ਵਿਆਹ ਬੰਧਨ 'ਚ ਬਝੇ ਨਯਨਤਾਰਾ ਤੇ ਵਿਗਨੇਸ਼ ਸ਼ਿਵਨ, ਨਯਨਤਾਰਾ ਨੇ ਪਤੀ ਨਾਲ ਸ਼ੇਅਰ ਕੀਤੀ ਪਹਿਲੀ ਤਸਵੀਰ

written by Pushp Raj | June 09, 2022

ਸਾਊਥ ਫਿਲਮ ਇੰਡਸਟਰੀ ਦੀ ਸੁਪਰਹਿੱਟ ਅਭਿਨੇਤਰੀ ਨਯਨਤਾਰਾ ਅੱਜ (9 ਜੂਨ) ਨੂੰ ਆਪਣੇ ਬੁਆਏਫ੍ਰੈਂਡ ਵਿਗਨੇਸ਼ ਸ਼ਿਵਨ ਨਾਲ ਵਿਆਹ ਬੰਧਨ ਵਿੱਚ ਬੱਝ ਗਈ ਹੈ। ਭਾਰਤੀ ਅਭਿਨੇਤਰੀ ਨਯਨਥਾਰਾ ਅਤੇ ਫਿਲਮ ਨਿਰਦੇਸ਼ਕ ਵਿਗਨੇਸ਼ ਸ਼ਿਵਨ ਦਾ ਹੁਣ ਅਧਿਕਾਰਤ ਤੌਰ 'ਤੇ ਵਿਆਹ ਹੋ ਗਿਆ ਹੈ। ਜੋੜੇ ਨੇ ਤਾਮਿਲਨਾਡੂ ਦੇ ਮਹਾਬਲੀਪੁਰਮ ਵਿੱਚ ਵਿਆਹ ਕਰਵਾਇਆ ਸੀ।

Nayanthara-Vignesh Shivan wedding pics: The couple is now officially married! Image Source: Twitter

ਦੱਸ ਦਈਏ ਕਿ ਇਹ ਜੋੜੀ ਇੱਕ ਦੂਜੇ ਨੂੰ ਪਿਛਲੇ 8 ਸਾਲਾਂ ਤੋਂ ਡੇਟ ਕਰ ਰਹੀ ਸੀ। ਇਸ ਜੋੜੀ ਦਾ ਵਿਆਹ ਸਮਾਗਮ ਚੇਨੰਈ ਦੇ ਮਹਾਬਲੀਪੁਰਮ ਰਿਜ਼ੋਰਟ 'ਚ ਹੋਇਆ ਹੈ।ਜਾਣਕਾਰੀ ਮੁਤਾਬਕ ਵੀਰਵਾਰ ਨੂੰ ਸਵੇਰੇ 8:10 ਵਜੇ ਵਿਆਹ ਦੀਆਂ ਰਸਮਾਂ ਸ਼ੁਰੂ ਹੋਈਆਂ, ਜਦੋਂ ਕਿ ਬਾਲੀਵੁੱਡ ਦੇ 'ਬਾਦਸ਼ਾਹ' ਸ਼ਾਹਰੁਖ ਖਾਨ ਅਤੇ ਸੁਪਰਸਟਾਰ ਰਜਨੀਕਾਂਤ ਸਣੇ ਕਈ ਮਸ਼ਹੂਰ ਹਸਤੀਆਂ ਨੂੰ ਸੱਦਾ ਦਿੱਤਾ ਗਿਆ ਸੀ।

ਵਿਆਹ ਤੋਂ ਬਾਅਦ ਨਯਨਤਾਰਾ ਨੇ ਖ਼ੁਦ ਆਪਣੇ ਇੰਸਟਾਗ੍ਰਾ੍ਮ 'ਤੇ ਪਤੀ ਵਿਗਨੇਸ਼ ਨਾਲ ਵਿਆਹ ਦੀ ਪਹਿਲੀ ਤਸਵੀਰ ਸ਼ੇਅਰ ਕੀਤੀ ਹੈ। ਇਸ ਵਿੱਚ ਨਯਨਤਾਰਾ ਹਲਕੇ ਬੈਂਗਨੀ ਰੰਗ ਦੀ ਰਿਵਾਇਤੀ ਤੇ ਸਾਊਥ ਇੰਡੀਅਨ ਡਰੈਸ ਵਿੱਚ ਸਜੀ ਹੋਈ ਹੈ। ਨਯਨਤਾਰਾ ਨੇ ਬੇਹੱਧ ਖੂਬਸੂਰਤ ਹੈਵੀ ਜਿਊਲਰੀ ਪਾਈ ਹੋਈ ਹੈ। ਅਤੇ ਵਿਗਨੇਸ਼ ਨੇ ਹਲਕੇ ਕ੍ਰੀਮ ਰੰਗ ਦੀ ਸ਼ੇਰਵਾਨੀ ਪਾਈ ਹੋਈ ਹੈ।


