਮਾਣਕ ਨੂੰ ਹੀ ਆਪਣਾ ਗੁਰੂ ਮੰਨਦੇ ਹਨ ।

ਹੋਰ ਵੇਖੋ : ਜੈਕੀ ਸ਼ਰਾਫ ਨੇ ਖੋਲੇ ਰਾਜ, ਚਾਰ ਕੁੜੀਆਂ ਲਈ ਰਹੀ ਖਾਸ ਜਗ੍ਹਾ

 

nawab nawab

ਨਵਾਬ ਨੂੰ ਆਪਣਾ ਪਹਿਲਾ ਗਾਣਾ ਕੱਢਣ ਲਈ ਤਕਰੀਬਨ ਛੇ ਸਾਲ ਸੰਘਰਸ਼ ਕਰਨਾ ਪਿਆ ।ਛੇ ਸਾਲਾਂ ਦੇ ਲੰਮੇ ਅਰਸੇ ਤੋਂ ਬਾਅਦ ਨਵਾਬ ਨੂੰ ਗਾਣਾ ਮਿਲਿਆ "ਐਕਸਪਰਟ ਜੱਟ", ਪਰ ਇਸ ਗਾਣੇ ਨੂੰ ਜਾਰੀ ਕਰਨ ਲਈ ਵੀ ਨਬਾਬ ਨੂੰ ਕਈ ਮੁਸਕਿਲਾਂ ਦਾ ਸਾਹਮਣਾ ਕਰਨਾ ਪਿਆ । ਗਾਣਾ ਹੋਣ ਦੇ ਬਾਵਜੂਦ ਇਸ ਗਾਣੇ ਨੂੰ ਬਣਾਉਣ ਲਈ ਨਵਾਬ ਕੋਲ ਪੈਸੇ ਨਹੀਂ ਸਨ । ਗਾਣੇ ਦਾ ਬੈਕਗਰਾਉਂਡ ਮਿਉਜ਼ਿਕ ਬਣਾਉਣ ਲਈ ਨਵਾਬ ਨੇ ਲੋਨ ਲਿਆ ਪਰ ਇਹ ਮਿਉਜ਼ਿਕ ਕਿਸੇ ਨੂੰ ਵੀ ਪਸੰਦ ਨਹੀਂ ਆਇਆ ।ਇਸ ਕਰਕੇ ਨਵਾਬ ਨੂੰ ਪੂਰਾ ਗਾਣਾ ਮੁੜ  ਤੋਂ ਕੰਪੋਜ ਅਤੇ ਸ਼ੂਟ ਕਰਨਾ ਪਿਆ ਪਰ ਗਾਣੇ ਦੇ ਰਿਲੀਜ਼ ਹੁੰਦੇ ਹੀ ਨਵਾਬ ਦੀ ਮਿਹਨਤ ਦਿਖਾਈ ਦੇਣ ਲੱਗੀ ਤੇ ਇਹ ਗਾਣਾ ਸੁਪਰ ਹਿੱਟ ਹੋ ਗਿਆ । ਇਸ ਗਾਣੇ ਨੇ ਆਪਣੇ ਨਾਲ ਨਵਾਬ ਨੂੰ ਵੀ ਪੁਰੀ ਦੁਨੀਆ ਵਿੱਚ ਵਾਇਰਲ ਕਰ ਦਿੱਤਾ ।

ਹੋਰ ਵੇਖੋ :ਆਲੀਆ ਦੀ ਮਾਂ ਸੋਨੀ ਦਾ ਨਵਾਂ ਖੁਲਾਸਾ, ਸੈੱਟ ‘ਤੇ ਬਲਾਤਕਾਰ !

Nawab Nawab

ਇਸ ਗਾਣੇ ਨੇ ਨਵਾਬ ਨੂੰ ਹੁਣ ਹਿੱਟ ਗਾਇਕਾਂ ਦੀ ਲਿਸਟ ਵਿੱਚ ਸ਼ਾਮਿਲ ਕਰ ਦਿੱਤਾ ਹੈ । ਇਸ ਗਾਣੇ ਦੀ ਸਫਲਤਾ ਤੋਂ ਬਾਅਦ ਨਵਾਬ ਨੇ ਇੱਕ ਹੋਰ ਸਿੰਗਲ ਟ੍ਰੇਕ ਜਾਰੀ ਕਰ ਦਿੱਤਾ ਹੈ । ਇਸ ਗਾਣੇ ਦਾ ਟਾਈਟਲ ਹੈ "ਫੌਲੋ" ਤੇ ਇਹ ਗਾਣਾ ਵੀ ਕਾਫੀ ਹਿੱਟ ਹੋ ਰਿਹਾ ਹੈ । ਤੇ ਅਸੀਂ ਆਸ ਕਰਦੇ ਹਾਂ ਕਿ ਨਵਾਬ ਅੱਗੇ ਵੀ ਇਸ ਤਰਾਂ ਦੇ ਹਿੱਟ ਗਾਣੇ ਲੈ ਕੇ ਆਉਂਦੇ ਰਹਿਣਗੇ


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network