ਬਗੈਰ ਵਿਆਹ ਕਰਵਾਏ ਬੱਚੀ ਨੂੰ ਜਨਮ ਦਿੱਤਾ ਸੀ ਨੀਨਾ ਗੁਪਤਾ ਨੇ, ਪਿਛਲੀ ਜ਼ਿੰਦਗੀ ’ਚ ਜਾ ਕੇ ਇਹ ਗਲਤੀ ਸੁਧਾਰਨਾ ਚਾਹੁੰਦੀ ਹੈ ਨੀਨਾ ਗੁਪਤਾ

written by Rupinder Kaler | January 16, 2020

ਆਪਣੇ ਵੱਖਰੇ ਅੰਦਾਜ਼ ਕਰਕੇ ਚਰਚਾ 'ਚ ਰਹਿਣ ਵਾਲੀ ਅਦਾਕਾਰਾ ਨੀਨਾ ਗੁਪਤਾ ਨੇ ਆਪਣੀ ਜ਼ਿੰਦਗੀ ਨੂੰ ਲੈ ਕੇ ਵੱਡਾ ਖੁਲਾਸਾ ਕੀਤਾ ਹੈ ।ਹਾਲ ਹੀ ਵਿੱਚ ਦਿੱਤੇ ਇੱਕ ਇੰਟਰਵਿਊ ਵਿੱਚ ਨੀਨਾ ਗੁਪਤਾ ਨੇ ਆਪਣੀ ਬੇਟੀ ਨਾਲ ਰਿਸ਼ਤੇ ਨੂੰ ਲੈ ਕੇ ਕਈ ਖੁਲਾਸੇ ਕੀਤੇ ਹਨ । ਅਸਲ 'ਚ ਨੀਨਾ ਗੁਪਤਾ ਨੂੰ ਉਸ ਦੇ ਅਤੀਤ ਦੇ ਇੱਕ ਫੈਸਲੇ ਬਾਰੇ ਪੁੱਛਿਆ ਗਿਆ ਸੀ। ਇਸ 'ਤੇ ਉਸ ਨੇ ਕਿਹਾ ਕਿ ਜੇ ਉਸ ਨੂੰ ਅਤੀਤ ਦੀ ਗਲਤੀ ਸੁਧਾਰਨ ਦਾ ਮੌਕਾ ਮਿਲਦਾ ਹੈ, ਤਾਂ ਉਹ ਬਗੈਰ ਵਿਆਹ ਕੀਤੇ ਕਦੇ ਮਾਂ ਨਹੀਂ ਬਣਨਾ ਚਾਹੇਗੀ। https://www.instagram.com/p/B7YHwQCF-pQ/ ਬਾਲੀਵੁੱਡ ਐਕਟਰਸ ਨੇ ਦੱਸਿਆ ਕਿ ਹਰ ਬੱਚੇ ਲਈ ਦੋਵਾਂ ਮਾਪਿਆਂ ਦੀ ਜ਼ਰੂਰਤ ਹੁੰਦੀ ਹੈ। ਜਦੋਂ ਮਸ਼ਾਬਾ ਵੱਡੀ ਹੋ ਰਹੀ ਸੀ, ਉਹ ਆਪਣੇ ਪਿਤਾ ਨੂੰ ਯਾਦ ਕਰਦੀ ਸੀ। ਉਸ ਨੇ ਕਿਹਾ ਕਿ ਉਹ ਰਿਸ਼ਤਿਆਂ ਦੇ ਸਬੰਧਾਂ ਨੂੰ ਲੈ ਕੇ ਪਰਿਵਾਰਕ ਜੀਵਨ 'ਚ ਹਮੇਸ਼ਾ ਸੱਚਾਈ ਦੀ ਜ਼ਿੰਦਗੀ ਬਤੀਤ ਕੀਤੀ ਹੈ। ਇਸ ਸੱਚਾਈ ਕਰਕੇ ਹੀ ਮਸ਼ਾਬਾ ਤੇ ਉਨ੍ਹਾਂ ਦੇ ਰਿਸ਼ਤੇ 'ਚ ਪ੍ਰੇਸ਼ਾਨ ਨਹੀਂ ਆਈ। ਨੀਨਾ ਗੁਪਤਾ 