ਵਿਆਹ ਦੇ ਜੋੜੇ ਵਿੱਚ ਇਹ ਜੋੜੀ ਬਹੁਤ ਸੋਹਣੀ ਲੱਗ ਰਹੀ ਹੈ। ਇਸ ਦੇ ਨਾਲ ਹੀ ਤਸਵੀਰ ਵਿੱਚ ਵਿਗਨੇਸ਼ ਵਿਆਹ ਦੀਆਂ ਰਸਮਾਂ ਪੂਰੀਆਂ ਹੋਣ ਮਗਰੋਂ ਪਤਨੀ ਨਯਨਤਾਰਾ ਦੇ ਮੱਥੇ ਨੂੰ ਚੁੰਮਦੇ ਹੋਏ ਨਜ਼ਰ ਆ ਰਹੇ ਹਨ।

ਵਿਆਹ ਤੋਂ ਬਾਅਦ ਦੀ ਇਸ ਪਹਿਲੀ ਤਸਵੀਰ ਨੂੰ ਸ਼ੇਅਰ ਕਰਦੇ ਹੋਏ ਨਯਨਤਾਰਾ ਨੇ ਬੇਹੱਦ ਖ਼ਾਸ ਕੈਪਸ਼ਨ ਲਿਖਿਆ। ਨਯਨਤਾਰਾ ਨੇ ਲਿਖਿਆ ਇਹ ਮੇਰੇ ਲਈ ਸਭ ਤੋਂ ਖ਼ਾਸ ਦਿਨ ਹੈ, " ਪ੍ਰਮਾਤਮਾ ਦੀ ਕਿਰਪਾ ਨਾਲ, ਬ੍ਰਹਿਮੰਡ, ਸਾਡੇ ਮਾਪਿਆਂ ਅਤੇ ਸਭ ਤੋਂ ਚੰਗੇ ਦੋਸਤਾਂ ਦੀਆਂ ਸਾਰੀਆਂ ਅਸੀਸਾਂ 💍❤️ਨਵੀਂ ਸ਼ੁਰੂਆਤ ਲਈ। " 🕊️
ਵਿਆਹ ਦੀ ਤਸਵੀਰ ਸਾਹਮਣੇ ਆਉਣ ਮਗਰੋਂ ਦੋਹਾਂ ਦੇ ਸਾਥੀ ਕਲਾਕਾਰ, ਬਾਲੀਵੁੱਡ ਸੈਲੇਬਸ ਤੇ ਫੈਨਜ਼ ਇਸ ਨਵ ਵਿਆਹੀ ਜੋੜੀ ਨੂੰ ਵਧਾਈਆਂ ਦੇ ਰਹੇ ਹਨ।

 

ਆਪਣੇ ਵਿਆਹ ਵਾਲੇ ਦਿਨ, ਵਿਗਨੇਸ਼ ਨੇ ਇੰਸਟਾਗ੍ਰਾਮ 'ਤੇ ਜਾ ਕੇ ਇੱਕ ਖ਼ਾਸ ਨੋਟ ਲਿਖਿਆ। ਇਸ ਨੋਟ ਵਿੱਚ ਵਿਗਨੇਸ਼ ਨੇ ਲਿਖਿਾ, " ਅੱਜ 9 ਜੂਨ ਹੈ ❤️☺️😍😇 ਅਤੇ ਇਹ ਨਯਨ ਹੈ। ਮੇਰੇ ਜੀਵਨ ਨੂੰ ਪਾਰ ਕਰਨ ਵਾਲੇ ਸਾਰੇ ਪਿਆਰੇ ਮਨੁੱਖਾਂ ਵੱਲੋਂ ਪਰਮਾਤਮਾ, ਬ੍ਰਹਿਮੰਡ ਅਤੇ ਸਦਭਾਵਨਾ ਦਾ ਧੰਨਵਾਦ ਕਰਦਾ ਹਾਂ !! ਹਰ ਚੰਗੀ ਆਤਮਾ, ਹਰ ਚੰਗਾ ਪਲ, ਹਰ ਚੰਗਾ ਇਤਫ਼ਾਕ, ਹਰ ਚੰਗਾ ਆਸ਼ੀਰਵਾਦ, ਸ਼ੂਟਿੰਗ ਦਾ ਹਰ ਦਿਨ, ਅਤੇ ਹਰ ਪ੍ਰਾਰਥਨਾ ਜਿਸ ਨੇ ਜ਼ਿੰਦਗੀ ਨੂੰ ਇਸ ਸੁੰਦਰ ਬਣਾਇਆ ਹੈ! ਮੈਂ ਇਹ ਸਭ ਚੰਗੇ ਪ੍ਰਗਟਾਵੇ ਅਤੇ ਪ੍ਰਾਰਥਨਾਵਾਂ ਦਾ ਰਿਣੀ ਹਾਂ!"

