ਜ਼ਮੀਨ ਨਾਲ ਜੁੜੇ ਹੋਏ ਹਨ ਨਵਾਜ਼ੂਦੀਨ ਸਦੀਕੀ, ਪਿੰਡ ਜਾ ਕੇ ਕਰ ਰਹੇ ਹਨ ਖੇਤੀ, ਵੀਡੀਓ ਵਾਇਰਲ
ਬਾਲੀਵੁੱਡ ਵਿੱਚ ਕੁਝ ਸਿਤਾਰੇ ਇਸ ਤਰ੍ਹਾਂ ਦੇ ਹਨ ਜਿਹੜੇ ਅੱਜ ਵੀ ਆਪਣੇ ਪਿਛੋਕੜ ਨਾਲ ਜੁੜੇ ਹੋਏ ਹਨ । ਅਜਿਹੇ ਹੀ ਇੱਕ ਅਦਾਕਾਰ ਹਨ ਨਵਾਜ਼ੂਦੀਨ ਸਦੀਕੀ । ਜਿਹੜੇ ਕਿ ਏਨੀਂ ਦਿਨੀਂ ਉੱਤਰ ਪ੍ਰਦੇਸ਼ ਵਿੱਚ ਆਪਣੇ ਪਿੰਡ ਵਿੱਚ ਆਪਣੇ ਪਰਿਵਾਰ ਨਾਲ ਸਮਾਂ ਬਿਤਾ ਰਹੇ ਹਨ। ਇਸ ਦੌਰਾਨ ਨਵਾਜ਼ੂਦੀਨ ਸਦੀਕੀ ਆਪਣੇ ਖੇਤਾਂ ਵਿੱਚ ਖੇਤੀ ਕਰਦੇ ਵੀ ਦਿਖਾਈ ਦਿੱਤੇ ।
https://www.instagram.com/p/B8iVPrahOuJ/
ਇਸ ਸਭ ਦੇ ਚਲਦੇ ਨਵਾਜ਼ੂਦੀਨ ਸਿਦੀਕੀ ਦਾ ਇੱਕ ਵੀਡੀਓ ਕਾਫੀ ਵਾਇਰਲ ਹੋ ਰਿਹਾ ਹੈ। ਜਿਸ 'ਚ ਉਹ ਖੇਤੀ ਕਰਦੇ ਨਜ਼ਰ ਆ ਰਹੇ ਹਨ। ਦਸ ਦੇਈਏ ਕਿ ਨਵਾਜ਼ੂਦੀਨ ਸਿਦੀਕੀ ਕਿਸਾਨ ਪਰਿਵਾਰ ਨਾਲ ਸਬੰਧ ਰੱਖਦੇ ਹਨ।
https://www.instagram.com/p/CBvki5wB-5a/
ਉਹ ਖੁਦ ਵੀ ਮੁੰਬਈ ਆਉਣ ਤੋਂ ਪਹਿਲਾਂ ਖੇਤੀ ਹੀ ਕਰਦੇ ਸਨ।ਚਾਹੇ ਹੁਣ ਨਵਾਜ਼ ਬਹੁਤ ਵੱਡੇ ਸੁਪਰਸਟਾਰ ਬਣ ਗਏ ਹਨ।ਪਰ ਉਹ ਹਾਲੇ ਵੀ ਆਪਣੀ ਮਿੱਟੀ ਤੇ ਪਿਛੋਕੜ ਨਾਲ ਜੁੜੇ ਹੋਏ ਹਨ। ਉਹਨਾਂ ਦੀ ਇਸ ਵੀਡੀਓ ਨੂੰ ਉਹਨਾ ਦੇ ਪ੍ਰਸ਼ੰਸਕਾਂ ਵੱਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ ।
https://www.instagram.com/p/B4RshyhhOMX/