80 ਦੇ ਦਹਾਕੇ 'ਚ ਪੱਛਮੀ ਭਾਰਤੀ ਕ੍ਰਿਕਟਰ ਵਿਵੀਅਨ ਰਿਚਰਡਜ਼ ਨਾਲ ਰਿਸ਼ਤੇ 'ਚ ਰਹੀ ਸੀ। https://www.instagram.com/p/B11l1shFeQK/ ਜਦੋਂਕਿ ਦੋਵੇਂ ਇੱਕ ਰਿਸ਼ਤੇ ਵਿੱਚ ਸੀ ਉਸ ਸਮੇਂ ਉਨ੍ਹਾਂ ਦੀ ਧੀ ਮਸ਼ਾਬਾ ਦਾ ਜਨਮ ਹੋਇਆ ਸੀ। ਹਾਲਾਂਕਿ ਦੋਵਾਂ ਨੇ ਕਦੇ ਵਿਆਹ ਨਹੀਂ ਕੀਤਾ। ਨੀਨਾ ਨੇ ਇਕੱਲੇ ਮਾਂ ਵਜੋਂ ਆਪਣੀ ਧੀ ਦੀ ਪਰਵਰਿਸ਼ ਕੀਤੀ। ਵਿਵੀਅਨ ਰਿਚਰਡਜ਼ ਦੇ ਰਿਸ਼ਤੇ ਤੋਂ ਬਾਹਰ ਆਉਣ ਤੋਂ ਬਾਅਦ ਨੀਨਾ ਗੁਪਤਾ ਨੇ ਚਾਰਟਰਡ ਅਕਾਊਂਟੈਂਟ ਵਿਵੇਕ ਮਹਿਰਾ ਨਾਲ ਵਿਆਹ ਕਰਵਾ ਲਿਆ। ਜਦੋਂ ਨੀਨਾ ਗੁਪਤਾ ਨੇ 2008 ਵਿੱਚ ਵਿਵੇਕ ਮਹਿਰਾ ਨਾਲ ਵਿਆਹ ਕੀਤਾ ਸੀ, ਤਾਂ ਉਸ ਦੀ ਧੀ ਮਸ਼ਾਬਾ ਗੁਪਤਾ 19 ਸਾਲਾਂ ਦੀ ਸੀ। https://www.instagram.com/p/B0WQmh8lVmJ/ 2015 'ਚ ਮਸ਼ਾਬਾ ਗੁਪਤਾ ਨੇ ਫ਼ਿਲਮ ਨਿਰਮਾਤਾ ਮਧੂ ਮੰਟੇਨਾ ਨਾਲ ਵੀ ਵਿਆਹ ਕੀਤਾ, ਪਰ ਤਿੰਨ ਸਾਲ ਬਾਅਦ ਇਹ ਜੋੜਾ ਵੱਖ ਹੋ ਗਿਆ। ਮਸ਼ਾਬਾ ਗੁਪਤਾ ਅਕਸਰ ਪਿਛਲੀਆਂ ਯਾਦਾਂ ਨੂੰ ਸੋਸ਼ਲ ਸਾਈਟ 'ਤੇ ਸ਼ੇਅਰ ਕਰਦੀ ਹੈ ਜਿਸ 'ਚ ਉਸ ਦੇ ਪਿਤਾ ਵਿਵੀਅਨ ਰਿਚਰਡਜ਼ ਨਜ਼ਰ ਆਉਂਦੇ ਹਨ। ਵਿਵਾਨ ਰਿਚਰਡਜ਼ ਦੇ ਜਨਮ ਦਿਨ 'ਤੇ ਦੁਬਈ ਤੋਂ ਨੀਨਾ ਗੁਪਤਾ ਤੇ ਉਨ੍ਹਾਂ ਦੀ ਤਸਵੀਰ ਸਾਹਮਣੇ ਆਈ ਹੈ। https://www.instagram.com/p/BxwUqDOgdPR/

0 Comments
0

You may also like