ਹੋਰ ਪੜ੍ਹੋ: ਸੋਨਮ ਕਪੂਰ ਦੇ ਪਤੀ ਆਨੰਦ ਅਹੂਜਾ ਨੇ ਆਪਣੀ ਪਤਨੀ ਦੇ ਜਨਮਦਿਨ 'ਤੇ ਸ਼ੇਅਰ ਕੀਤੀ ਰੋਮੈਂਟਿਕ ਤਸਵੀਰ

"ਹੁਣ, ਇਹ ਸਭ ਮੇਰੀ ਜ਼ਿੰਦਗੀ ਦੇ ਪਿਆਰ ਨੂੰ ਸਮਰਪਿਤ ਹੈ! #Nayanthara! ਮੇਰੀ #Thangamey! ਤੁਹਾਨੂੰ ਕੁਝ ਘੰਟਿਆਂ ਵਿੱਚ ਲਾਂਘੇ 'ਤੇ ਤੁਰਦੇ ਹੋਏ ਦੇਖਣ ਲਈ ਉਤਸ਼ਾਹਿਤ ਹਾਂ! ਸਭ ਦੇ ਭਲੇ ਲਈ ਪ੍ਰਮਾਤਮਾ ਨੂੰ ਪ੍ਰਾਰਥਨਾ ਕਰਨਾ ਅਤੇ ਅਧਿਕਾਰਤ ਤੌਰ 'ਤੇ ਸਾਹਮਣੇ ਇੱਕ ਨਵਾਂ ਅਧਿਆਏ ਸ਼ੁਰੂ ਕਰਨ ਦੀ ਉਮੀਦ ਕਰ ਰਿਹਾ ਹਾਂ। ਸਾਡੇ ਪਿਆਰੇ ਪਰਿਵਾਰ ਅਤੇ ਸਭ ਤੋਂ ਚੰਗੇ ਦੋਸਤਾਂ ਦਾ ☺️❤️😇😍 "

Nayanthara-Vignesh Shivan wedding pics: The couple is now officially married! Image Source: Twitter

ਇਸ ਵਿਆਹ ਸਮਾਗਮ ਵਿੱਚ ਸਾਊਥ ਅਤੇ ਬਾਲੀਵੁੱਡ ਦੇ ਦਿੱਗਜ ਸਿਤਾਰੇ ਵੀ ਸ਼ਿਰਕਤ ਕਰਨ ਪੁੱਜੇ।ਇਸ ਜੋੜੇ ਨੇ ਵਿਆਹ ਵਿੱਚ ਤਾਮਿਲਨਾਡੂ ਦੇ ਸੀਐਮ ਐਮਕੇ ਸਟਾਲਿਨ ਵੀ ਨਵ ਵਿਆਹੀ ਜੋੜੀ ਨੂੰ ਅਸ਼ੀਰਵਾਦ ਦੇਣ ਪਹੁੰਚੇ।
ਸ਼ਾਹਰੁਖ ਖਾਨ ਆਪਣੀ ਅਗਲੀ ਫਿਲਮ 'ਜਵਾਨ' ਦੀ ਕੋ-ਸਟਾਰ ਨਯਨਤਾਰਾ ਅਤੇ ਫਿਲਮ ਨਿਰਮਾਤਾ ਵਿਗਨੇਸ਼ ਸ਼ਿਵਨ ਦੇ ਵਿਆਹ ਸਮਾਰੋਹ 'ਚ ਸ਼ਾਮਲ ਹੋਣ ਲਈ ਚੇਨਈ ਪਹੁੰਚੇ। ਅਭਿਨੇਤਾ ਦੇ ਮੈਨੇਜਰ ਨੇ ਨਯਨਤਾਰਾ ਦੇ ਵਿਆਹ 'ਚ 'ਕਿੰਗ ਖਾਨ' ਦੀਆਂ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਹਨ, ਜਿਸ 'ਚ ਉਹ ਬੇਜ ਐਥਨਿਕ ਜੈਕੇਟ 'ਚ ਪੋਜ਼ ਦਿੰਦੇ ਨਜ਼ਰ ਆ ਰਹੇ ਹਨ।

 

View this post on Instagram

 

A post shared by nayanthara🔵 (@nayantharaaa)

You may also like