ਸਿਮਰਨ ਕੌਰ ਦੇ ਗਾਏ ਗੀਤ ‘ਨਜ਼ਰਾਂ’ ‘ਚ ਅੱਜ ਕੱਲ੍ਹ ਦੇ ਪਿਆਰ ਨੂੰ ਦਰਸਾਉਣ ਦੀ ਕੀਤੀ ਗਈ ਕੋਸ਼ਿਸ਼, ਹਿਮਾਂਸ਼ੀ ਖੁਰਾਣਾ ਦਾ ਅੰਦਾਜ਼ ਹਰ ਕਿਸੇ ਨੂੰ ਆ ਰਿਹਾ ਪਸੰਦ

Written by  Rupinder Kaler   |  August 04th 2020 03:05 PM  |  Updated: August 04th 2020 03:05 PM

ਸਿਮਰਨ ਕੌਰ ਦੇ ਗਾਏ ਗੀਤ ‘ਨਜ਼ਰਾਂ’ ‘ਚ ਅੱਜ ਕੱਲ੍ਹ ਦੇ ਪਿਆਰ ਨੂੰ ਦਰਸਾਉਣ ਦੀ ਕੀਤੀ ਗਈ ਕੋਸ਼ਿਸ਼, ਹਿਮਾਂਸ਼ੀ ਖੁਰਾਣਾ ਦਾ ਅੰਦਾਜ਼ ਹਰ ਕਿਸੇ ਨੂੰ ਆ ਰਿਹਾ ਪਸੰਦ

ਹਿਮਾਂਸ਼ੀ ਖੁਰਾਣਾ ਦਾ ਨਵਾਂ ਗੀਤ ‘ਨਜ਼ਰਾਂ’ ਰਿਲੀਜ਼ ਹੋ ਚੁੱਕਿਆ ਹੈ । ਇਸ ਗੀਤ ਨੂੰ ਆਪਣੀ ਆਵਾਜ਼ ਦੇ ਨਾਲ ਸ਼ਿੰਗਾਰਿਆ ਹੈ ਸਿਮਰਨ ਕੌਰ ਨੇ । ਉਨ੍ਹਾਂ ਨੇ ਖੁਦ ਹੀ ਇਸ ਗੀਤ ਦੇ ਬੋਲ ਲਿਖੇ ਨੇ ਅਤੇ ਖੁਦ ਹੀ ਇਸ ਨੂੰ ਕੰਪੋਜ਼ ਕੀਤਾ ਹੈ । ਗੀਤ ਦੀ ਫੀਚਰਿੰਗ ‘ਚ ਹਿਮਾਂਸ਼ੀ ਖੁਰਾਣਾ ਤੋਂ ਇਲਾਵਾ ਰਾਜ ਝਿੰਗਰ, ਸੀਰਤ ਕੌਰ ਬਾਜਵਾ, ਰੁਪਿੰਦਰ ਰੂਪੀ, ਭੁਪਿੰਦਰ ਸਿੰਘ ਸਣੇ ਹੋਰ ਕਈ ਕਲਾਕਾਰ ਨਜ਼ਰ ਆ ਰਹੇ ਨੇ ।

ਇਸ ਗੀਤ ‘ਚ ਦੋ ਪ੍ਰੇਮੀਆਂ ਦੇ ਦਿਲ ਦੀਆਂ ਗੱਲਾਂ ਨੂੰ ਦਰਸਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਕਿ ਕਿਸ ਤਰ੍ਹਾਂ ਮਹਿਬੂਬ ਜਦੋਂ ਬੇਵਫਾਈ ‘ਤੇ ਉਤਰਦਾ ਹੈ ਤਾਂ ਉਹ ਨਜ਼ਰ ਮਿਲਾ ਕੇ ਆਪਣੀ ਪ੍ਰੇਮਿਕਾ ਦੇ ਨਾਲ ਗੱਲ ਵੀ ਨਹੀਂ ਕਰ ਪਾਉਂਦਾ।

https://www.instagram.com/p/CDV6UyDgrIj/

ਪ੍ਰੇਮਿਕਾ ਇਸ ਬੇਵਫਾਈ ਨੂੰ ਸਹਾਰ ਨਹੀਂ ਪਾਉਂਦੀ ਤੇ ਅੰਦਰੋਂ ਹੀ ਅੰਦਰ ਘੁਟਦੀ ਰਹਿੰਦੀ ਹੈ ਅਤੇ ਇੱਕ ਦਿਨ ਉਹ ਪ੍ਰੇਮੀ ਦੀ ਬੇਵਫਾਈ ਨਾ ਝੱਲਦੀ ਹੋਈ ਆਪਣਾ ਜੀਵਨ ਖਤਮ ਕਰ ਲੈਂਦੀ ਹੈ । ਜਿਸ ਤੋਂ ਬਾਅਦ ਪ੍ਰੇਮੀ ਦੇ ਕੋਲ ਸਿਵਾਏ ਪਛਤਾਵੇ ਦੇ ਕੁਝ ਨਹੀਂ ਰਹਿੰਦਾ । ਇਸ ਗੀਤ ‘ਚ ਅਜੋਕੇ ਸਮੇਂ ਦੇ ਪਿਆਰ ਨੂੰ ਦਰਸਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਕਿ ਕਿਸ ਤਰ੍ਹਾਂ ਅੱਜ ਪਿਆਰ ਦੇ ਮਾਇਨੇ ਬਦਲਦੇ ਜਾ ਰਹੇ ਨੇ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network