ਸੋਸ਼ਲ ਮੀਡੀਆ 'ਤੇ ਆਪਣੇ ਗੀਤਾਂ ਕਾਰਨ ਮਸ਼ਹੂਰ ਹੋਈ ਨਾਜ਼ਦੀਪ ਨੇ ਹੁਣ ਖ਼ਾਨ ਸਾਬ ਨਾਲ ਗੀਤ ਕੀਤਾ ਰਿਕਾਰਡ

Written by  Shaminder   |  September 13th 2019 11:54 AM  |  Updated: September 13th 2019 11:54 AM

ਸੋਸ਼ਲ ਮੀਡੀਆ 'ਤੇ ਆਪਣੇ ਗੀਤਾਂ ਕਾਰਨ ਮਸ਼ਹੂਰ ਹੋਈ ਨਾਜ਼ਦੀਪ ਨੇ ਹੁਣ ਖ਼ਾਨ ਸਾਬ ਨਾਲ ਗੀਤ ਕੀਤਾ ਰਿਕਾਰਡ

ਨਾਜ਼ਦੀਪ ਕੌਰ ਸਹੋਤਾ ਜਿਸਨੇ ਆਪਣੇ ਗੀਤਾਂ ਨਾਲ ਸੋਸ਼ਲ ਮੀਡੀਆ 'ਤੇ ਤੜਥੱਲੀ ਮਚਾਈ ਹੋਈ ਹੈ । ਨਾਜ਼ਦੀਪ ਦੇ ਗੀਤ ਸੋਸ਼ਲ ਮੀਡੀਆ 'ਤੇ ਲਗਾਤਾਰ ਵਾਇਰਲ ਹੋ ਰਹੇ ਨੇ । ਕੰਵਲ ਸਹੋਤਾ ਦੀ ਸ਼ਾਗਿਰਦ ਇਸ ਬੱਚੀ ਦੀਆਂ ਵੀਡੀਓ ਲਗਾਤਾਰ ਵਾਇਰਲ ਹੋ ਰਹੀਆਂ ਸਨ ।  ਪੂਰਨ ਚੰਦ ਵਡਾਲੀ ਤੋਂ ਕੰਵਲ ਸਹੋਤਾ ਨੇ ਗਾਇਕੀ ਦੇ ਗੁਰ ਸਿੱਖੇ ਸਨ ਅਤੇ ਹੁਣ ਨਾਜ਼ਦੀਪ ਨੂੰ ਕੰਵਲ ਸਹੋਤਾ ਗਾਇਕੀ ਦੇ ਗੁਰ ਸਿਖਾ ਰਹੇ ਨੇ ।

ਹੋਰ ਵੇਖੋ:ਸਾਰਾ ਗੁਰਪਾਲ ਆਪਣੇ ਨਵੇਂ ਗੀਤ ‘ਜੁੱਤੀ’ ਨਾਲ ਸਰੋਤਿਆਂ ਨਾਲ ਜਲਦ ਹੋਣਗੇ ਰੁਬਰੂ

ਖ਼ਬਰਾਂ ਮੁਤਾਬਿਕ ਨਾਜ਼ਦੀਪ ਨੇ ਖ਼ਾਨ ਸਾਹਿਬ ਦੇ ਨਾਲ ਇੱਕ ਡਿਊਟ ਸੌਂਗ ਕੀਤਾ ਹੈ ।ਜਲੰਧਰ 'ਚ ਗਾਣੇ ਦੀ ਰਿਕਾਰਡਿੰਗ ਕੀਤੀ ਗਈ ਹੈ । ਜਿਸ ਦਾ ਅਜੇ ਆਡਿਓ ਰਿਲੀਜ਼ ਕਰਨ ਦੀ ਤਿਆਰੀ ਚੱਲ ਰਹੀ ਹੈ । ਨਾਜ਼ਦੀਪ ਸੱਤਵੀਂ ਕਲਾਸ 'ਚ ਪੜ੍ਹਦੀ ਹੈ ਅਤੇ ਹੁਣ ਉਸ ਦੇ ਜਮਾਤੀ ਉਸ ਤੋਂ ਉਸ ਦੇ ਆਟੋਗ੍ਰਾਫ ਮੰਗਦੇ ਨੇ । ਨਾਜ਼ਦੀਪ ਦੇ ਮਾਪੇ ਵੀ ਉਸ ਦੀ ਕਾਮਯਾਬੀ ਤੋਂ ਕਾਫੀ ਖ਼ੁਸ਼ ਨੇ  ।ਇੱਕ ਗਰੀਬ ਪਰਿਵਾਰ ਨਾਲ ਸਬੰਧ ਰੱਖਣ ਵਾਲੀ ਨਾਜ਼ਦੀਪ ਦੇ ਮਾਪਿਆਂ ਨੂੰ ਉਸ ਤੋਂ ਕਾਫੀ ਉਮੀਦਾਂ ਹਨ ।

ਇੱਕ ਇੰਟਰਵਿਊ ਦੌਰਾਨ ਨਾਜ਼ਦੀਪ ਦੇ ਉਸਤਾਦ ਕੰਵਲ ਸਹੋਤਾ ਦਾ ਕਹਿਣਾ ਹੈ ਕਿ ਕਈ ਕੰਪਨੀਆਂ ਨਾਜ਼ਦੀਪ ਨਾਲ ਕਰਨੀਆਂ ਚਾਹੁੰਦੀਆਂ ਹਨ ਅਤੇ ਗਾਣਾ ਕਰਨ ਲਈ ਫੋਨ ਆ ਰਹੇ ਨੇ । ਨਾਜ਼ਦੀਪ ਨੇ ਜੋ ਗਾਣਾ ਖ਼ਾਨ ਸਾਬ ਨਾਲ ਗਾਇਆ ਹੈ ਉਹ ਇੱਕ ਰੋਮਾਂਟਿਕ ਗੀਤ ਹੈ ।ਇਸ ਦਾ ਪਹਿਲਾਂ ਆਡੀਓ ਰਿਲੀਜ਼ ਕੀਤਾ ਜਾਵੇਗਾ ਜਿਸ ਦਾ ਰਿਸਪਾਂਸ ਮਿਲਣ ਤੋਂ ਬਾਅਦ ਹੀ ਇਸ ਦਾ ਵੀਡੀਓ ਬਣਾਇਆ ਜਾਵੇਗਾ ।ਦੱਸ ਦਈਏ ਕਿ ਨਾਜ਼ਦੀਪ ਖ਼ਾਨ ਸਾਬ ਦੀ ਵੱਡੀ ਪ੍ਰਸ਼ੰਸਕ ਵੀ ਹੈ ।

 


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network